ਅਗਲੀ ਕਹਾਣੀ

ਪੁਲਿਸ ਨੇ ਇੱਕ ਚੋਰ ਤੇ 3 ਖ਼ਰੀਦਦਾਰਾਂ ਤੋਂ ਬਰਾਮਦ ਕੀਤੇ ਚੋਰੀ ਦੇ 11 ਮੋਟਰਸਾਇਕਲ

ਪੁਲਿਸ ਨੇ ਇੱਕ ਚੋਰ ਤੇ 3 ਖ਼ਰੀਦਦਾਰਾਂ ਤੋਂ ਬਰਾਮਦ ਕੀਤੇ ਚੋਰੀ ਦੇ 11 ਮੋਟਰਸਾਇਕਲ

ਪੁਲਿਸ ਨੇ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦੀਆਂ 11 ਮੋਟਰਸਾਇਕਲਾਂ ਬਰਾਮਦ ਕੀਤੀਆਂ ਹਨ। ਇਹ ਜਾਣਕਾਰੀ ਅੱਜ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਿੱਤੀ।


ਐੱਸਪੀ (ਜਾਂਚ) ਗੁਰਮੀਤ ਸਿੰਘ ਨੇ ਦੱਸਿਆ ਕਿ ਸੂਹ ਮਿਲਣ `ਤੇ ਬਹਾਦਰ ਸਿੰਘ ਵਾਲਾ ਦੇ ਸੀਆਈਏ ਸਟਾਫ਼ ਨੇ ਪਿੰਡ ਗਹਿਲਾਂ ਦੇ ਬਾਹਰਵਾਰ ਇੱਕ ਨਾਕੇ ਤੋਂ ਮੁੱਖ ਮੁਲਜ਼ਮ ਨੂੰ ਇੱਕ ਬਾਈਕ ਸਮੇਤ ਫੜਿਆ ਸੀ। ਉਸ ਦੀ ਸ਼ਨਾਖ਼ਤ ਅਮਨਿੰਦਰ ਸਿੰਘ ਉਰਫ਼ ਅਮਨ (32) ਨਿਵਾਸੀ ਪਿੰਡ ਗੁਣੀਕੇ, ਜਿ਼ਲ੍ਹਾ ਪਟਿਆਲਾ ਵਜੋਂ ਹੋਈ ਹੈ।


ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਮੁਲਜ਼ਮ ਭਵਾਨੀਗੜ੍ਹ, ਸੰਗਰੂਰ ਅਤੇ ਧੂਰੀ ਜਿਹੇ ਸ਼ਹਿਰਾਂ `ਚ ਵਧੇਰੇ ਸਰਗਰਮ ਰਹਿੰਦੇ ਸਨ ਤੇ ਇੱਥੋਂ ਹੀ ਮੋਟਰਸਾਇਕਲਾਂ ਚੋਰੀ ਕਰਦੇ ਸਨ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ `ਚੋਂ ਦੋ ਹੀਰੋ ਹੌਂਡਾ ਸਪਲੈਂਡਰ ਮੋਟਰਸਾਇਕਲਾਂ ਬਰਾਮਦ ਕੀਤੀਆਂ ਸਨ।


ਪੁਲਿਸ ਨੇ ਤਦ ਅਜਿਹੇ ਲੋਕਾਂ ਦੇ ਘਰਾਂ `ਤੇ ਛਾਪੇ ਮਾਰਨੇ ਸ਼ੁਰੂ ਕੀਤੇ, ਜਿਨ੍ਹਾਂ ਨੇ ਚੋਰੀ ਦੇ ਮੋਟਰਸਾਇਕਲ ਉਨ੍ਹਾਂ ਤੋਂ ਖ਼ਰੀਦੇ ਸਨ। ਪੁਲਿਸ ਨੇ ਅਜਿਹੇ ਦੋ ਮਰਦ ਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰ ਕੇ 8 ਹੋਰ ਮੋਟਰਸਾਇਕਲਾਂ ਬਰਾਮਦ ਕੀਤੀਆਂ ਹਨ।


ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖ਼ਤ ਸੋਨੀ ਸਿੰਘ, ਰਵੀ ਸਿੰਘ ਅਤੇ ਧੀਰੋ ਵਜੋਂ ਹੋਈ ਹੈ। ਇਹ ਸਾਰੇ ਭਵਾਨੀਗੜ੍ਹ ਸਬ-ਡਿਵੀਜ਼ਨ ਦੇ ਪਿੰਡ ਜੋਲੀਆਂ ਦੇ ਵਸਨੀਕ ਹਨ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਮਨ ਆਮ ਤੌਰ `ਤੇ ਸਿਰਫ਼ ਸਪਲੈਂਡਰ ਮੋਟਰਸਾਇਕਲਾਂ ਹੀ ਚੋਰੀ ਕਰਦਾ ਸੀ ਕਿਉਂਕਿ ਇਸ ਕੰਪਨੀ ਦੇ ਮੋਟਰਸਾਇਕਲਾਂ ਦੇ ਲੌਕ ਬਹੁਤ ਆਸਾਨੀ ਨਾਲ ਖੁੱਲ੍ਹ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਕੰਪਨੀ ਨੂੰ ਇਸ ਸਬੰਧੀ ਆਪਣੀ ਸਲਾਹ ਵੀ ਭੇਜਣਗੇ ਕਿ ਜਿੰਦਰੇ ਬਣਾਉਣ ਦੀ ਕੋਈ ਹੋਰ ਤਕਨੀਕ ਇਸਤੇਮਾਲ ਕੀਤੀ ਜਾਵੇ।


ਮੁੱਖ ਮੁਲਜ਼ਮ ਅਮਨ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।    

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police Arrested a thief and 3 buyers recovered 11 bikes