ਪੰਜਾਬ ਦੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਮੁਹਈਆ ਕਰਵਾਉਣ ਦੀ ਆਪਣੀ ਸਰਕਾਰ ਦੀ ਬਚਨਵੱਧਤਾ ਨੂੰ ਦਹਾਰਾਉਂਦੇ ਹੋਏ ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਔਰਤਾਂ ਨੂੰ ਸੂਬੇ ਵਿੱਚ ਪੌਦੇ ਲਾਉਣ ਅਤੇ ਇਨਾਂ ਦੀ ਸਾਂਭ-ਸੰਭਾਲ ਲਈ ਸਰਕਾਰ ਦੀ ਮੁਹਿੰਮ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰੇਕ ਪਿੰਡ ਵਿੱਚ 550 ਪੌਦੇ ਲਾਉਣ ਦੀ ਮੁਹਿੰਮ ਆਰੰਭੀ ਹੋਈ ਹੈ ਅਤੇ ਸਮੁੱਚੇ ਸੂਬੇ ਵਿੱਚ 72 ਲੱਖ ਪੌਦੇ ਲਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ।
ਸ੍ਰੀਮਤੀ ਚੌਧਰੀ ਨੇ ਕਿਹਾ ਕਿ ਹਰੇਕ ਔਰਤ ਨੂੰ ਆਪਣੇ ਘਰਾਂ ਦੇ ਵੇਹੜਿਆਂ ਅਤੇ ਆਲੇ-ਦੁਆਲੇ ਟਾਹਲੀ, ਅੰਬ, ਅਸ਼ੋਕਾ, ਜਾਮੁਨ, ਇਮਲੀ ਆਦਿ ਵਰਗੇ ਪੌਦੇ ਲਾਉਣ ਲਈ ਕਿਹਾ ਹੈ ਜੋ ਛਾਂ ਅਤੇ ਫਲ ਵੀ ਮੁਹਈਆ ਕਰਵਾਉਣ ਦੇ ਨਾਲ ਨਾਲ ਹਰਿਆ-ਭਰਿਆ ਵਾਤਾਵਰਣ ਪ੍ਰਦਾਨ ਕਰਨ ਲਈ ਵੀ ਸਹਾਈ ਹੋਣਗੇ। ਉਨਾਂ ਕਿਹਾ ਕਿ ਅਜਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਸਤਿਕਾਰ ਅਤੇ ਸ਼ਰਧਾ ਹੋਵੇਗਾ ਜਿਨਾਂ ਨੇ ਆਪਣੀ ਬਾਣੀ ਵਿੱਚ ਵਾਤਾਵਰਣ ਦੀ ਮਹੱਤਤਾ ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ।
ਉਨਾਂ ਦੱਸਿਆ ਕਿ ਭਾਂਤ ਭਾਂਤ ਦੇ ਪੌਦੇ ਆਮ ਲੋਕਾਂ ਨੂੰ ਸਰਕਾਰੀ ਨਰਸਰੀਆਂ ਰਾਹੀਂ ਮੁਫ਼ਤ ਮੁਹਈਆ ਕਰਵਾਏ ਜਾ ਰਹੇ ਹਨ। ਇਨਾਂ ਦੀ ਬੁਕਿੰਗ ਆਈ ਹਰਿਆਲੀ ਐਪ ’ਤੇ ਵੀ ਕੀਤੀ ਜਾ ਸਕਦੀ ਹੈ ਜਿਸ ’ਤੇ ਹਰੇਕ ਵਿਅਕਤੀ ਨੂੰ ਉਸ ਦੀ ਪਸੰਦ ਦੇ 25 ਬੂਟੇ ਮੁਫ਼ਤ ਮੁਹਈਆ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਪੌਦੇ ਲਾਉਣ ਦੇ ਨਾਲ ਨਾਲ ਇਨਾਂ ਦੇ ਸੰਭਾਲ ਵੀ ਬਹੁਤ ਜ਼ਰੂਰੀ ਹੈ ਅਤੇ ਇਹ ਦੋਵੇਂ ਕੰਮ ਮਹਿਲਾਵਾਂ ਸੁਚੱਜੇ ਢੰਗ ਨਾਲ ਕਰ ਸਕਦੀਆਂ ਹਨ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਗੌਰਤਲਬ ਹੈ ਕਿ ਪਿਛਲੇ ਹਫ਼ਤੇ ਤੱਕ ਸੂਬੇ ਭਰ ਵਿੱਚ 56 ਲੱਖ ਦੇ ਕਰੀਬ ਪੌਦੇ ਲਾਏ ਜਾ ਚੁੱਕੇ ਹਨ ਅਤੇ ਹੁਣ ਤੱਕ ਤਕਰੀਬਨ 13000 ਪਿੰਡਾਂ ਵਿੱਚੋਂ ਲਗਪਗ 9000 ਪਿੰਡਾਂ ਵਿੱਚ ਬੂਟੇ ਲਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਦਕਿ ਬਾਕੀਆਂ ਵਿੱਚ ਪੌਦੇ ਲਾਉਣ ਦਾ ਕੰਮ ਪ੍ਰਕਿਰਿਆ ਅਧੀਨ ਹੈ। ਸੂਬਾ ਸਰਕਾਰ ਵੱਲੋਂ ਪੌਦੇ ਲਾਉਣ ਦਾ ਕੰਮ ਮਗਨਰੇਗਾ ਅਤੇ ਪੰਚਾਇਤਾਂ ਦੇ ਰਾਹੀਂ ਕਰਵਾਇਆ ਜਾ ਰਿਹਾ ਹੈ ਅਤੇ ਇਨਾਂ ਦੀ ਸਾਂਭ-ਸਭਾਂਲ ਵਿੱਚ ਮਹਿਲਾਵਾਂ ਵਿਸ਼ੇਸ਼ ਭੂਮਿਕਾ ਨਿਭਾਅ ਸਕਦੀਆਂ ਹਨ।
.