ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਗਾੜੀ ਗੋਲੀ–ਕਾਂਡ 'ਚ ਕੈਪਟਨ ਨੇ ਨਾ ਕਮਿਸ਼ਨ ਦੀ ਸੁਣੀ ਤੇ ਨਾ ਨਵਜੋਤ ਸਿੱਧੂ ਦੀ: ਫੂਲਕਾ

ਬਰਗਾੜੀ ਗੋਲੀ–ਕਾਂਡ 'ਚ ਕੈਪਟਨ ਨੇ ਨਾ ਕਮਿਸ਼ਨ ਦੀ ਸੁਣੀ ਤੇ ਨਾ ਨਵਜੋਤ ਸਿੱਧੂ ਦੀ: ਫੂਲਕਾ

ਉੱਘੇ ਵਕੀਲ ਸ੍ਰੀ ਐੱਚ.ਐੱਸ. ਫੂਲਕਾ ਨੇ ਕਿਹਾ ਹੈ ਕਿ ਜੇ ਸਰਕਾਰੀ ਹੁਕਮਾਂ ਤੋਂ ਬਿਨਾ ਕੋਈ ਵੀ ਪੁਲਿਸ ਅਧਿਕਾਰੀ ਭੀੜ ਉੱਤੇ ਗੋਲੀ ਚਲਾਉਂਦਾ ਹੈ, ਤਾਂ ਕਾਨੂੰਨ ਮੁਤਾਬਕ ਉਸ ਵਿੱਚ ਤੇ ਆਮ ਗੁੰਡੇ ਵਿੱਚ ਕੋਈ ਫ਼ਰਕ ਨਹੀਂ ਹੈ। ਸ੍ਰੀ ਫੂਲਕਾ ਨੇ ਇਹ ਪ੍ਰਗਟਾਵਾ ਬਰਗਾੜੀ ਗੋਲੀਕਾਂਡ ਦੇ ਹਵਾਲੇ ਨਾਲ ਕੀਤਾ। ਉਹ ਅੱਜ ਚੰਡੀਗੜ੍ਹ ’ਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ।

 

 

ਸਾਲ 2015 ਦੇ ਬਰਗਾੜੀ ਗੋਲੀ ਕਾਂਡ ਬਾਰੇ ਜਸਟਿਸ (ਸੇਵਾ–ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਉੱਤੇ ਕੋਈ ਕਾਰਵਾਈ ਨਾ ਹੋਣ ਦੇ ਵਿਰੋਧ ’ਚ ਦਾਖਾ ਵਿਧਾਨ ਸਭਾ ਹਲਕੇ ਦੀ ਵਿਧਾਇਕੀ ਤੋਂ ਅਸਤੀਫ਼ਾ ਦੇਣ ਵਾਲੇ ਸ੍ਰੀ ਫੂਲਕਾ ਨੇ ਕਿਹਾ ਹੈ ਕਿ ਜੇ ਉਸ ਵੇਲੇ ਮੁੱਖ ਮੰਤਰੀ ਸਾਰੀ ਰਾਤ ਸਬੰਧਤ ਤੇ ਗੋਲੀਬਾਰੀ ਲਈ ਜ਼ਿੰਮੇਵਾਰ ਪੁਲਿਸ ਤੇ ਹੋਰ ਅਧਿਕਾਰੀਆਂ ਨਾਲ ਫ਼ੋਨ ਉੱਤੇ ਗੱਲਬਾਤ ਕਰਦੇ ਰਹੇ।

 

 

ਸ੍ਰੀ ਫੂਲਕਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੂੰ ਬਰਗਾੜੀ ਦੇ ਉਸ ਗੋਲੀਕਾਂਡ ਬਾਰੇ ਪੂਰੀ ਜਾਣਕਾਰੀ ਸੀ। ‘ਮੁੱਖ ਮੰਤਰੀ ਨੇ ਗੋਲੀ ਚਲਾਉਣ ਦੇ ਹੁਕਮ ਜ਼ੁਬਾਨੀ ਦਿੱਤੇ ਹੋਣਗੇ ਕਿਉਂਕਿ ਉਸ ਗੋਲੀਬਾਰੀ ਦਾ ਹੁਕਮ ਦੇਣ ਦਾ ਕਿਤੇ ਕੋਈ ਰਿਕਾਰਡ ਹੀ ਨਹੀਂ ਹੈ ਅਤੇ ਬਿਨਾ ਕਿਸੇ ਸਰਕਾਰੀ ਹੁਕਮ ਦੇ ਜੇ ਕੋਈ ਪੁਲਿਸ ਅਧਿਕਾਰੀ ਗੋਲੀ ਚਲਾਉਂਦਾ ਹੈ, ਤਾਂ ਕਾਨੂੰਨ ਅਨੁਸਾਰ ਉਸ ਵਿੱਚ ਤੇ ਆਮ ਗੁੰਡੇ ’ਚ ਬਿਲਕੁਲ ਕੋਈ ਫ਼ਰਕ ਨਹੀਂ ਹੈ।।’ ਉਸ ਤੋਂ ਬਾਅਦ ਉਹ ਦੋ ਹੋਰ ਸਾਲਾਂ ਤੱਕ ਮੁੱਖ ਮੰਤਰੀ ਰਹੇ।

 

 

ਪਰ ਜਦੋਂ ਪਿਛਲੇ ਵਰ੍ਹੇ ਵਿਧਾਨ ਸਭਾ ’ਚ ਜਸਟਿਸ (ਸੇਵਾ–ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਈ; ਤਦ ਉਸ ਉੱਤੇ ਨਿੱਠ ਕੇ ਵਿਚਾਰ–ਵਟਾਂਦਰਾ ਹੋਇਆ। ਉਦੋਂ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ’ਚ ਆਪਣੀ ਝੋਲ਼ੀ ਫੈਲਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਸਰਕਾਰ ਨੂੰ ਕਿਹਾ ਸੀ ਕਿ ਸਾਲ 2015 ਦੌਰਾਨ ਪੰਜਾਬ ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਤੋਂ ਬਾਅਦ ਬਰਗਾੜੀ ਤੇ ਕੋਟਕਪੂਰਾ ਗੋਲੀਕਾਂਡਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਦੇਵੋ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ।

 

 

ਉਲਟਾ ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵਿਧਾਨ ਸਭਾ ਦੇ ਬਾਹਰ ਇਹ ਆਖਿਆ ਕਿ – ‘ਇਹ ਤਾਂ ਜੀ ਡਰਾਮਾ ਕਰਦੇ ਨੇ…’

 

 

ਇੰਝ ਅੱਜ ਇੱਕ ਵਾਰ ਫਿਰ ਦਾਖਾ ਵਿਧਾਨ ਸਭਾ ਹਲਕੇ ਤੋਂ MLA (ਵਿਧਾਇਕ) ਵਜੋਂ ਆਪਣੇ ਅਸਤੀਫ਼ੇ ਨੂੰ ਜਾਇਜ਼ ਠਹਿਰਾਉਂਦਿਆਂ ਸ੍ਰੀ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਬੇਅਦਬੀ ਤੇ ਗੋਲੀਕਾਂਡਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਮਿਲਣੀਆਂ ਚਾਹੀਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Phoolka termed Bargari firing accused Police Officers as goons says Phoolka