ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪ ਆਗੂ ਦੇ ਪੋਸਟਰ `ਤੇ ਕਾਂਗਰਸੀ ਆਗੂ ਦੀ ਤਸਵੀਰ...

ਆਪ ਆਗੂ ਦੇ ਪੋਸਟਰਾਂ `ਤੇ ਕਾਂਗਰਸੀ ਆਗੂ ਦੀ ਤਸਵੀਰ...

ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਪਾਇਲ ਵਿਧਾਨ ਸਭਾ ਹਲਕੇ ਦੇ ਪਿੰਡ ਕੱਦੋਂ `ਚ ਜਿ਼ਲ੍ਹਾ ਪ੍ਰੀਸ਼ਦ ਚੋਣ ਲਈ ਪਾਰਟੀ ਉਮੀਦਵਾਰ ਦੇ ਪ੍ਰਚਾਰ-ਪੋਸਟਰਾਂ ਵਿੱਚ ਪੰਜਾਬ ਦੇ ਮੰਤਰੀ ਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਦੀ ਤਸਵੀਰ ਛਪੀ ਵੇਖੀ ਗਈ।


ਆਮ ਆਦਮੀ ਪਾਰਟੀ ਉਮੀਦਵਾਰ ਸੁਖਵਿੰਦਰ ਕੌਰ ਦੋਬੁਰਜੀ ਦੇ ਨੇੜਲੇ ਰਿਸ਼ਤੇਦਾਰ ਸਿਮਰਦੀਪ ਸਿੰਘ ਨੇ ਦੱਸਿਆ,‘ਪਾਰਟੀ ਦੇ ਇੱਕ ਹਮਾਇਤੀ ਨੇ ਚੋਣ ਪ੍ਰਚਾਰ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਦੀ ਗੱਲ ਕੀਤੀ ਸੀ। ਮੈਂ ਉਸ ਨੂੰ ਪੋਸਟਰ ਛਪਵਾ ਕੇ ਦੇਣ ਲਈ ਕਿਹਾ ਤੇ ਉਸ ਵਿੱਚ ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਐੱਮਪੀ ਸ੍ਰੀ ਸਾਧੂ ਸਿੰਘ ਦੇ ਨਾਲ ਹੋਰਨਾਂ ਆਗੂਆਂ ਦੀਆਂ ਤਸਵੀਰਾਂ ਵੀ ਸ਼ਾਮਲ ਕਰਨ ਲਈ ਕਿਹਾ ਸੀ। ਪਰ ਉਸ ਨੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਦੀ ਤਸਵੀਰ ਲਗਵਾ ਦਿੱਤੀ। ਉਸ ਨੇ ਇਹ ਪੋਸਟਰ ਛਪਵਾਉਣ ਤੋਂ ਪਹਿਲਾਂ ਕਿਸੇ ਨੂੰ ਵਿਖਾਏ ਵੀ ਨਹੀਂ।`


ਸ੍ਰੀ ਸਿਮਰਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਇਹ ਪੋਸਟਰ ਸੋਮਵਾਰ ਨੂੰ ਕੁਝ ਥਾਵਾਂ `ਤੇ ਲਾਏ ਗਏ ਸਨ ਪਰ ਗ਼ਲਤੀ ਦਾ ਪਤਾ ਲੱਗਣ ਤੋਂ ਬਾਅਦ ਮੰਗਲਵਾਰ ਸਵੇਰੇ ਉਹ ਲਾਹ ਵੀ ਲਏ ਗਏ ਸਨ। ਉਨ੍ਹਾਂ ਕਿਹਾ ਕਿ ਇਸ ਗ਼ਲਤੀ ਨਾਲ ਨਮੋਸ਼ੀ ਤਾਂ ਜ਼ਰੂਰ ਹੋਈ ਹੈ ਪਰ ਅਜਿਹਾ ਸਭ ਜਾਣਬੁੱਝ ਕੇ ਨਹੀਂ ਹੋਇਆ।


ਪਾਇਲ ਤੋਂ ਕਾਂਗਰਸੀ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ,‘ਮੇਰੇ ਸਮਰਥਕਾਂ ਨੇ ਮੈਨੁੰ ਇਸ ਬਾਰੇ ਦੱਸਿਆ ਸੀ। ਮੈਂ ਸਥਾਨਕ ਆਗੂਆਂ ਨੂੰ ਰਿਟਰਨਿੰਗ ਆਫ਼ੀਸਰ ਕੋਲ ਇਸ ਦੀ ਸਿ਼ਕਾਇਤ ਦਰਜ ਕਰਵਾਉਣ ਲਈ ਆਖਿਆ ਹੈ। ਆਮ ਆਦਮੀ ਪਾਰਟੀ ਦੇ ਆਗੂ ਕਿਸੇ ਕਾਂਗਰਸੀ ਆਗੂ ਦੀ ਤਸਵੀਰ ਆਪਣੇ ਪੋਸਟਰ `ਤੇ ਕਿਵੇਂ ਵਰਤ ਸਕਦੇ ਹਨ ਤੇ ਉਸ ਦੇ ਨਾਂਅ `ਤੇ ਵੋਟਾਂ ਕਿਵੇਂ ਮੰਗ ਸਕਦੇ ਹਨ।`


ਇਸ ਮੁੱਦੇ `ਤੇ ਪਾਇਲ ਦੇ ਰਿਟਰਨਿੰਗ ਆਫ਼ੀਸਰ ਤੇ ਐੱਸਡੀਓ ਸਵਾਤੀ ਟਿਵਾਣਾ ਨਾਲ ਵਾਰ-ਵਾਰ ਜਤਨਾਂ ਦੇ ਬਾਵਜੁਦ ਸੰਪਰਕ ਨਾ ਹੋ ਸਕਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:photo of Congress leader on AAP Poster