ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛਾਂਦਾਰ ਰੁੱਖ ਲਗਾ ਕੇ ਰਵੀ ਨੇ ਮਨਾਇਆ ਬੇਟੀ ਦਾ ਜਨਮ ਦਿਨ

ਛਾਂਦਾਰ ਰੁੱਖ ਲਗਾ ਕੇ ਰਵੀ ਨੇ ਮਨਾਇਆ ਬੇਟੀ ਦਾ ਜਨਮ ਦਿਨ

ਅੱਜ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ ਨੇ ਹਰ ਸਾਲ ਦੀ ਤਰ੍ਹਾਂ ਆਪਣੀ ਲੜਕੀ ਪ੍ਰਨੀਤ ਕੌਰ ਦੇ ਹੱਥੋ ਛਾਂਦਾਰ ਰੁੱਖ ਲਗਵਾ ਕੇ ਉਸ ਦਾ ਜਨਮ ਦਿਨ ਮਨਾਇਆ। ਉਨ੍ਹਾਂ ਕਿਹਾ ਕਿ ਸਾਨੂੰ ਅਪਣੇ ਬੱਚਿਆਂ ਦੇ ਜਨਮ ਦਿਨਾਂ ‘ਤੇ ਸਾਰਿਆਂ ਨੂੰ ਵੱਧ ਚੜ੍ਹ ਕੇ ਵੱਧ ਤੋ ਵੱਧ ਰੁੱਖ ਬੱਚਿਆ ਹੱਥੋ ਲਗਵਾਉਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਦੇ ਮਨਾਂ ਵਿੱਚ ਰੁੱਖਾਂ ਪ੍ਤੀ ਪਿਆਰ ਪੈਦਾ ਕੀਤਾ ਜਾ ਸਕੇ। ਜੇਕਰ ਅੱਜ ਅਸੀ ਆਪਣੇ ਬੱਚਿਆ ਨੂੰ ਸ਼ੁੱਧ ਤੇ ਹਰਾ ਭਰਾ ਵਾਤਾਵਰਣ ਦੇ ਦਈਏ ਤਾਂ ਇਹ ਕਿਸੇ ਤੋਹਫੇ ਤੋ ਘੱਟ ਨਹੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਜਨਮ ਦਿਨਾਂ ਉੱਤੇ ਛਾਂਦਾਰ ਰੁੱਖ ਲਗਾਉਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਹਰ ਸਾਲ ਹਜਾਰਾਂ ਹੀ ਰੁੱਖਾਂ ਦੀ ਕਟਾਈ ਧੜਾ ਧੜ ਹੋ ਰਹੀ ਹੈ, ਜਿਸ ਕਾਰਣ ਦਿਨੋ-ਦਿਨ ਵਾਤਾਵਰੁਣ ਹੀ ਪ੍ਰਦੂਸ਼ਤ ਨਹੀਂ ਹੋ ਰਿਹਾ ਹੈ ਸਗੋਂ ਅਨੇਕਾਂ ਬਿਮਾਰੀਆਂ ਅਤੇ ਕੁਦਰਤੀ ਕਰੋਪੀਆਂ ਦੇ ਸ਼ਿਕਾਰ ਵੀ ਅਸੀਂ ਹੋ ਰਹੇ ਹਾਂ। ਇਸ ਲਈ ਹਰ ਮਨੁੱਖ ਦਾ ਫਰਜ਼ ਹੈ ਕਿ ਉਹ ਵੱਧ ਤੋ ਵੱਧ ਰੁੱਖ ਲਗਾਏ। ਜੇਕਰ ਅਸੀ ਆਪਣੇ ਬੱਚਿਆ ਨੂੰ ਸਾਫ ਅਤੇ ਸੁੱਧ ਵਾਤਵਰਣ ਚੰਗੀ ਅਤੇ ਨਿਰੋਗ ਸੇਹਤ ਦੇਣਾ ਚਹੁੰਦੇ ਹਾਂ ਤਾਂ ਸਾਨੂੰ ਵੱਧ ਤੋ ਵੱਧ ਛਾਂਦਾਰ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਰੁੱਖ ਲਗਾ ਕੇ ਪ੍ਰਦੂਸਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣ। ਇਸ ਸਮੇਂ ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ, ਮੈਬਰ ਬਹਾਦਰ ਸਿੰਘ, ਪੰਡਿਤ ਰਾਮਕਰਨ ਸ਼ਰਮਾ, ਜਤਿੰਦਰ ਸਿੰਘ, ਪ੍ਰਨੀਤ ਕੌਰ, ਜਸਕਰਨ ਸਿੰਘ, ਸਰਬਜੋਤ ਸਿੰਘ ਆਦਿ ਹਾਜਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Plants on daughter birthday