ਪੰਜ ਦਿਨ ਪਹਿਲਾ ਪਟਿਆਲਾ ਪੈਟਰੋਲ ਪੰਪ ਤੇ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਦੋ ਬੰਦਿਆਂ ਨੂੰ ਮਾਰਿਆ ਸੀ। ਉਸ ਕੇਸ 'ਚ ਪਲਿਸ ਨੇ ਪੰਜਾਬੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।ਹਾਲਾਂਕਿ ਮੁੱਖ ਮੁਲਜ਼ਮ ਅਜੇ ਵੀ ਫਰਾਰ ਹੈ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ 'ਚੋਂ ਇੱਕ ਦੀ ਪਛਾਣ ਪੰਜਾਬੀ ਯੂਨੀਵਰਸਿਟੀ 'ਚ ਐੱਮ.ਏ. ਦੇ ਵਿਦਿਆਰਥੀ ਸਿਕੰਦਰ ਸਿੰਘ ਵਜੋਂ ਹੋਈ ਹੈ। ਜੋ ਪਿੰਡ ਢੱਢਰੀਆਂ, ਜਿਲ੍ਹਾਂ ਸੰਗਰੂਰ ਦਾ ਰਹਿਣ ਵਾਲਾ ਹੈ। ਦੂਜਾ ਮੁਲਜ਼ਮ ਸੈਫਦੀਪੁਰ ਪਿੰਡ ਦਾ ਹਰਪ੍ਰੀਤ ਸਿੰਘ ਹੈ।
ਪੁਲਿਸ ਤੀਜੇ ਮੁਲਜ਼ਮ ਡੇਰਾ ਬਾਬਾ ਨਾਨਕ ਦੇ ਲਖਨਦੀਪ ਸਿੰਘ ਉਰਫ ਵਾਰਿਸ ਰੰਧਾਵਾ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਚ ਲੱਗੀ ਹੋਈ ਹੈ।ਇੰਸਪੈਕਟਰ ਜਨਰਲ ਆੱਫ਼ ਪੁਲਿਸ (ਆਈ.ਜੀ.ਪੀ.) ਏ.ਐੱਸ. ਰਾਏ ਨੇ ਕਿਹਾ ਕਿ ਮੁਲਜ਼ਮ ਨਸ਼ੇ ਦੇ ਆਦੀ ਸਨ ਤੇ ਅਪਰਾਧ ਕਰਦੇ ਸਮੇਂ ਸਮੈਕ ਅਤੇ ਸ਼ਰਾਬ ਦੇ "ਉੱਚ ਪ੍ਰਭਾਵ" ਹੇਠ ਸਨ। ਆਈਜੀਪੀ ਨੇ ਕਿਹਾ, "ਤਿੰਨੇ ਦੋਸ਼ੀ ਪਹਿਲਾ ਵੀ ਡਕੈਤੀ ਦੇ ਮਾਮਲਿਆਂ 'ਚ ਘੋਸ਼ਿਤ ਅਪਰਾਧੀ ਹਨ।"
ਉਨ੍ਹਾਂ ਨੇ ਕਿਹਾ ਕਿ ਸਿਕੰਦਰ ਸਿੰਘ ਯੂਨੀਵਰਸਿਟੀ ਦੇ ਨੇੜੇ ਹੀ ਇੱਕ ਗੈਸਟ ਹਾਊਸ 'ਚ ਰਹਿੰਦਾ ਸੀ ਅਤੇ ਲਖਨਦੀਪ ਪਿਛਲੇ ਕੁਝ ਦਿਨਾਂ ਤੋਂ ਉਸ ਨਾਲ ਰਹਿ ਰਿਹਾ ਸੀ। ਪੁਲਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਲਖਨਦੀਪ' ਦੀ ਭੂਮਿਕਾ ਦੇ ਵੀ ਸਬੂਤ ਮਿਲੇ ਹਨ।
ਪੁਲਿਸ ਨੇ ਪਹਿਲਾਂ ਹਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸਨੇ ਪੁੱਛਗਿੱਛ ਦੌਰਾਨ ਸਿਕੰਦਰ ਦੀ ਡਕੈਤੀ 'ਚ ਭੂਮਿਕਾ ਦਾ ਖੁਲਾਸਾ ਕੀਤਾ. ਬਾਅਦ ਵਿੱਚ ਸਿਕੰਦਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲੀਸ ਨੇ ਦੋ ਹਥਿਆਰ, 315 ਬੋਰ ਅਤੇ 32 ਬੋਰ ਪਿਸਤੌਲਾਂ ਅਤੇ ਇਕ ਰਾਇਲ ਐਨਫੀਲਡ (ਬੁਲੇਟ) ਮੋਟਰਸਾਈਕਲ (ਪੀ.ਬੀ. 13 ਐਜ਼ 4456) ਜੋ ਅਪਰਾਧ ਵਿਚ ਵਰਤਿਆ ਗਿਆ ਸੀ ਨੂੰ ਜ਼ਬਤ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ 300 ਗ੍ਰਾਮ ਦੀ ਨਸ਼ੀਲੀ ਦਵਾਈ ਵੀ ਜ਼ਬਤ ਕੀਤੀ।
17 ਜੂਨ ਨੂੰ ਤਿੰਨਾਂ ਨੇ ਬੰਦੂਕ ਦੀ ਨੋਕ 'ਤੇ ਚਾਮਹਰੀ ਪਿੰਡ ਦੇ ਗੁਰੂ ਨਾਨਕ ਫਿਲਿੰਗ ਸਟੇਸ਼ਨ ਦੇ ਮੁਲਾਜ਼ਮਾਂ ਨੂੰ ਗੋਲੀਆਂ ਮਾਰਿਆ ਸਨ। ਇਕ ਡਰਾਈਵਰ ਕੁਲਦੀਪ ਸਿੰਘ 'ਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਜੋ ਆਪਣੇ ਟਰੱਕ 'ਚ ਤੇਲ ਭਰਵਾ ਰਿਹਾ ਸੀ।ਫਿਰ ਹਮਲਾਵਰਾਂ ਨੇ ਪੈਸੇ ਇੱਕ ਕਰਮਚਾਰੀ ਨੂੰ ਫੜ ਲਿਆ ਅਤੇ ਉਸਦੀ ਜੇਬ ਚੋਂ 6,000 ਰੁਪਏ ਕੱਢ ਲਏ।
ਗੋਲੀਆਂ ਦੀ ਆਵਾਜ਼ ਸੁਣਦਿਆਂ ਅੱਲਮਪੁਰ ਪਿੰਡ ਦੇ ਦਵਿੰਦਰ ਸਿੰਘ ਜੋ ਆਪਣੇ ਦੋਸਤ ਦੇ ਢਾਬੇ 'ਤੇ ਪੈਟਰੋਲ ਪੰਪ ਕੋਲ ਬੈਠਾ ਸੀ।ਮੌਕੇ' ਤੇ ਪਹੁੰਚਿਆ ਅਤੇ ਉਸਨੇ ਇੱਕ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਦਵਿੰਦਰ 'ਤੇ ਦੋ ਗੋਲੀਆਂ ਚਲਾਈਆਂ। ਦੋਵੇਂ ਕੁਲਦੀਪ ਅਤੇ ਦਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਗਈ।