ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਫ਼ 7 ਕਿਲੋਗ੍ਰਾਮ ਦਾ ਇੱਕ ਬੈਗ ਕਰਤਾਰਪੁਰ ਸਾਹਿਬ ਲਿਜਾ ਸਕਣਗੇ ਸ਼ਰਧਾਲੂ

ਸਿਰਫ਼ 7 ਕਿਲੋਗ੍ਰਾਮ ਦਾ ਇੱਕ ਬੈਗ ਕਰਤਾਰਪੁਰ ਸਾਹਿਬ ਲਿਜਾ ਸਕਣਗੇ ਸ਼ਰਧਾਲੂ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

 

ਭਾਰਤ ਸਰਕਾਰ ਦੀ ਵੈੱਬਸਾਈਟ https://prakashpurb550.mha.gov.in/kpr/ ਉੱਤੇ ਨਾਂਅ ਦਰਜ ਕਰਵਾਉਣ ਵਾਲੇ ਸ਼ਰਧਾਲੂ ਦੀ ਯਾਤਰਾ ਲਈ ਜਿਹੜਾ ਵੀ ਦਿਨ ਨਿਸ਼ਚਤ ਹੋਵੇਗਾ, ਉਸ ਤੋਂ ਚਾਰ ਦਿਨ ਪਹਿਲਾਂ ਉਸ ਨੂੰ SMS ਆਵੇਗਾ, ਜਿਸ ਤੋਂ ਪਤਾ ਚੱਲੇਗਾ ਕਿ ਉਸ ਦੀ ਅਰਜ਼ੀ ਪ੍ਰਵਾਨ ਹੋ ਚੁੱਕੀ ਹੈ। ਸ਼ਰਧਾਲੂ ਨੂੰ ਈਮੇਲ ਰਾਹੀਂ ਯਾਤਰਾ ਲਈ ਇਲੈਕਟ੍ਰੌਨਿਕ ਅਧਿਕਾਰ–ਪੱਤਰ (ETA – ਇਲੈਕਟ੍ਰੌਨਿਕ ਟ੍ਰੈਵਲ ਆਥੋਰਾਇਜ਼ੇਸ਼ਨ) ਵੀ ਮਿਲੇਗਾ।

 

 

ਇਸੇ ETA ’ਚ ਹੀ ਤੀਰਥ–ਯਾਤਰੀ/ਸ਼ਰਧਾਲੂ ਦਾ ਨਾਂਅ, ਰਜਿਸਟ੍ਰੇਸ਼ਨ ਦੀ ਪੁਸ਼ਟੀ, ਯਾਤਰਾ ਦੀ ਤਰੀਕ ਆਦਿ ਸਭ ਕੁਝ ਮੌਜੂਦ ਹੋਵੇਗਾ। ਯਾਤਰੀ ਨੂੰ ਸਵੇਰੇ ਜਾ ਕੇ ਉਸੇ ਸ਼ਾਮ ਤੱਕ ਹਰ ਹਾਲਤ ਵਿੱਚ ਪਰਤਣਾ ਹੋਵੇਗਾ। ਉਹ ਸਿਰਫ਼ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਹੀ ਜਾ ਸਕਦੇ ਹਨ, ਹੋਰ ਕਿਤੇ ਨਹੀਂ।

 

 

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਡੇਰਾ ਬਾਬਾ ਨਾਨਕ ਵਿਖੇ ਸ਼ਰਧਾਲੂਆਂ ਲਈ ਇੱਕ ‘ਪੈਸੇਂਜਰ ਟਰਮੀਨਲ ਬਿਲਡਿੰਗ’ (PTB) ਬਣਾਈ ਗਈ ਹੈ। ਉੱਥੇ ਹੀ ਸਾਰੀ ਇਮੀਗ੍ਰੇਸ਼ਨ ਤੇ ਕਸਟਮਜ਼ ਵਿਭਾਗ ਦੇ ਅਧਿਕਾਰੀਆਂ ਦੀ ਚੈਕਿੰਗ ਹੋਵੇਗੀ। ਉਸ ਤੋਂ ਬਾਅਦ ਸੁਰੱਖਿਆ ਚੈਕਿੰਗ ਹੋਵੇਗੀ। ਤਦ ਹੀ ਸ਼ਰਧਾਲੂ ਪਾਕਿਸਤਾਨ ’ਚ ਦਾਖ਼ਲ ਹੋ ਸਕੇਗਾ।

 

 

ਇੱਕ ਸ਼ਰਧਾਲੂ ਤੋਂ 20 ਡਾਲਰ ਵਸੂਲ ਕੀਤੀ ਜਾਵੇਗੀ; ਜੋ ਲਗਭਗ 1,400 ਰੁਪਏ ਬਣਦੇ ਹਨ। ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਫ਼ੀਸ ਕਿਵੇਂ ਤੇ ਕਦੋਂ ਵਸੂਲ ਕੀਤੀ ਜਾਵੇਗਾ।

 

 

ਹਰ ਸ਼ਰਧਾਲੂ ਆਪਣੇ ਨਾਲ 11,000 ਰੁਪਏ ਤੋਂ ਵੱਧ ਦੀ ਰਕਮ ਨਹੀਂ ਲਿਜਾ ਸਕੇਗਾ। ਇਹ ਰਕਮ ਪਾਕਿਸਤਾਨੀ ਕਰੰਸੀ ਵਿੱਚ ਵਟਾਈ ਜਾ ਸਕੇਗੀ।

 

 

ਸ਼ਰਧਾਲੂ ਆਪਣੇ ਨਾਲ ਸਿਰਫ਼ 7 ਕਿਲੋਗ੍ਰਾਮ ਦਾ ਇੱਕ ਬੈਗ ਲਿਜਾ ਸਕਣਗੇ; ਜਿਸ ਵਿੱਚ ਸਿਰਫ਼ ਦਵਾਈਆਂ, ਪਾਣੀ ਤੇ ਖਾਣਾ ਆਦਿ ਹੀ ਹੋਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pilgrims can only take a bag of 7 KG to Kartarpur Sahib