ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਜਣ ਕੁਮਾਰ ਨੂੰ ਫਾਂਸੀ ਮੰਗਣ ਲਈ ਅਦਾਲਤ ਜਾਣਾ ਠੀਕ ਨਹੀਂ ਹੋਵੇਗਾ: ਫੂਲਕਾ

ਸੱਜਣ ਕੁਮਾਰ ਨੂੰ ਫਾਂਸੀ ਮੰਗਣ ਲਈ ਅਦਾਲਤ ਜਾਣਾ ਠੀਕ ਨਹੀਂ ਹੋਵੇਗਾ: ਫੂਲਕਾ

ਉੱਘੇ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚਐੱਸ ਫੂਲਕਾ, ਜੋ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਵਕੀਲ ਵੀ ਹਨ, ਨੇ ਅੱਜ ਕਿਹਾ ਹੈ ਕਿ ਉਹ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਮੰਗਣ ਵਾਸਤੇ ਸੁਪਰੀਮ ਕੋਰਟ ਜਾਣ ਦੇ ਹੱਕ ਵਿੱਚ ਨਹੀਂ ਹਨ।


ਸ੍ਰੀ ਫੂਲਕਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ ਸਨ। ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਯਕੀਨੀ ਦਿਵਾਉਣ `ਚ ਸਫ਼ਲਤਾ ਮਿਲਣ (ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲਣ) ਮੌਕੇ ਉਹ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਅਦਾ ਕਰਨ ਲਈ ਆਏ ਸਨ।


ਪੱਤਰਕਾਰਾਂ ਨੇ ਪੁੱਛਿਆ ਕਿ ਕੀ ਉਹ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਮੰਗਣ ਵਾਸਤੇ ਸੁਪਰੀਮ ਕੋਰਟ ਜਾਣਗੇ; ਤਾਂ ਸ੍ਰੀ ਫੂਲਕਾ ਨੇ ਜਵਾਬ ਦਿੱਤਾ ਕਿ ਅਜਿਹਾ ਕਰਨਾ ਪੀੜਤਾਂ ਦੇ ਹੱਕ ਵਿੱਚ ਨਹੀਂ ਹੋਵੇਗਾ।


ਉਨ੍ਹਾਂ ਦੱਸਿਆ,‘ਜੇ ਅਸੀਂ ਸੁਪਰੀਮ ਕੋਰਟ ਜਾਵਾਂਗੇ, ਤਾਂ ਜਿਹੜੇ ਪੀੜਤ ਦਹਾਕਿਆਂ ਬੱਧੀ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ, ਇਹ ਉਨ੍ਹਾਂ ਲਈ ਠੀਕ ਨਹੀਂ ਹੋਵੇਗਾ। ਜੇ ਅਸੀਂ ਸੁਪਰੀਮ ਕੋਰਟ `ਚ ਪਟੀਸ਼ਨ ਦਾਖ਼ਲ ਕਰਾਂਗੇ, ਤਾਂ ਸੱਜਣ ਕੁਮਾਰ ਵੀ ਅਪੀਲ ਦਾਇਰ ਕਰੇਗਾ। ਤਦ ਅਦਾਲਤ ਉਸ ਦੀ ਅਪੀਲ ਪ੍ਰਵਾਨ ਵੀ ਕਰ ਸਕਦੀ ਹੈ। ਉਮਰ ਕੈਦ ਵੀ ਕੋਈ ਛੋਟੀ ਸਜ਼ਾ ਨਹੀਂ ਹੈ। ਉਸ ਨੂੰ ਮਰਨ ਤੱਕ ਜੇਲ੍ਹ `ਚ ਹੀ ਸੜਨਾ ਹੋਵੇਗਾ। ਸਾਨੂੰ ਇਹੋ ਫ਼ੈਸਲਾ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਤੇ ਪੀੜਤਾਂ ਨੂੰ ਤਾਂ ਮੇਰੀ ਇਹੋ ਸਲਾਹ ਹੈ। ਜੇ ਕਿਤੇ ਸੱਜਣ ਕੁਮਾਰ ਨੂੰ ਇਹ ਸਜ਼ਾ ਨਾ ਮਿਲਦੀ, ਤਾਂ ਇਤਿਹਾਸ ਨੇ ਸਾਨੂੰ ਕਦੇ ਮਾਫ਼ ਨਹੀਂ ਕਰਨਾ ਸੀ। 34 ਵਰ੍ਹੇ ਭਾਵੇਂ ਬਹੁਤ ਲੰਮੇਰਾ ਸਮਾਂ ਹੁੰਦਾ ਹੈ ਪਰ ਅਸੀਂ ਇਨਸਾਫ਼ ਲਈ ਉਡੀਕ ਕੀਤੀ ਹੈ। ਸੁਪਰੀਮ ਕੋਰਟ ਦਾ ਇਹ ਫ਼ੈਸਲਾ ਸਾਡੇ ਦੇਸ਼ ਤੇ ਇਨਸਾਨੀਅਤ ਲਈ ਬੇਹੱਦ ਇਤਿਹਾਸਕ ਹੈ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Phoolka not in favour of moving SC for death sentence