ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਨੇ ਮੰਨਿਆ, ਮੁਕਤਸਰ ਸਾਹਿਬ ਦੇ ਨੌਜਵਾਨ ਦੀ ਲਾਸ਼ ਟਿਕਾਣੇ ਲਾਈ ਸੀ

ਪੁਲਿਸ ਨੇ ਮੰਨਿਆ, ਮੁਕਤਸਰ ਸਾਹਿਬ ਦੇ ਨੌਜਵਾਨ ਦੀ ਲਾਸ਼ ਟਿਕਾਣੇ ਲਾਈ ਸੀ

ਫ਼ਰੀਦਕੋਟ ਪੁਲਿਸ ਨੇ ਇਹ ਮੰਨ ਲਿਆ ਹੈ ਕਿ ਬੀਤੇ ਦਿਨੀਂ ਹਿਰਾਸਤ ਵਿੱਚ ਲਏ ਜਿਸ ਨੌਜਵਾਨ ਦੀ ਮੌਤ ਹੋ ਗਈ ਸੀ, ਉਸ ਦੀ ਮ੍ਰਿਤਕ ਦੇਹ ਨੂੰ ਟਿਕਾਣੇ ਲਾਇਆ ਗਿਆ ਸੀ।

 

 

ਪੁਲਿਸ ਨੇ ਇਹ ਮੰਨਿਆ ਹੈ ਕਿ ਫ਼ਰੀਦਕੋਟ ਦੇ ਸੀਆਈਏ ਵਿੰਗ ਵਿੱਚ ਹਿਰਾਸਤ ਦੌਰਾਨ ਜਸਪਾਲ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਸੀ ਤੇ ਉਸ ਤੋਂ ਬਾਅਦ ਉਸ ਦੀ ਲਾਸ਼ ਕਾਰ ਵਿੱਚ ਲਿਜਾ ਕੇ ਉਸ ਨੂੰ ਟਿਕਾਣੇ ਲਾ ਦਿੱਤਾ ਸੀ। ਉਂਝ ਹਾਲੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਕਿਵੇਂ ਤੇ ਕਿੱਥੇ ਇਹ ਲਾਸ਼ ਖੁਰਦ–ਬੁਰਦ ਕੀਤੀ ਸੀ।

 

 

24 ਸਾਲਾਂ ਦਾ ਇਹ ਨੌਜਵਾਨ ਜਸਪਾਲ ਸਿੰਘ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਉਸ ਦੀ ਮੌਤ ਪੁਲਿਸ ਹਿਰਾਸਤ ਵਿੱਚ ਹੋ ਗਈ ਸੀ। ਇਸ ਨੌਜਵਾਨ ਨੂੰ ਜਿਹੜੇ ਪੁਲਿਸ ਇੰਸਪੈਕਟਰ ਨੇ ਹਿਰਾਸਤ ’ਚ ਲਿਆ ਸੀ, ਉਸ ਨੇ ਬੀਤੀ 19 ਮਈ ਨੂੰ ਖ਼ੁਦਕੁਸ਼ੀ ਕਰ ਲਈ ਸੀ।

 

 

ਨੌਜਵਾਨ ਜਸਪਾਲ ਸਿੰਘ ਨੂੰ ਬੀਤੀ 18 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਦੀ ਮੌਤ ਹਿਰਾਸਤ ਦੌਰਾਨ ਹੀ ਹੋ ਗਈ ਸੀ ਤੇ ਪੁਲਿਸ ਨੇ ਕਥਿਤ ਤੌਰ ਉੱਤੇ ਉਸ ਨੂੰ ਟਿਕਾਣੇ ਲਾ ਦਿੱਤਾ ਸੀ।

 

 

ਅਗਲੇ ਹੀ ਦਿਨ ਨਰਿੰਦਰ ਸਿੰਘ ਨੇ ਏਕੇ–47 ਰਾਈਫ਼ਲ ਨਾਲ ਖ਼ੁਦ ਨੂੰ ਗੋਲ਼ੀ ਮਾਰ ਲਈ ਸੀ।

ਇੰਸਪੈਕਟਰ ਨਰਿੰਦਰ ਸਿੰਘ ਦੀ ਫ਼ਾਈਲ ਫ਼ੋਟੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police admitted that Muktsar Sahib Youth s body was disposed off