ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਕਰੋੜ ਦੀ ਕਰਜ਼ਾ ਧੋਖਾਧੜੀ ਦੇ `ਚ ਬੈਂਕ ਮੈਨੇਜਰ ਤੇ ਦੋ ਹੋਰਨਾਂ ਨੂੰ 4 ਸਾਲ ਕੈਦ

1 ਕਰੋੜ ਦੀ ਕਰਜ਼ਾ ਧੋਖਾਧੜੀ ਦੇ `ਚ ਬੈਂਕ ਮੈਨੇਜਰ ਤੇ ਦੋ ਹੋਰਨਾਂ ਨੂੰ 4 ਸਾਲ ਕੈਦ

ਸੀਬੀਆਈ ਦੀ ਇੱਕ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ ਦੀ ਘਰਿਆਲਾ ਸ਼ਾਖ਼ਾ ਦੇ ਸਾਬਕਾ ਮੈਨੇਜਰ, ਇੱਕ ਕਲਰਕ ਤੇ ਇੱਕ ਰੈਵੇਨਿਊ ਅਫ਼ਸਰ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 13 ਸਾਲ ਪੁਰਾਣੇ 1.04 ਕਰੋੜ ਰੁਪਏ ਦੀ ਕਰਜ਼ਾ ੇਧੋਖਾਧੜੀ ਨਾਲ ਸਬੰਧਤ ਹੈ।


ਇਸੇ ਮਾਮਲੇ `ਚ ਤਰਨ ਤਾਰਨ ਦੇ ਚਾਰ ਹੋਰ ਵਿਅਕਤੀਆਂ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।


ਵਿਸ਼ੇਸ਼ ਜੱਜ ਐੱਨਐੱਸ ਗਿੱਲ ਦੀ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਆਰਕੇ ਤਿਆਗੀ, ਕਲਰਕ ਗੁਰਮੀਤ ਸਿੰਘ ਤੇ ਪਟਵਾਰੀ ਸੁਖਵਿੰਦਰ ਸਿੰਘ ਨੂੰ ਧੋਖਾਧੜੀ ਤੇ ਅਪਰਾਧਕ ਸਾਜਿ਼ਸ਼ ਦਾ ਦੋਸ਼ੀ ਪਾਉਂਦੇ ਹੋਏ ਸਜ਼ਾ ਸੁਣਾਈ।


ਚਾਰ ਹੋਰ ਦੋਸ਼ੀਆਂ ਦੇ ਨਾਂਅ ਕਸ਼ਮੀਰ ਸਿੰਘ, ਬਲਕਾਰ ਸਿੰਘ, ਅਮਰੀਕ ਸਿੰਘ ਤੇ ਲੇਖ ਰਾਏ ਹਨ। ਉਨ੍ਹਾਂ `ਤੇ ਜਾਅਲੀ ਕਰਜ਼ਾ-ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਹਨ।


ਕੀ ਹੈ ਮਾਮਲਾ?
ਸਾਲ 2005 ਦੌਰਾਨ ਪੰਜਾਬ ਨੈਸ਼ਨਲ ਬੈਂਕ ਦੀ ਘਰਿਆਲਾ ਸ਼ਾਖ਼ਾ `ਚ ਧੋਖਾਧੜੀ ਬਾਰੇ ਸੀਬੀਆਈ ਨੂੰ ਸਿ਼ਕਾਇਤ ਮਿਲੀ ਸੀ। ਜਾਂਚ ਦੌਰਾਨ, ਇਹ ਪਾਇਆ ਗਿਆ ਕਿ ਤਿਆਗੀ ਅਕਸਰ ਆਪਣੇ ਅਧੀਨ ਕਰਮਚਾਰੀਆਂ ਵੱਲੋਂ ਤਿਆਰ ਕੀਤੇ ਗਏ ਜਾਅਲੀ ਦਸਤਾਵੇਜ਼ਾਂ ਰਾਹੀਂ ਤਿਆਰ ਕੀਤੀਆਂ ਅਰਜ਼ੀਆਂ ਤੇ ਕਰਜ਼ੇ ਦੇ ਵਾਊਚਰਾਂ `ਤੇ ਦਸਤਖ਼ਤ ਕਰ ਕੇ ਉਨ੍ਹਾਂ ਨੂੰ ਮਨਜ਼ੂਰੀ ਦਿੰਦਾ ਰਹਿੰਦਾ ਸੀ।


ਮੈਨੇਜਰ ਨੇ ਕਰਜ਼ੇ ਦੀ ਹਰੇਕ ਅਰਜ਼ੀ ਦੀ ਪੁਣਛਾਣ ਕਰਦੇ ਸਮੇਂ ਉਨ੍ਹਾਂ `ਤੇ ਕੀਤੇ ਹਸਤਾਖਰਾਂ ਦੀ ਵੀ ਜਾਂਚ ਕਰਨੀ ਹੁੰਦੀ ਹੈ ਪਰ ਉਹ ਜਾਣਬੁੱਝ ਕੇ ਅਜਿਹਾ ਕੁਝ ਨਹੀਂ ਕਰਦਾ ਸੀ। ਦੋ ਲੱਖ ਤੋਂ ਲੈ ਕੇ ਸੱਤ ਲੱਖ ਰੁਪਏ ਤੱਕ ਦੇ ਕਰਜਿ਼ਆਂ ਦੀਆਂ ਅਨੇਕ ਧੋਖਾਧੜੀਆਂ ਪਾਈਆਂ ਗਈਆਂ।


ਕਿਵੇਂ ਕਰਦੇ ਸਨ ਇਹ ਸਭ?
ਕਲਰਕ ਫ਼ਰਜ਼ੀ ਗਾਹਕਾਂ ਦੀਆਂ ਅਰਜ਼ੀਆਂ ਦੇ ਕਰਜਿ਼ਆ ਦੇ ਕੇਸ ਤਿਆਰ ਕਰਦਾ ਸੀ। ਕਰਜ਼ੇ ਦੀ ਰਕਮ ਦੇ ਵਾਊਚਰ ਮੈਨੇਜਰ ਖ਼ੁਦ ਪਾਸ ਕਰ ਦਿੰਦਾ ਸੀ। ਕਰਜ਼ੇ ਦੇ ਕੇਸ ਪਾਸ ਕਰਦੇ ਸਮੇਂ ਯੋਗ ਕਾਰਜ-ਵਿਧੀ ਦੀ ਪਾਲਣਾ ਨਹੀਂ ਕੀਤੀ ਜਾਂਦੀ ਸੀ।


ਅਜਿਹਾ ਪਹਿਲਾ ਕੇਸ 2003 `ਚ ਸਾਹਮਣੇ ਆਇਆ ਸੀ, ਜਦੋਂ ਗੁਰਮੀਤ ਨੇ ਇੱਕ ਖਾਤਾ-ਧਾਰਕ ਰਾਜ ਕੁਮਾਰ ਦੇ ਨਾਂਅ ਹੇਠ ਦੋ ਲੱਖ ਰੁਪਏ ਦੇ ਕਰਜ਼ੇ ਦੀ ਅਰਜ਼ੀ ਤਿਆਰ ਕੀਤੀ ਸੀ। ਪਰ ਰਾਜ ਕੁਮਾਰ ਨੇ ਤਾਂ ਅਜਿਹੀ ਕੋਈ ਅਰਜ਼ੀ ਦਾਖ਼ਲ ਹੀ ਨਹੀਂ ਕੀਤੀ ਸੀ ਪਰ ਉਹ ਅਰਜ਼ੀ ਤਿਆਗੀ ਨੇ ਪਾਸ ਕਰ ਦਿੱਤੀ ਸੀ।


ਫਿਰ ਉਸ ਨੇ ਕਰਜ਼ਾ-ਰਾਸ਼ੀ ਦਾ ਵਾਊਚਰ ਕੀਤਾ, ਜਿਸ `ਤੇ ਕੁਮਾਰ ਨੇ ਪੰਜਾਬੀ `ਚ ਹਸਤਾਖਰ ਕੀਤੇ ਸਨ ਪਰ ਬੈਂਕ ਖਾਤੇ ਦੇ ਰਿਕਾਰਡਾਂ ਵਿੱਚ ਨਮੂਨੇ ਦੇ ਹਸਤਾਖਰਾਂ ਵਿੱਚ ਇਹ ਹਸਤਾਖਰ ਅੰਗਰੇਜ਼ੀ ਭਾਸ਼ਾ ਵਿੱਚ ਸਨ। ਤਿਆਗੀ ਨੂੰ ਤਦ ਉਹ ਅਰਜ਼ੀ ਰੱਦ ਕਰ ਦੇਣੀ ਚਾਹੀਦੀ ਸੀ ਪਰ ਉਸ ਨੇ ਵਾਊਚਰ ਮਨਜ਼ੂਰ ਕਰ ਦਿੱਤਾ। ਬਾਅਦ `ਚ ਜਦੋਂ ਕੁਮਾਰ ਨੇ ਇਸ ਗੱਲੋਂ ਇਨਕਾਰ ਕੀਤਾ ਕਿ ਉਸ ਨੇ ਤਾਂ ਕਦੇ ਅਜਿਹੇ ਕਿਸੇ ਕਰਜ਼ੇ ਲਈ ਕੋਈ ਅਰਜ਼ੀ ਦਿੱਤੀ ਹੀ ਨਹੀਂ।


ਇਸੇ ਦੌਰਾਨ, ਗੁਰਮੀਤ ਨੇ ਚਾਰ ਲੱਖ ਰੁਪਏ ਦੇ ਕਰਜ਼ੇ ਦੀ ਕੋਈ ਹੋਰ ਅਰਜ਼ੀ ਵੀ ਰਾਜ ਕੁਮਾਰ ਦੇ ਨਾਂਅ ਨਾਲ ਤਿਆਰ ਕੀਤੀ ਸੀ। ਸਮਰੱਥ ਅਧਿਕਾਰੀ ਨੇ ਉਹ ਅਰਜ਼ੀ ਮਨਜ਼ੂਰ ਨਹੀਂ ਕੀਤੀ ਸੀ। ਇਸ ਦੇ ਬਾਵਜੂਦ ਤਿਆਗੀ ਨੇ ਸਾਲ 2004 `ਚ ਗੁਰਮੀਤ ਵੱਲੋਂ ਤਿਆਰ ਕੀਤਾ ਭੁਗਤਾਨ ਵਾਉਚਰ ਰਾਜ ਕੁਮਾਰ ਦੇ ਹੱਕ ਵਿੱਚ ਮਨਜ਼ੂਰ ਕਰ ਦਿੱਤਾ।


ਤਿਆਗੀ ਨੇ ਤਦ ਆਪਣੇ ਕਾਲੇ ਕਾਰਨਾਮਿਆਂ ਨੂੰ ਲੁਕਾਨ ਲਈ 6.29 ਲੱਖ ਰੁਪਏ ਦੇ ਟ੍ਰਾਂਸਫ਼ਰ ਡੇਬਿਨ ਤੇ ਕ੍ਰੈਡਿਟ ਵਾਊਚਰ ਤਿਆਰ ਕੀਤੇ ਅਤੇ ਉਹ ਰਕਮ ਰਾਜ ਕੁਮਾਰ ਦੇ ਖਾਤੇ ਵਿੱਚੋਂ ਬਿਨਾ ਉਸ ਦੀ ਇਜਾਜ਼ਤ ਦੇ ਦੋਵੇਂ ਕਰਜਿ਼ਆਂ ਵਿੱਚ ਐਡਜਸਟ ਕਰ ਦਿੱਤੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PNB Manager and two others sentenced in loan fraud