ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PU CET (UG) ’ਚ ਪਲਾਸਟਿਕ ਦੀਆਂ ਬੋਤਲਾਂ ਲਿਜਾਣ ’ਤੇ ਲੱਗ ਸਕਦੀ ਪਾਬੰਦੀ

PU CET (UG) ’ਚ ਪਲਾਸਟਿਕ ਦੀਆਂ ਬੋਤਲਾਂ ਲਿਜਾਣ ’ਤੇ ਲੱਗ ਸਕਦੀ ਪਾਬੰਦੀ

ਪੰਜਾਬ ਯੂਨੀਵਰਸਿਟੀ (PU) ਅੰਡਰਗ੍ਰੈਜੂਏਟ ਲਈ ਆਉਂਦੀ 30 ਅਪ੍ਰੈਲ ਨੂੰ ਹੋਣ ਵਾਲੀਕਾੱਮਨ ਐਂਟ੍ਰੈਂਸ ਟੈਸਟ’ (ਸਾਂਝਾ ਦਾਖ਼ਲਾ ਪ੍ਰੀਖਿਆ) [CET(UG)] ਦੌਰਾਨ ਪਾਣੀ ਦੀਆਂ ਪਲਾਸਟਿਕ ਵਾਲੀਆਂ ਬੋਤਲਾਂ ਲਿਜਾਣ ਉੱਤੇ ਪਾਬੰਦੀ ਲਾ ਸਕਦੀ ਹੈ। ਸਿੰਡੀਕੇਟ ਦੇ ਮੈਂਬਰਾਂ ਨੇ ਪ੍ਰਸਤਾਵ ਰੱਖਿਆ ਹੈ ਕਿ ਟੈਸਟ ਦੌਰਾਨ ਵਿਦਿਆਰਥੀਆਂ / ਉਮੀਦਵਾਰਾਂ ਨੂੰ ਪਾਣੀ ਦੀਆਂ ਪਲਾਸਟਿਕ ਦੀਆਂ ਬੋਤਲਾਂ ਲਿਜਾਣ ਉੱਤੇ ਰੋਕ ਲਾਉਣ ਦਾ ਪ੍ਰਸਤਾਵ ਰੱਖਿਆ ਹੈ। ਅਜਿਹੀ ਤਜਵੀਜ਼ ਯੂਨੀਵਰਸਿਟੀ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ਅਧੀਨ ਰੱਖੀ ਗਈ ਹੈ।

 

 

ਆਮ ਤੌਰ ਉੱਤੇ ਹਰ ਸਾਲ ਇਸ ਟੈਸਟ ਦੌਰਾਨ ਪਾਣੀ ਦੀਆਂ 10,000 ਪਲਾਸਟਿਕ ਬੋਤਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹਰੇਕ ਵਿਦਿਆਰਥੀ ਕੋਲ ਪਾਣੀ ਦੀ ਬੋਤਲ ਜ਼ਰੂਰ ਹੁੰਦੀ ਹੈ। ਪਿਛਲੇ ਵਰ੍ਹੇ 8,000 ਤੋਂ ਵੱਧ ਵਿਦਿਆਰਥੀਆਂ ਨੇ ਟੈਸਟ ਦੌਰਾਨ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ।

 

 

ਸਿੰਡੀਕੇਟ ਮੈਂਬਰ ਰਜਤ ਸੰਧੀਰ ਨੇ ਦੱਸਿਆ ਕਿ ਸਿੰਡੀਕੇਟ ਦੀ ਮੀਟਿੰਗ ਲਈ ਵੀ ਇਹੋ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ,‘ਹੁਣ ਸਿੰਡੀਕੇਟ ਦੀਆਂ ਮੀਟਿੰਗਾਂ ਦੌਰਾਨ ਪਾਣੀ ਪਲਾਸਟਿਕ ਦੀਆਂ ਬੋਤਲਾਂ ਵਿੱਚ ਨਹੀਂ ਦਿੱਤਾ ਜਾਦਾ। ਜੇ ਦਾਖ਼ਲਾ ਪ੍ਰੀਖਿਆ ਦੌਰਾਨ ਵੀ ਇਹ ਨਿਯਮ ਲਾਗੂ ਹੋ ਜਾਵੇ, ਤਾਂ ਬਹੁਤ ਵਧੀਆ ਹੋਵੇਗਾ।’

 

 

ਉਨ੍ਹਾਂ ਕਿਹਾ ਕਿ ਪਲਾਸਟਿਕ ਦਾ ਬਦਲ ਵੀ ਲੱਭਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਪਾਣੀ ਵਰਤਾਉਣ ਤੇ ਸਪਲਾਈ ਕਰਨ ਲਈ ਕਿੰਨਾ ਜ਼ਿਆਦਾ ਪਲਾਸਟਿਕ ਵਰਤਿਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Plastic Bottles may be banned during PU CET UG