ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਵੇਂ ਸਾਲ ਦੇ ਮੌਕੇ ਪੰਜਾਬ ਚ ਫੇਰੀ ਪਾ ਕੇ ਲੋਕ ਸਭਾ ਚੋਣਾਂ ਦਾ ਆਗਾਜ਼ ਕਰਨਗੇ। ਗੁਰਦਾਸਪੁਰ ਚ 3 ਜਨਵਰੀ ਨੂੰ ਹੋਣ ਵਾਲੀ ਪੀਐਮ ਮੋਦੀ ਦੀ ਰੈਲੀ ਨਾਲ ਹੀ ਲੋਕ ਸਭਾ ਚੋਣਾਂ ਲਈ ਪੰਜਾਬ ਦੀ ਸਾਬਕਾ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇੱਕ ਨਵੀਂ ਤਾਕਤ ਮਿਲੇਗੀ।
ਕਰਤਾਰਪੁਰ ਲਾਂਘੇ ਨੂੰ ਲੈ ਕੇ ਪੀਐਮ ਵਲੋਂ ਕੀਤੀ ਜਾ ਰਹੀ ਇਸ ‘ਧੰਨਵਾਦ’ ਰੈਲੀ ਨਾਲ ਪੰਜਾਬ ਚ ਅਕਾਲੀਆਂ ਅਤੇ ਭਾਜਪਾਈਆਂ ਦੇ ਗਠਜੋੜ ਚ ਇੱਕ ਨਵੀਂ ਜਾਨ ਫੂਕਣ ਦੀ ਵੀ ਕੋਸਿ਼ਸ਼ ਕੀਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਮੋਦੀ ਦੀ ਇਸ ਰੈਲੀ ਨਾਲ ਪੰਜਾਬੀਆਂ ਦੇ ਹਰ ਦੁੱਖਸੁੱਖ ਨੂੰ ਸਾਂਝਾ ਕਰਨ ਦੀ ਕੋਸਿ਼ਸ਼ਾਂ ਹਨ ਤਾਂ ਉਨ੍ਹਾਂ ਦੇ ਦਿਲਾਂ ਨੂੰ ਜਿੱਤਿਆ ਜਾ ਸਕੇ।
ਖਾਸ ਗੱਲ ਇਹ ਹੈ ਕਿ ਪੀਐਮ ਦੀ ਰੈਲੀ ਲਈ ਭਾਜਪਾ ਨੇ ਉਹ ਜਿ਼ਲ੍ਹਾ ਚੁਣਿਆ ਹੈ ਜਿਹੜਾ ਵਰਤਮਾਨ ਸਮੇਂ ਚ ਕਾਂਗਰਸ ਦਾ ਗੜ੍ਹ ਹੈ। ਗੁਰਦਾਸਪੁਰ ਤੋਂ ਕਾਂਗਰਸ ਦੇ ਤਿੰਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਅਰੁਣਾ ਚੋਧਰੀ ਹਨ। ਕਾਂਗਰਸ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਵੀ ੱਿੲੱਥੋਂ ਹੀ ਸਾਂਸਦ ਹਨ। ਭਾਜਪਾ ਤੋਂ ਚਾਰ ਵਾਰ ਸਾਂਸਦ ਰਹੇ ਵਿਨੋਦ ਖੰਨਾ ਦੇ ਦਿਹਾਂਤ ਮਗਰੋਂ ਹੋਈਆਂ ਜਿ਼ਮਣੀ ਚੋਣਾਂ ਚ ਜਾਖੜ ਲਗਭਗ 2 ਲੱਖ ਵੋਟਾਂ ਨਾਲ ਇਹ ਸੀਟ ਜਿੱਤੇ ਸਨ।
ਕਿਆਸਅਰਾਈਆਂ ਹਨ ਕਿ ਕਾਂਗਰਸ ਦੇ ਗੜ੍ਹ ਚ ਪੀਐਮ ਦੁਆਰਾ 1984 ਸਿੱਖ ਕਤਲੇਆਮ ਦਾ ਮੁੱਦਾ ਚੁੱਕੇ ਜਾਣ ਦੀ ਸੰਭਾਵਨਾ ਹੈ। ਕਾਂਗਰਸ ਦੇ ਸਾਬਕਾ ਸਾਂਸਦ ਅਤੇ ਸੀਨੀਅਰ ਆਗੂ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਤੋਂ ਮਿਲੀ ਮਰਦੇ ਦਮ ਤੱਕ ਦੀ ਉਮਰ ਕੈਦ ਦਾ ਮੁੱਦਾ ਉੱਠਦਾ ਹੈ ਤਾਂ ਕਾਂਗਰਸ ਲਈ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ।
ਮੋਦੀ ਦੀ ਇਹ ਰੈਲੀ ਭਾਜਪਾ ਤੋਂ ਇਲਾਵਾ ਅਕਾਲੀਆਂ ਲਈ ਵੀ ਬੇਹਦ ਅਹਿਮ ਮੰਨੀ ਜਾ ਰਹੀ ਹੈ। 1984 ਦੇ ਸਿੱਖ ਕਤਲੇਆਮ ਮਾਮਲਿਆਂ ਨਾਲ ਜੁੜੇ ਅਦਾਲਤੀ ਫੈਸਲੇ ਮਗਰੋਂ ਅਕਾਲੀਆਂ ਦੀ ਪੰਜਾਬ ਚ ਗਤੀਵਿਧੀਆਂ ਵੱਧ ਗਈਆਂ ਹਨ। ਇਸ ਤੋਂ ਪਹਿਲਾਂ ਅਕਾਲੀ ਖੁੱਦ ਹੀ ਪੰਥਕ ਮੁੱਦਿਆਂ ਤੇ ਘਿਰਦੇ ਨਜ਼ਰ ਆ ਰਹੇ ਸਨ। 84 ਦੇ ਮੁੱਦੇ ਨੇ ਅਕਾਲੀਆਂ ਨੂੰ ਇੱਕ ਨਵਾਂ ਰਾਹ ਪਾਇਆ ਹੈ। ਸ਼ਾਇਦ ਇਸੇ ਕਾਰਨ ਅਕਾਲੀ ਦਲ ਵੀ ਪੂਰੇ ਚੱਕਵੇਂ ਢੰਗ ਨਾਲ ਗੁਰਦਾਸਪੁਰ ਦੀ ਰੈਲੀ ਦੀ ਤਿਆਰੀਆਂ ਚ ਜੁਟਿਆ ਹੋਇਆ ਹੈ।
/