ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਨੇ ਦੇਸ਼ ਨੂੰ ਵੰਡ ਕੇ ਰੱਖ ਦਿੱਤਾ, ਸਿਰਫ਼ ਸਰਮਾਏਦਾਰਾਂ ਦਾ ਵਿਕਾਸ ਕੀਤਾ: ਨਵਜੋਤ ਸਿੱਧੂ

PM ਨੇ ਦੇਸ਼ ਨੂੰ ਵੰਡ ਕੇ ਰੱਖ ਦਿੱਤਾ, ਸਰਮਾਏਦਾਰਾਂ ਦਾ ਵਿਕਾਸ ਕੀਤਾ: ਨਵਜੋਤ ਸਿੱਧੂ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸ਼੍ਰੀ ਸੁਨੀਲ ਜਾਖੜ ਦੇ ਹੱਕ ਵਿਚ ਹਜਾਰਾਂ ਲੋਕਾਂ ਦੀ ਜਨਤਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ : ਨਵਜੋਤ ਸਿੰਘ ਸਿੱਧੂ ਨੇ ਆਖਿਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ (PM) ਨੇ ਦੇਸ਼ ਵਿਚ ਵੰਡੀਆਂ ਪਾਈਆਂ ਹਨ ਅਤੇ ਭਾਜਪਾ ਸਰਕਾਰ ਨੇ ਲੋਕਾਂ ਦਾ ਵਿਕਾਸ ਕਰਨ ਦੀ ਬਜਾਏ ਕੁਝ ਚੋਣਵੇਂ ਸਨਅਤੀ ਘਰਾਣਿਆਂ ਦਾ ਵਿਕਾਸ ਕੀਤਾ ਹੈ।

 

 

ਇੱਥੇ ਲੋਕਾਂ ਦੇ ਠਾਠਾਂ ਮਾਰਦੇ ਇੱਕਠ ਨੂੰ ਸੰਬੋਧਨ ਕਰਦਿਆਂ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਤ ਪਾਤ ਅਤੇ ਧਰਮਾਂ ਦੇ ਨਾਂਅ ਤੇ ਦੇਸ਼ ਦੇ ਜਨਮਾਨਸ ਨੂੰ ਵੰਡਣ ਦੀ ਚਾਲ ਚੱਲੀ ਹੈ ਤਾਂ ਜੋ ਲੋਕ ਰੋਜਗਾਰ, ਭੋਜਨ ਅਤੇ ਹੋਰ ਵਿਕਾਸ ਦੀਆਂ ਮੰਗਾਂ ਕੇਂਦਰ ਸਰਕਾਰ ਕੋਲ ਚੁੱਕਣ ਦੀ ਬਜਾਏ ਅਜਿਹੇ ਭਾਵੁਕ ਮੁੱਦਿਆਂ ਵਿਚ ਉਲਝੇ ਰਹਿਣ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਜਿੰਨਾਂ ਨੇ ਗਰੀਬਾਂ, ਕਿਸਾਨਾਂ ਦੇ ਨਾਂਅ ਤੇ ਵੋਟਾਂ ਲੈ ਕੇ ਸੱਤਾ ਹਥਿਆਈ ਪਰ ਸੱਤਾ ਵਿਚ ਪੁੱਜਦਿਆਂ ਹੀ ਸਰਕਾਰ ਪੂੰਜੀਪਤੀਆਂ ਕੋਲ ਗਹਿਣੇ ਰੱਖ ਦਿੱਤੀ ਅਤੇ ਗਰੀਬ, ਕਿਸਾਨ ਵਿਸਾਰ ਦਿੱਤੇ।

 

 

ਸਿੱਧੂ ਨੇ ਜੋਰਦਾਰ ਤਕਰੀਰ ਵਿਚ ਆਖਿਆ ਹੈ ਕਿ ਪ੍ਰਧਾਨ ਮੰਤਰੀ ਹਰ ਸਾਲ 2 ਕਰੋੜ ਨੌਕਰੀਆਂ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਗਰੀਬਾਂ ਦੇ ਖਾਤਿਆਂ ਵਿਚ 15 15 ਲੱਖ ਪਾਉਣ ਦੇ ਵਾਅਦਿਆਂ ਤੋਂ ਮੁਨਕਰ ਹੋ ਗਏ ਉਲਟਾ ਨੋਟਬੰਦੀ ਅਤੇ ਨੁਕਸਦਾਰ ਜੀਐਸਟੀ ਲਗਾ ਕੇ ਦੇਸ਼ ਵਿਚੋਂ 50 ਲੱਖ ਨੌਕਰੀਆਂ ਖਤਮ ਕਰ ਦਿੱਤੀਆਂ। ਸਰਕਾਰੀਆਂ ਕੰਪਨੀਆਂ ਨੂੰ ਤਬਾਹ ਕਰ ਦਿੱਤਾ ਅਤੇ ਨਿੱਜੀ ਕੰਪਨੀਆਂ ਦੇ ਹਿੱਤ ਦੀਆਂ ਸਕੀਮਾਂ ਲਾਗੂ ਕੀਤੀਆਂ। ਉਨਾਂ ਨੇ ਕਿਹਾ ਕਿ ਦੇਸ਼ ਦੇ ਵਿਕਾਸ ਦੇ ਝੂਠੇ ਦਾਅਵੇ ਕਰਨ ਵਾਲੀ ਭਾਜਪਾ ਸਰਕਾਰ ਨੇ ਦੇਸ਼ ਨੂੰ ਕਰਜਾਈ ਕਰ ਦਿੱਤਾ ਹੈ।

 

 

ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਕਿਹਾ ਕਿ ਉਹ ਵਿਕਾਸ ਦੇ ਨਾਂਅ ਤੇ ਵੋਟ ਮੰਗਦੇ ਹਨ ਅਤੇ ਉਨਾਂ ਨੇ ਕਿਹਾ ਕਿ ਭਾਜਪਾ ਦੀਆਂ ਸਮਾਜਿਕ ਵੰਡੀਆਂ ਪਾਉਣ ਵਾਲੀ ਸਿਆਸਤ ਦਾ ਸਮਾਂ ਹੁਣ ਮੁੱਕ ਚੁੱਕਾ ਹੈ। ਉਨਾਂ ਨੇ ਕਿਹਾ ਕਿ ਅਗਲੇ ਪੰਜ ਸਾਲ ਵਿਚ ਹਲਕੇ ਵਿਚ ਰੋਜਗਾਰ ਦੇ 25000 ਮੌਕੇ ਪੈਦਾ ਕਰਨੇ ਉਨਾਂ ਦਾ ਟੀਚਾ ਰਹੇਗਾ।

 

 

ਇਸ ਮੌਕੇ ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਅਤੇ ਵਿਧਾਇਕ : ਬਰਿੰਦਰਮੀਤ ਸਿੰਘ ਪਾਹੜਾ ਨੇ ਵੀ ਸੰਬੋਧਨ ਕੀਤਾ ਅਤੇ ਵੋਟਰਾਂ ਨੂੰ ਅਪੀਲ ਕੀਤੀ ਕਿ 19 ਮਈ ਨੂੰ ਸੁਨੀਲ ਜਾਖੜ ਨੂੰ ਵੱਡੇ ਫਰਕ ਨਾਲ ਜਿਤਾਇਆ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM has divided the country developed capitalists Navjot Sidhu