ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SGPC ਧਰਮ ਪ੍ਰਚਾਰਕ 'ਤੇ 21 ਸਾਲਾਂ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਦੋਸ਼

40 ਸਾਲਾ ਗੁਰਦੀਪ ਸਿੰਘ

ਚੰਡੀਗੜ੍ਹ ਪੁਲਿਸ ਨੇ ਬੁੱਧਵਾਰ ਨੂੰ ਇਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀ ਨੂੰ ਇੱਕ 21 ਸਾਲਾ ਕਾਲਜ ਵਿਦਿਆਰਥਣ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ.

 

ਦੋਸ਼ੀ 40 ਸਾਲਾ ਗੁਰਦੀਪ ਸਿੰਘ ਅੰਮ੍ਰਿਤਸਰ ਦੇ ਅਟਾਰੀ ਤੋਂ ਅਤੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹਨ. ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮੰਗਲਵਾਰ ਨੂੰ ਸ਼ਿਕਾਇਤ ਦਰਜ ਕੀਤੀ ਸੀ. ਦੋਸ਼ ਹਨ ਕਿ ਉਸ ਨੇ ਸੈਕਟਰ 28 ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ 'ਚ ਉਸ ਨਾਲ ਬਲਾਤਕਾਰ ਕੀਤਾ , ਜਿਥੇ ਉਸ ਨੂੰ ਆਪਣੇ ਪਰਿਵਾਰ ਨਾਲ ਰਿਹਾਇਸ਼ ਅਲਾਟ ਹੋਈ ਸੀ.ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਰਦੀਪ ਦੀ ਪਤਨੀ ਮਹਿਲਾ ਵਾਰਡਨ ਹੈ. ਉਨ੍ਹਾਂ ਦੀ ਅੱਠ ਸਾਲ ਦੀ ਇੱਕ ਬੇਟੀ ਹੈ.

 

ਇੱਕ ਪੁਲਸ ਅਫਸਰ ਨੇ ਦੱਸਿਆ ਕਿ "ਲੜਕੀ ਦਾ ਪਿਤਾ ਬੱਸ ਡਰਾਈਵਰ ਹੈ ਤੇ ਉਹ ਚੰਡੀਗੜ੍ਹ ਦੇ ਕਾਲਜ 'ਚ ਪੜ੍ਹਦੇ ਸਮੇਂ ਮਾਲਵਾ ਖੇਤਰ 'ਚ ਰਹਿੰਦੀ ਹੈ. ਇਹ ਸਭ ਕੁਝ ਮਹੀਨੇ ਪਹਿਲਾਂ ਹੋਇਆ ਸੀ, ਜਿਸ ਤੋਂ ਬਾਅਦ ਉਸਨੇ ਆਪਣੇ ਮਾਤਾ-ਪਿਤਾ ਨੂੰ ਦੱਸ ਦਿੱਤਾ. 'ਇਸ ਤੋਂ ਤੁਰੰਤ ਬਾਅਦ ਅਪਰਾਧ ਨੂੰ ਭਵਨ ਪ੍ਰਬੰਧਨ ਦੇ ਨੋਟਿਸ ਚ ਲਿਆਇਆ ਗਿਆ, ਜਿਸ ਨੇ ਗੁਰਦੀਪ ਅਤੇ ਉਸ ਦੇ ਪਰਿਵਾਰ ਨੂੰ ਇਮਾਰਤ ਛੱਡਣ ਲਈ ਕਿਹਾ.

 

(ਐਸ.ਐਚ.ਓ.) ਜਸਪਾਲ ਸਿੰਘ ਭੁੱਲਰ ਨੇ ਦੱਸਿਆ ਕਿ "ਅਸੀਂ ਮੰਗਲਵਾਰ ਨੂੰ ਸ਼ਿਕਾਇਤ ਪ੍ਰਾਪਤ ਕਰਨ 'ਤੇ ਇੰਡੀਅਨ ਪੈਨਲ ਕੋਡ ਦੀ ਧਾਰਾ 376 ਦੇ ਤਹਿਤ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ.  ਦੋਸ਼ੀ ਨੂੰ ਬੁੱਧਵਾਰ ਨੂੰ ਦਸੂਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ.ਇੱਕ ਭਵਨ ਅਧਿਕਾਰੀ ਜੋ ਨਾਮ ਨਹੀਂ ਦੱਸਣਾ ਚਾਹੁੰਦੇ ਨੇ ਕਿਹਾ ਕਿ ਗੁਰਦੀਪ ਇੱਕ ਮਾਹਿਰ ਪ੍ਰਚਾਰਕ ਸੀ ਅਤੇ ਉਹ ਕਿਸੇ ਨਾਲ ਵੀ ਆਸਾਨੀ ਨਾਲ ਤਾਲਮੇਲ ਬਣਾ ਸਕਦੇ ਸਨ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:police arrested a sgpc peacher over alleged rape charges