ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​PM-KISAN ਯੋਜਨਾ: ਪੰਜਾਬ ਦੇ 4.24 ਲੱਖ ਕਿਸਾਨਾਂ ਨੂੰ ਮਿਲਣਗੇ 255 ਕਰੋੜ ਰੁਪਏ

PM-KISAN ਯੋਜਨਾ: ਪੰਜਾਬ ਦੇ 4.24 ਲੱਖ ਕਿਸਾਨਾਂ ਨੂੰ ਮਿਲਣਗੇ 255 ਕਰੋੜ ਰੁਪਏ

‘ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ’ (ਪੀਐੱਮ–ਕਿਸਾਨ – PM-KISAN) ਯੋਜਨਾ ਅਧੀਨ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਨ ਲਈ ਪੰਜਾਬ ਸਰਕਾਰ ਇੱਕ ਨਵਾਂ ਸਰਵੇਖਣ ਕਰਵਾਏਗੀ। ਇਹ ਯੋਜਨਾ ਸਾਲ 2019 ਦੇ ਕੇਂਦਰੀ ਬਜਟ ਵਿੱਚ ਸ਼ੁਰੂ ਕੀਤੀ ਗਈ ਸੀ; ਜਿਸ ਰਾਹੀਂ ਕਿਸਾਨਾਂ ਨੂੰ ਯਕੀਨੀ ਤੌਰ ’ਤੇ ਆਮਦਨ ਹੋਵੇਗੀ।

 

 

ਇਹ ਉਹੀ ਯੋਜਨਾ ਹੈ, ਜਿਸ ਅਧੀਨ ਵਾਹੀਯੋਗ 2 ਹੈਕਟੇਅਰ (4.90 ਏਕੜ) ਤੱਕ ਦੀ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ 6,000 ਰੁਪਏ ਸਾਲਾਨਾ ਮਿਲਣਗੇ। ਇਸ ਦੀ 2,000 ਰੁਪਏ ਦੀ ਪਹਿਲੀ ਕਿਸ਼ਤ ਹਰੇਕ ਲਾਭਪਾਤਰੀ ਕਿਸਾਨ ਪਰਿਵਾਰ ਨੂੰ 1 ਦਸੰਬਰ, 2018 ਤੋਂ ਲੈ ਕੇ 31 ਮਾਰਚ ਤੱਕ ਦੇ ਸਮੇਂ ਲਈ ਮਿਲਣੀ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਸੂਬਿਆਂ ਤੋਂ ਅਜਿਹੇ ਕਿਸਾਨਾਂ ਬਾਰੇ ਜਾਣਕਾਰੀ ਆਉਂਦੀ 28 ਫ਼ਰਵਰੀ ਤੱਕ ਮੰਗੀ ਹੈ।

 

 

ਪੰਜਾਬ ਸਰਕਾਰ ਨੇ ਕਰਜ਼ਾ–ਮੁਆਫ਼ੀ ਪ੍ਰੋਗਰਾਮ ਲਈ ਸਰਵੇਖਣ ਪਿਛਲੇ ਸਾਲ ਕਰਵਾਏ ਸਨ ਪਰ ਖੇਤੀਬਾੜੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਸਰਵੇਖਣਾਂ ਦਾ ਇਸ ਯੋਜਨਾ ਲਈ ਕੋਈ ਲਾਭ ਨਹੀਂ ਹੋਵੇਗਾ।

 

 

ਖੇਤੀਬਾੜੀ ਮਾਮਲਿਆਂ ਬਾਰੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਸ਼ਵਜੀਤ ਖੰਨਾ ਨੇ ਕਿਹਾ ਕਿ ਦਰਅਸਲ, ਉਸ ਸਰਵੇਖਣ ਵਿੱਚ ਅਜਿਹੇ ਕਿਸਾਨਾਂ ਦਾ ਪਤਾ ਲਾਇਆ ਜਾਣਾ ਸੀ, ਜਿਹੜੇ ਬੈਂਕਾਂ ਦੀ ਨਜ਼ਰ ਵਿੱਚ ਡੀਫ਼ਾਲਟਰ ਹਨ। ਪਰ ਕੇਂਦਰ ਦੀ ਨਵੀਂ ਸ਼ੁਰੂ ਕੀਤੀ ਗਈ ਯੋਜਨਾ ਵਿੱਚ ਦੋ ਹੈਕਟੇਅਰ ਜ਼ਮੀਨ ਦੇ ਮਾਪਦੰਡ ਦੇ ਆਧਾਰ ਉੱਤੇ ਲਾਭਪਾਤਰੀ ਲੱਭਣੇ ਹਨ।

 

 

ਇੱਕ ਅਨੁਮਾਨ ਮੁਤਾਬਕ ਪੰਜਾਬ ਵਿੱਚ ਦੋ ਹੈਕਟੇਅਰ (4.90 ਏਕੜ) ਵਾਹੀਯੋਗ ਜ਼ਮੀਨ ਦੇ ਮਾਲਕ ਕਿਸਾਨਾਂ ਦੀ ਗਿਣਤੀ 4.24 ਲੱਖ ਹੈ। ਇੰਝ ਇਸ ਯੋਜਨਾ ਅਧੀਨ ਉਨ੍ਹਾਂ ਕਿਸਾਨਾਂ ਨੂੰ ਕੁੱਲ 255 ਕਰੋੜ ਰੁਪਏ ਮਿਲਣਗੇ। ਇਨ੍ਹਾਂ 2 ਹੈਕਟੇਅਰ ਵਾਹੀਯੋਗ ਜ਼ਮੀਨ ਦੇ ਮਾਲਕ 4.24 ਲੱਖ ਕਿਸਾਨਾਂ ਵਿੱਚੋਂ 1.54 ਲੱਖ ਕਿਸਾਨ ਤਾਂ ਅਜਿਹੇ ਹਨ, ਜੋ ਇਸ ਵੇਲੇ ਬਿਲਕੁਲ ਹਾਸ਼ੀਏ ’ਤੇ ਜਾ ਚੁੱਕੇ ਹਨ ਤੇ ਜਿਨ੍ਹਾਂ ਕੋਲ ਇੱਕ ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ ਅਤੇ 2.70 ਲੱਖਾ ਛੋਟੇ ਕਿਸਾਨਾਂ ਕੋਲ 2 ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ।

 

 

1 ਦਸੰਬਰ, 2018 ਤੋਂ ਲੈ ਕੇ 31 ਮਾਰਚ, 2019 ਤੱਕ ਦੇ ਕਾਰਜਕਾਲ ਦੀ ਪਹਿਲੀ ਕਿਸ਼ਤ ਵਿੱਚ 85 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ–ਖਾਤਿਆਂ ਵਿੱਚ ਜਮ੍ਹਾ ਹੋਣਗੇ।

 

 

ਸ੍ਰੀ ਖੰਨਾ ਨੇ ਦੱਸਿਆ ਕਿ ਮਾਲ ਤੇ ਖੇਤੀ ਵਿਭਾਗਾਂ ਦੇ ਅੰਕੜਿਆਂ ਤੋਂ ਹਰੇਕ ਅਜਿਹੇ ਕਿਸਾਨ ਦੀ ਸ਼ਨਾਖ਼ਤ ਕੀਤੀ ਜਾਵੇਗੀ। ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਵੰਡ ਇੱਕ ਫ਼ਰਵਰੀ, 2019 ਤੋਂ ਬਾਅਦ ਹੋਈ ਹੋਵੇਗੀ, ਉਨ੍ਹਾਂ ਨੂੰ ਇਸ ਯੋਜਨਾ ਦੇ ਲਾਭਪਾਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਲਈ ਪੰਜ ਵਰਿ੍ਹਆਂ ਤੱਕ ਦੀ ਉਡੀਕ ਕਰਨੀ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Kisan Scheme 4 Lakh 24 Thousand Punjab Farmers will get 255 Crore