ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੀ ਵਾਘਾ ਸਰਹੱਦ ’ਤੇ ਲਿਆਂਦੇ ਗਏ ਪਾਇਲਟ ਅਭਿਨੰਦਨ

ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਨੇ ਅਟਾਰੀ–ਵਾਘਾ ਸਰਹੱਦ ਦੁਆਰਾ ਭਾਰਤ ਨੂੰ ਸੌਂਪਣ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਪਾਕਿਸਤਾਨ ਦੀ ਆਰਮੀ ਅਤੇ ਹੋਰ ਸੀਨੀਅਰ ਅਧਿਕਾਰੀ ਸਰਹੱਦ ਤੇ ਲੈ ਕੇ ਪੁੱਜ ਗਏ ਹਨ। ਜਿਸ ਤੋਂ ਬਾਅਦ ਭਾਰਤੀ ਪਾਇਲਟ ਨੂੰ ਭਾਰਤ ਹਵਾਲੇ ਕਰਨ ਲਈ ਕੁਝ ਨਿਯਮਾਂ ਅਤੇ ਰਵਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਭਾਰਤੀ ਪਾਇਲਟ ਨੂੰ ਲੈਣ ਲਈ ਭਾਰਤੀ ਏਅਰ ਫ਼ੋਰਸ ਅਤੇ ਹੋਰ ਅਧਿਕਾਰੀ ਆਦਿ ਮੌਕੇ ਪੁੱਜ ਚੁੱਕੇ ਹਨ।

 

ਹਿੰਦੁਤਸਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਵਿੰਗ ਕਮਾਂਡਰ ਅਭਿਨੰਦਨ (Pilot Abhinandan) ਨੂੰ ਦੋਨਾਂ ਮੁਲਕਾਂ ਵਿਚਾਲੇ ਸ਼ਾਂਤੀ ਸਥਾਪਤ ਕੀਤੇ ਜਾਣ ਖਾਤਰ ਛੱਡਣ ਦਾ ਵੀਰਵਾਰ ਨੂੰ ਐਲਾਨ ਕੀਤਾ ਸੀ। ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ ਬਿਨਾਂ ਕਿਸੇ ਸ਼ਰਤ ਦੇ ਰਿਹਾਅ ਕਰਨ ਦਾ ਸਖਤ ਸੰਦੇਸ਼ ਦਿੱਤਾ ਸੀ।

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਸਦ ਦੇ ਇੱਕ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਸੀ ਕਿ ਭਾਰਤੀ ਹਵਾਈ ਫ਼ੌਜ ਦੇ ਫੜੇ ਗਏ ਪਾਇਲਟ ਅਭਿਨੰਦਨ ਨੂੰ ਅੱਜ ਸ਼ੁੱਕਰਵਾਰ 1 ਮਾਰਚ ਨੂੰ ਰਿਹਾ ਕੀਤਾ ਜਾਵੇਗਾ।

 

ਦੂਜੇ ਪਾਸੇ ਭਾਰਤ–ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਰੁੱਖ ਚ ਨਜ਼ਰ ਨਹੀਂ ਆ ਰਿਹਾ ਹੈ। ਭਾਰਤ ਨੇ ਸਖ਼ਤ ਸ਼ਬਦਾਂ ਚ ਕਿਹਾ ਹਿੈ ਕਿ ਪਾਕਿਸਤਾਨ ਪਹਿਲਾਂ ਅੱਤਵਾਦ ਤੇ ਸਖ਼ਤ ਕਾਰਵਾਈ ਕਰੇ। ਕੇਂਦਰ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਅਭਿਨੰਦਨ ਤੇ ਕੋਈ ਸੌਦੇਬਾਜ਼ੀ ਨਹੀਂ ਕੀਤੀ ਜਾ ਸਕਦੀ ਹੈ।

 

ਦੱਸਣਯੋਗ ਹੈ ਕਿ ਭਾਰਤੀ ਅਤੇ ਪਾਕਿਸਤਾਨੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਵਿਚਾਲੇ ਹੋਏ ਝੜਪ ਦੌਰਾਨ ਅਭਿਨੰਦਨ ਦੇ ਮਿਗ–21 ਬਾਈਸਨ ਨੈ ਪਾਕਿਸਤਾਨੀ ਐਫ਼–16 ਲੜਾਕੂ ਜਹਾਜ਼ ਨੂੰ ਮਾਰ ਸੁਟਿਆ ਸੀ। ਹਮਲੇ ਚ ਉਨ੍ਹਾਂ ਦਾ ਮਿਗ–21 ਜਹਾਜ਼ ਵੀ ਲਪੇਟੇ ਚ ਆ ਗਿਆ ਤੇ ਆਪਣੇ ਜਹਾਜ਼ ਦੇ ਡਿੱਗਣ ਮਗਰੋਂ ਅਭਿਨੰਦਨ ਪੈਰਾਸ਼ੂਟ ਦੀ ਮਦਦ ਨਾਲ ਥੱਲੇ ਉਤਰੇ ਪਰ ਜਿੱਥੇ ਉਹ ਉਤਰੇ ਉਹ ਧਰਤੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਹਿਰਾਸਤ ਚ ਲੈ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pilot abhinandan brought to Pakistans Wagah border