ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਕੋਟ ਦੇ ਪਿੰਡ ’ਚੋਂ ਅਗ਼ਵਾ ਹੋਇਆ ਬੱਚਾ ਪੁਲਿਸ ਨੇ 5 ਘੰਟਿਆਂ ’ਚ ਲੱਭਿਆ

ਫ਼ਰੀਦਕੋਟ ਦੇ ਪਿੰਡ ’ਚੋਂ ਅਗ਼ਵਾ ਹੋਇਆ ਬੱਚਾ ਪੁਲਿਸ ਨੇ 5 ਘੰਟਿਆਂ ’ਚ ਲੱਭਿਆ

ਬੀਤੇ ਦਿਨੀਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਫਿੱਡੇ ਕਲਾਂ ਤੋਂ ਪੰਜ ਮਹੀਨਿਆਂ ਦਾ ਜਿਹੜਾ ਬੱਚਾ ਅਗ਼ਵਾ ਹੋ ਗਿਆ ਸੀ, ਉਸ ਨੂੰ ਬਚਾ ਲਿਆ ਗਿਆ ਹੈ। ਪੁਲਿਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਪੰਜ ਘੰਟਿਆਂ ਦੇ ਅੰਦਰ ਬੱਚਾ ਬਰਾਮਦ ਕਰ ਲਿਆ ਤੇ ਨਾਲ ਦੋ ਔਰਤਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

 

 

ਬੱਚਾ ਸਹੀ–ਸਲਾਮਤ ਹੈ ਤੇ ਉਸ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ। ਇੱਕ ਮੁਲਜ਼ਮ ਔਰਤ ਦੀ ਸ਼ਨਾਖ਼ਤ ਮਾਹਣੀ ਕੌਰ ਵਾਸੀ ਪਿੰਡ ਖੋਸਾ (ਜ਼ਿਲ੍ਹਾ ਮੋਗਾ) ਵਜੋ਼ ਹੋਈ ਹੈ। ਉਸ ਨਾਲ 16 ਸਾਲਾਂ ਦੀ ਇੱਕ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਐੱਸਐੱਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪਿੰਡ ਫਿੱਡੇ ਕਲਾਂ ਦੀ ਅਮਨਦੀਪ ਕੌਰ ਨੇ ਕੱਲ੍ਹ ਸ਼ੁੱਕਰਵਾਰ ਸਵੇਰੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ 5 ਮਹੀਨਿਆਂ ਅਚਾਨਕ ਹੀ ਲਾਪਤਾ ਹੋ ਗਿਆ ਹੈ।

 

 

ਅਮਨਦੀਪ ਕੌਰ ਨੇ ਦੱਸਿਆ ਸੀ ਕਿ ਉਸ ਦਾ ਪੁੱਤਰ ਰਾਤੀਂ ਸੌਣ ਲੱਗਿਆਂ ਨਾਲ ਹੀ ਸੀ ਪਰ ਜਦੋਂ ਸਵੇਰੇ ਉੱਠ ਕੇ ਵੇਖਿਆ, ਤਾਂ ਉਹ ਉੱਥੇ ਨਹੀਂ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਦੀ ਧੀ ਮਾਹਣੀ ਵੀ ਬੀਤੀ ਰਾਤ ਉਨ੍ਹਾਂ ਦੇ ਘਰ ’ਚ ਸੁੱਤੀ ਸੀ; ਸਵੇਰੇ ਉਹ ਵੀ ਗ਼ਾਇਬ ਸੀ ਤੇ ਬੱਚਾ ਵੀ।

 

 

ਪੁਲਿਸ ਅਧਿਕਾਰੀ ਮੁਤਾਬਕ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਨੂੰ ਮਾਹਣੀ ਤੇ ਉਸ ਦੀ ਸਹੇਲੀ ਨੇ ਅਗ਼ਵਾ ਕੀਤਾ ਸੀ। ਹਾਲੇ ਜਦੋਂ ਸਾਰੇ ਸੁੱਤੇ ਪਏ ਸਨ, ਮਾਹਣੀ ਬੱਚੇ ਨੂੰ ਲੈ ਕੇ ਚਲੀ ਗਈ ਸੀ।

 

 

ਘਰ ਦੇ ਬਾਹਰ ਮਾਹਣੀ ਦੀ ਸਹੇਲੀ ਉਸ ਦੀ ਉਡੀਕ ਕਰ ਰਹੀ ਸੀ। ਉੱਥੋਂ ਉਹ ਦੋ–ਪਹੀਆ ਵਾਹਨ ’ਤੇ ਬਹਿ ਕੇ ਚਲੀਆਂ ਗਈਆਂ। ਬਾਅਦ ’ਚ ਪੁਲਿਸ ਨੇ ਮਾਹਣੀ ਨੂੰ ਚੰਦ ਬਾਜਾ ਪਿੰਡ ਤੋਂ ਗ੍ਰਿਫ਼ਤਾਰ ਕੀਤਾ, ਜਦ ਕਿ ਉਸ ਦੀ ਸਹੇਲੀ ਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ।

 

 

ਪੁਲਿਸ ਅਧਿਕਾਰੀ ਮੁਤਾਬਕ – ‘ਮਾਹਣੀ ਉਸ ਬੱਚੇ ਨੂੰ ਵੇਚਣ ਦੀ ਯੋਜਨਾ ਉਲੀਕ ਰਹੀ ਸੀ’ ਇਸ ਸਬੰਧੀ ਕੇਸ ਕੋਟਕਪੂਰਾ ਪੁਲਿਸ ਥਾਣੇ ’ਚ ਦਰਜ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police found child abducted from Faridkot village