ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੂਲਕਾ ਇੱਕ ਨਿਰਾਸ਼ ਵਿਅਕਤੀ, ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਆਜ਼ਾਦ: ਲੌਂਗੋਵਾਲ

ਫੂਲਕਾ ਇੱਕ ਨਿਰਾਸ਼ ਵਿਅਕਤੀ, ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਆਜ਼ਾਦ: ਲੌਂਗੋਵਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਦੇ ਵਕੀਲ ਤੇ ਕਾਰਕੁੰਨ ਹਰਵਿੰਦਰ ਸਿੰਘ ਫੂਲਕਾ ਇੱਕ ਨਿਰਾਸ਼ ਵਿਅਕਤੀ ਹਨ। ਦਰਅਸਲ, ਜੱਥੇਦਾਰ ਲੌਂਗੋਵਾਲ ਅੱਜ ਐਤਵਾਰ ਨੂੰ ਸ੍ਰੀ ਫੂਲਕਾ ਦੇ ਉਸ ਬਿਆਨ `ਤੇ ਆਪਣਾ ਪ੍ਰਤੀਕਰਮ ਪ੍ਰਗਟਾ ਰਹੇ ਸਨ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਦੇ ਸਿ਼ਕੰਜੇ `ਚੋਂ ਛੁਡਾਉਣ ਲਈ ਇੱਕ ਮੁਹਿੰਮ ਚਲਾਉਣਗੇ।


ਹਾਲੇ ਦੋ ਕੁ ਹਫ਼ਤੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਲੌਂਗੋਵਾਲ ਨੇ ਐਲਾਨ ਕੀਤਾ ਸੀ ਕਿ ਸੁਪਰੀਮ ਕੋਰਟ ਦੇ ਵਕੀਲ ਸ੍ਰੀ ਫੂਲਕਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨਿਤ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ `ਚ ਸਜ਼ਾ ਦਿਵਾਉਣ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਈ ਹੈ। ਪਰ ਕੱਲ੍ਹ ਸ੍ਰੀ ਫੂਲਕਾ ਨੇ ਜਦੋਂ ਉਪਰੋਕਤ ਬਿਆਨ ਦਿੱਤਾ, ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਸੇ ਭੜਕਾਹਟ `ਚ ਅੱਜ ਸ੍ਰੀ ਫੂਲਕਾ ਬਾਰੇ ਟਿਪਣੀ ਕੀਤੀ।


ਜੱਥੇਦਾਰ ਲੌਂਗੋਵਾਲ ਨੇ ਅੱਗੇ ਕਿਹਾ,‘ਸ਼੍ਰੋਮਣੀ ਕਮੇਟੀ ਵਿਰੁੱਧ ਫੂਲਕਾ ਝੁਠਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦਾ ਲੋਕਾਂ ਜਾਂ ਮੁੱਦਿਆਂ `ਤੇ ਆਪਣਾ ਕੋਈ ਪੱਕਾ ਸਟੈਂਡ ਨਹੀਂ ਹੈ। ਸ਼੍ਰੋਮਣੀ ਕਮੇਟੀ ਖਿ਼ਲਾਫ਼ ਉਨ੍ਹਾਂ ਦੇ ਦੋਸ਼ ਬੇਬੁਨਿਆਦ ਹਨ ਕਿਉਂਕਿ ਇਹ ਪੂਰੀ ਤਰ੍ਹਾਂ ਆਜ਼ਾਦ ਅਤੇ ਗ਼ੈਰ-ਸਿਆਸੀ ਹੈ। ਇਸ ਦੇ ਕੰਮਕਾਜ ਵਿੱਚ ਕਿਸੇ ਦਾ ਵੀ ਬਾਹਰੀ ਦਖ਼ਲ ਨਹੀਂ ਹੁੰਦਾ।`


ਇਸ ਮਾਮਲੇ ਦਾ ਦਿਲਚਸਪ ਪੱਖ ਇਹ ਵੀ ਹੈ ਕਿ ਸ੍ਰੀ ਫੂਲਕਾ ਦੇ ਬਿਆਨ `ਤੇ ਜੱਥੇਦਾਰ ਲੌਂਗੋਵਾਲ ਦੇ ਤਿੱਖੇ ਪ੍ਰਤੀਕਰਮ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਸ੍ਰੀ ਫੂਲਕਾ ਨੂੰ ਸਨਮਾਨਿਤ ਕੀਤੇ ਜਾਣ ਦਾ ਪ੍ਰੋਗਰਾਮ ਤਿਆਗਿਆ ਨਹੀਂ ਗਿਆ ਹੈ। ਇਹ ਪ੍ਰੋਗਰਾਮ ਇਸੇ ਮਹੀਨੇ ਦੇ ਤੀਜੇ ਹਫ਼ਤੇ ਕਰਵਾਏ ਜਾਣ ਦੀ ਸੰਭਾਵਨਾ ਹੈ। ਜੱਥੇਦਾਰ ਲੌਂਗੋਵਾਲ ਨੇ ਕਿਹਾ ਕਿ ਇਸ ਸਨਮਾਨ ਸਮਾਰੋਹ ਲਈ ਸ੍ਰੀ ਫੂਲਕਾ ਨੂੰ ਸੱਦਾ ਭੇਜਿਆ ਜਾਵੇਗਾ।


ਸ਼੍ਰੋਮਣੀ ਅਕਾਲੀ ਦਲ ਫ਼ੇਸਬੁੱਕ ਪੰਨੇ `ਤੇ ਅਜਿਹੀਆਂ ਖ਼ਬਰਾਂ ਤੇ ਟਿੱਪਣੀਆਂ ਵਾਲੀਆਂ ਪੋਸਟਾਂ ਅਪਲੋਡ ਕੀਤੀਆਂ ਹੋਈਆਂ ਵਿਖਾਈ ਦਿੰਦੀਆਂ ਹਨ; ਜਿਨ੍ਰਾਂ ਵਿੱਚ ਸ੍ਰੀ ਫੂਲਕਾ ਦਾ ਵਿਰੋਧ ਕੀਤਾ ਗਿਆ ਹੈ।    

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Phoolka a frustrated man SGPC fully indpendent says Longowal