ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਜੀ, ਪਾਕਿ ਸਰਕਾਰ ਨੂੰ ਆਖੋ ਟਿੱਡੀ ਦਲ ਦਾ ਹੱਲ ਲੱਭੇ: ਕੈਪਟਨ ਅਮਰਿੰਦਰ ਸਿੰਘ

PM ਮੋਦੀ ਜੀ, ਪਾਕਿ ਸਰਕਾਰ ਨੂੰ ਆਖੋ ਟਿੱਡੀ ਦਲ ਦਾ ਹੱਲ ਲੱਭੇ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਦੱਖਣੀ ਜ਼ਿਲ੍ਹਿਆਂ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ’ਚ ਟਿੱਡੀ ਦਲ ਦੇ ਕੁਝ ਅੰਸ਼ ਵੇਖਣ ਨੂੰ ਮਿਲੇ ਹਨ; ਜਿਸ ਕਾਰਨ ਉੱਥੋਂ ਦੇ ਕਿਸਾਨਾਂ ਦੀ ਰਾਤਾਂ ਦੀ ਨੀਂਦਰ ਉੱਡ ਗਈ ਹੈ ਕਿਉਂਕਿ ਇਹ ਟਿੱਡੀ ਦਲ ਜਿੱਧਰੋਂ ਵੀ ਲੰਘਦਾ ਹੈ, ਉੱਥੋਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਜਾਂਦੀਆਂ ਹਨ। ਦਰਅਸਲ, ਇਹ ਟਿੱਡੀ ਦਲ ਰਾਜਸਥਾਨ ਤੋਂ ਪੰਜਾਬ ਵੱਲ ਨੂੰ ਆ ਰਹੇ ਹਨ। ਰਾਜਸਥਾਨ ’ਚ ਇਹ ਫ਼ਸਲ–ਖਾਊ ਟਿੱਡੀਆਂ ਪਾਕਿਸਤਾਨ ਤੋਂ ਆ ਰਹੀਆਂ ਹਲ।

 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਿੱਡੀ ਦਲਾਂ ਦੀ ਇਸ ਸਮੱਸਿਆ ਉੱਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਵਿਦੇਸ਼ ਮੰਤਰਾਲੇ ਅਤੇ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਹਦਾਇਤ ਕਰਨ ਕਿ ਉਹ ਇਹ ਮਾਮਲਾ ਤੁਰੰਤ ਪਾਕਿਸਤਾਨ ਸਰਕਾਰ ਕੋਲ ਉਠਾਉਣ।

 

 

ਕੈਪਟਨ ਅਮਰਿੰਦਰ ਸਿੰਘ ਨੇ ਇਹ ਬੇਨਤੀ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਕੀਤੀ ਹੈ। ਉਨ੍ਹਾਂ ਇਸ ਚਿੱਠੀ ਵਿੱਚ ਲਿਖਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਰਾਜਸਥਾਨ ਸੂਬੇ ’ਚ ਫ਼ਸਲਾਂ ਉੱਤੇ ਟਿੱਡੀ ਦਲਾਂ ਦਾ ਹਮਲਾ ਲਗਾਤਾਰ ਹੋ ਰਿਹਾ ਹੈ। ਰਾਜਸਥਾਨ ਸਰਕਾਰ ਨੇ ਭਾਵੇਂ ਆਪਣੇ ਪੱਧਰ ਉੱਤੇ ਇਸ ਸਮੱਸਿਆ ਦੇ ਖ਼ਾਤਮੇ ਲਈ ਕੁਝ ਕਦਮ ਚੁੱਕੇ ਹਨ ਪਰ ਇਨ੍ਹਾਂ ਟਿੱਡੀਆਂ ਦਾ ਖ਼ਾਤਮਾ ਸਿਰਫ਼ ਤਦ ਹੀ ਹੋ ਸਕਦਾ ਹੈ, ਜੇ ਉਸ ਥਾਂ ’ਤੇ ਕਦਮ ਚੁੱਕੇ ਜਾਣ, ਜਿੱਥੇ ਇਹ ਟਿੱਡੀਆਂ ਪੈਦਾ ਹੋ ਰਹੀਆਂ ਹਨ।

 

 

ਮੁੱਖ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਹ ਮਾਮਲਾ ਸਿੱਧਾ ਪਾਕਿਸਤਾਨ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ। ਉਨ੍ਹਾਂ ਸਲਾਹ ਦਿੱਤੀ ਹੈ ਕਿ ਸੰਯੁਕਤ ਰਾਸ਼ਟਰ ਦੇ ‘ਖ਼ੁਰਾਕ ਤੇ ਖੇਤੀਬਾੜੀ ਸੰਗਠਨ’ (FAO) ਕੋਲ ਸਮੁੱਚੇ ਵਿਸ਼ਵ ’ਚ ਟਿੱਡੀ ਦਲਾਂ ’ਤੇ ਕਾਬੂ ਪਾਉਣ ਲਈ ਲੋੜੀਂਦੇ ਕਦਮ ਚੁੱਕਣ ਦਾ ਅਖ਼ਤਿਆਰ ਹੈ।

 

 

ਕੈਪਟਨ ਅਮਰਿੰਦਰ ਸਿੰਘ ਨੇ ਸਲਾਹ ਦਿੱਤੀ ਹੈ ਕਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਅਜਿਹੇ ਟਿੱਡੀ ਦਲਾਂ ਦਾ ਤੁਰੰਤ ਤੇ ਮੁਕੰਮਲ ਖ਼ਾਤਮਾ ਹੋਣਾ ਚਾਹੀਦਾ ਹੈ; ਨਹੀਂ ਤਾਂ ਇਹ ਸਮੁੱਚੇ ਖਿ਼ੱਤੇ ਦੀਆਂ ਫ਼ਸਲਾਂ ਲਈ ਘਾਤਕ ਸਿੱਧ ਹੋ ਸਕਦੇ ਹਨ। ਉਨ੍ਹਾਂ ਇੱਥੋਂ ਤੱਕ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਕਿਤੇ ਇਨ੍ਹਾਂ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਕੋਈ ਕਦਮ ਨਾ ਚੁੱਕੇ ਗਏ, ਤਾਂ ਇਸ ਨਾਲ ਸਮੁੱਚੇ ਭਾਰਤ ਦੇ ਖੇਤੀ ਉਤਪਾਦਨ ਉੱਤੇ ਮਾੜਾ ਅਸਰ ਪੈ ਸਕਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi please ask Pakistani Govt to curb the locusts says Captain Amrinder Singh