ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਨੇ ਮੰਨਿਆ: ਪੱਟੀ ਦੇ ਡਾਕਟਰ ਕਤਲ ਕੇਸ ਦੀ ਫ਼ਾਇਲ ਗ਼ਾਇਬ

ਪੁਲਿਸ ਨੇ ਮੰਨਿਆ: ਪੱਟੀ ਦੇ ਡਾਕਟਰ ਕਤਲ ਕੇਸ ਦੀ ਫ਼ਾਇਲ ਗ਼ਾਇਬ

ਪੁਲਿਸ ਨੇ ਆਖ਼ਰ ਹੁਣ ਮੰਨ ਲਿਆ ਹੈ ਕਿ 1983 ‘ਚ ਤਰਨ ਤਾਰਨ ਜ਼ਿਲ੍ਹੇ ਦੇ ਸ਼ਹਿਰ ਪੱਟੀ ’ਚ ਹੋਏ ਡਾ. ਸੁਦਰਸ਼ਨ ਕੁਮਾਰ ਤ੍ਰੇਹਨ ਦੇ ਕਤਲ ਨਾਲ ਸਬੰਧਤ ਕੇਸ ਦੀ ਫ਼ਾਇਲ ਗ਼ਾਇਬ ਹੋ ਚੁੱਕੀ ਹੈ। ਡਾ. ਤ੍ਰੇਹਨ ਦਾ ਕਤਲ 30 ਸਤੰਬਰ, 1983 ਨੂੰ ਉਨ੍ਹਾਂ ਦੇ ਕਲੀਨਿਕ ‘ਚ ਹੀ ਹੋਇਆ ਸੀ।

 

 

ਇਸ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਵੀ ਮੁਲਜ਼ਮ ਹਨ ਪਰ ਇਸ ਦੇ ਬਾਵਜੂਦ ਉਹ ਦੋ ਵਾਰ ਵਿਧਾਇਕ ਵੀ ਬਣੇ। ਆਈਜੀਪੀ–ਬਾਰਡਰ ਰੇਂਜ ਅੰਮ੍ਰਿਤਸਰ ਸ੍ਰੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਉਹ ਇਸ ਸਬੰਧੀ ਪਹਿਲਾਂ ਹੀ ਤਰਨ ਤਾਰਨ ਦੇ ਐੱਸਐੱਸਪੀ ਦਰਸ਼ਨ ਸਿੰਘ ਮਾਨ ਨੂੰ ਜਾਂਚ ਲਈ ਲਿਖ ਚੁੱਕੇ ਹਨ।

 

 

ਸ੍ਰੀ ਪਰਮਾਰ ਨੇ ਇਹ ਵੀ ਦੱਸਿਆ ਕਿ ਐੱਸਐੱਸਪੀ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਸਬੰਧਤ ਕੇਸ–ਫ਼ਾਇਲ ਪੱਟੀ ਪੁਲਿਸ ਥਾਣੇ ’ਚੋਂ ਗ਼ਾਇਬ ਹੈ।
 

 

ਉਨ੍ਹਾਂ ਦੱਸਿਆ,‘ਮੈਂ ਐੱਸਐੱਸਪੀ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਵੀਆਰਕੇ (ਵਰਨੈਕੁਲਰ ਰਿਕਾਰਡ ਕੀਪਿੰਗ) ਤੋਂ ਐੱਫ਼ਆਈਆਰ ਨੰਬਰ 346 ਦੀ ਕੇਸ–ਫ਼ਾਇਲ ਦੋਬਾਰਾ ਤਿਆਰ ਕੀਤੀ ਜਾਵੇ। ਵੀਆਰਕੇ ‘ਚ ਕੇਸ ਡਾਇਰੀਆਂ, ਭਗੌੜਿਆਂ ਦੀਆਂ ਫ਼ਾਈਲਾਂ ਤੇ ਇਸ਼ਤਿਹਾਰੀ ਮੁਜਰਿਮਾਂ, ਰੱਦ/ਅਨਟ੍ਰੇਸ ਮਾਮਲਿਆਂ ਦੀਆਂ ਫ਼ਾਈਲਾਂ ਰੱਖੀਆਂ ਜਾਂਦੀਆਂ ਹਨ। ਇਸ ਦੇ ਨਾਲ ਇਹ ਫ਼ਾਇਲ ਗ਼ਾਇਬ ਹੋਣ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਬਾਰੇ ਵੀ ਇੱਕ ਰਿਪੋਰਟ ਤਿਆਰ ਕਰਨ ਲਈ ਆਖਿਆ ਗਿਆ ਹੈ। ਇਹ ਰਿਪੋਰਟ ਵੀ ਭੇਜਣ ਲਈ ਕਿਹਾ ਗਿਆ ਹੈ ਕਿ ਆਖ਼ਰ ਇੰਨੇ ਸਾਲਾਂ ਤੱਕ ਇਸ ਮਾਮਲੇ ਦੀ ਰਿਪੋਰਟ ਕਿਉਂ ਨਹੀਂ ਕੀਤੀ ਗਈ।’

 

 

‘ਹਿੰਦੁਸਤਾਨ ਟਾਈਮਜ਼’ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਜਾਂਚ ਰਾਹੀਂ ਇਹ ਖ਼ੁਲਾਸਾ ਹੋਇਆ ਹੈ ਕਿ ਡਾ. ਤ੍ਰੇਹਨ ਦੇ ਕਤਲ ਕੇਸ ਦੀ ਫ਼ਾਇਲ ਪੁਲਿਸ ਤੇ ਸਿਆਸੀ ਆਗੂਆਂ ਦੀ ਕਥਿਤ ਮਿਲੀਭੁਗਤ ਕਾਰਨ ਗ਼ਾਇਬ ਹੋਈ ਹੈ ਤੇ ਇਸੇ ਕਾਰਨ ਇਹ ਤੱਥ ਲੁਕਿਆ ਰਿਹਾ ਕਿ ਸ੍ਰੀ ਵਲਟੋਹਾ ਇਸ ਮਾਮਲੇ ’ਚ ਕਦੇ ਬਰੀ ਹੋਏ ਹੀ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police admitted that Patti Doctor murder case file missing