ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੂਲਕਾ ਦਾ ਅਸਤੀਫ਼ਾ ਪੰਜਾਬ `ਚੋਂ ‘ਆਪ` ਦੇ ਖੇਰੂੰ-ਖੇਰੂੰ ਹੋਣ ਦਾ ਸਬੂਤ: ਜਾਖੜ

ਫੂਲਕਾ ਦਾ ਅਸਤੀਫ਼ਾ ਪੰਜਾਬ `ਚੋਂ ‘ਆਪ` ਦੇ ਖੇਰੂੰ-ਖੇਰੂੰ ਹੋਣ ਦਾ ਸਬੂਤ: ਜਾਖੜ

ਕਾਂਗਰਸ ਨੇ ਦਾਖਾ ਹਲਕੇ ਦੇ ਵਿਧਾਇਕ ਸ੍ਰੀ ਐੱਚਐੱਸ ਫੂਲਕਾ ਦੇ ਅਸਤੀਫ਼ੇ `ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ `ਚ ਆਮ ਆਦਮੀ ਪਾਰਟੀ (ਆਪ) ਪੂਰੀ ਤਰ੍ਹਾਂ ਖੇਰੂੰ-ਖੇਰੂੰ ਹੋ ਕੇ ਰਹਿ ਗਈ ਹੈ।


ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪਹਿਲਾਂ ਪੰਜਾਬ ਵਿੱਚ ਕਾਫ਼ੀ ਜਿ਼ਆਦਾ ਵੋਟਾਂ ਮਿਲੀਆਂ ਸਨ; ਜਿਸ ਤੋਂ ਸਭ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਸੂਬੇ ਵਿੱਚ ਕੁਝ ਹਟਵੀਂ ਸਿਆਸਤ ਹੋਵੇਗੀ। ‘ਪਾਰਟੀ ਨੇ ਬਹੁਤ ਜਿ਼ਆਦਾ ਦਿਖਾਵੇ ਨਾਲ ਖ਼ੂਬ ਰੌਲਾ-ਰੱਪਾ ਵੀ ਪਾਇਆ ਕਿ ਉਹ ਸੂਬੇ ਦੀ ਸਿਆਸਤ ਬਦਲ ਕੇ ਰੱਖ ਦੇਵੇਗੀ ਪਰ ਹੁਣ ਇਹ ਪਾਰਟੀ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀਆਂ ਦੇ ਸਿ਼ਕੰਜੇ `ਚੋਂ ਛੁਡਾਉਣ ਬਾਰੇ ਫੂਲਕਾ ਦੀ ਗੱਲ ਵਿੱਚ ਵਜ਼ਨ ਹੈ ਪਰ ਹੁਣ ਲੋਕ ਇਹੋ ਮਹਿਸੂਸ ਕਰਦੇ ਹਨ ਕਿ ਆਮ ਆਦਮੀ ਪਾਰਟੀ ਸੂਬੇ `ਚੋਂ ਆਪਣੀ ਭਰੋਸੇਯੋਗਤਾ ਗੁਆ ਚੁੱਕੀ ਹੈ।`   

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਅਤੇ ਟਵਿਟਰ ਪੇਜਸ ਨੂੰ ਹੁਣੇ ਹੀ Like (ਲਾਈਕ) ਅਤੇ Follow (ਫ਼ਾਲੋ) ਕਰੋ

https://www.facebook.com/hindustantimespunjabi/

 

ਅਤੇ

https://twitter.com/PunjabiHT

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Phoolka resignation proof of disintegrating of AAP Jakhar