ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ ’ਚ ਪੁਲਿਸ ਹੌਲਦਾਰ ਨੇ ਪਤਨੀ, ਸੱਸ, ਸਾਲ਼ੇ ਤੇ ਸਾਲ਼ੇਹਾਰ ਨੂੰ ਗੋਲ਼ੀਆਂ ਨਾਲ ਭੁੰਨਿਆ

ਮੋਗਾ ’ਚ ਪੁਲਿਸ ਹੌਲਦਾਰ ਨੇ ਪਤਨੀ, ਸੱਸ, ਸਾਲ਼ੇ ਤੇ ਸਾਲ਼ੇਹਾਰ ਨੂੰ ਗੋਲ਼ੀਆਂ ਨਾਲ ਭੁੰਨਿਆ

ਪੰਜਾਬ ਪੁਲਿਸ ਦੇ ਇੱਕ ਹੌਲਦਾਰ ਨੇ ਸਨਿੱਚਰਚਵਾਰ ਦੇਰ ਰਾਤੀਂ ਗੁੱਸੇ ’ਚ ਅੰਨ੍ਰੇ ਹੋ ਕੇ ਆਪਣੀ ਪਤਨੀ, ਸੱਸ, ਸਾਲ਼ੇ ਤੇ ਸਾਲ਼ੇਹਾਰ ਦਾ ਕਤਲ ਕਰ ਦਿੱਤਾ। ਉਸ ਨੇ ਏਕੇ–47 ਨਾਲ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ। 10 ਸਾਲਾਂ ਦੀ ਬੱਚੀ ਜ਼ਖ਼ਮੀ ਹੈ।

 

 

ਪੁਲਿਸ ਮੁਤਾਬਕ ਇਹ ਘਟਨਾ ਮੋਗਾ ਜ਼ਿਲ੍ਹੇ ਦੇ ਧਰਮਕੋਟ ਲਾਗਲੇ ਪਿੰਡ ਸੈਦਪੁਰ ਜਲਾਲ ਵਿਖੇ ਵਾਪਰੀ ਹੈ। ਇਸ ਵਾਰਦਾਤ ਪਿੱਛੇ ਕੋਈ ਘਰੇਲੂ ਝਗੜਾ ਹੀ ਜਾਪਦਾ ਹੈ ਪਰ ਹਾਲੇ ਅਸਲ ਕਾਰਨ ਦੀ ਪੁਲਿਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਪਿੰਡ ਵਾਸੀਆਂ ਦੀਆਂ ਗੱਲਾਂ ਤੋਂ ਕਾਫ਼ੀ ਕੁਝ ਸਪੱਸ਼ਟ ਹੁੰਦਾ ਹੈ। ਮੁਲਜ਼ਮ ਹੌਲਦਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

 

 

ਚਾਰ ਮ੍ਰਿਤਕਾਂ ਦੀ ਸ਼ਨਾਖ਼ਤ ਮੁਲਜ਼ਮ ਦੀ ਪਤਨੀ ਰਾਜਵਿੰਦਰ ਕੌਰ, ਸੱਸ ਸੁਖਵਿੰਦਰ ਕੌਰ, ਸਾਲ਼ਾ ਜਸਕਰਨ ਸਿੰਘ ਤੇ ਸਾਲ਼ੇਹਾਰ ਇੰਦਰਜੀਤ ਕੌਰ ਵਜੋਂ ਹੋਈ ਹੈ। ਜਸਕਰਨ ਸਿੰਘ ਦੀ 10 ਸਾਲਾ ਧੀ ਜਸਪ੍ਰੀਤ ਕੌਰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਮੁਲਜ਼ਮ ਹੌਲਦਾਰ ਨੇ ਵਾਰਦਾਤ ਨੁੰ ਅੰਜਾਮ ਦੇਣ ਤੋਂ ਬਾਅਦ ਘਰ ਦੇ ਕੋਠੇ ’ਤੇ ਚੜ੍ਹ ਕੇ ਲਲਕਾਰੇ ਵੀ ਮਾਰੇ।

ਮੁਲਜ਼ਮ ਹੌਲਦਾਰ ਕੁਲਵਿੰਦਰ ਸਿੰਘ

 

ਪੁਲਿਸ ਦਾ ਇਹ ਹੌਲਦਾਰ ਆਪਣੇ ਇੱਕ ਸਾਥੀ ਤੋਂ ਇਹ ਆਖ ਕੇ ਏਕੇ–47 ਮੰਗ ਕੇ ਲਿਆਇਆ ਸੀ ਕਿ ਉਸ ਨੇ ਕਿਸੇ ਉੱਚ ਪੁਲਿਸ ਅਧਿਕਾਰੀ ਨਾਲ ਡਿਊਟੀ ਉੱਤੇ ਜਾਣਾ ਹੈ।

 

 

ਹੌਲਦਾਰ ਕੁਲਵਿੰਦਰ ਸਿੰਘ ਜਿਸ ਵੇਲੇ ਗੋਲ਼ੀਆਂ ਚਲਾ ਰਿਹਾ ਸੀ, ਉੱਥੇ ਉਸ ਵੇਲੇ ਕੁਲਵਿੰਦਰ ਸਿੰਘ ਦੀ ਪਤਨੀ ਦੀ ਭਤੀਜੀ ਮੌਜੂਦ ਸੀ। ਉਹ ਇਸ ਵੇਲੇ ਹਸਪਤਾਲ ’ਚ ਜ਼ੇਰੇ ਇਲਾਜ ਹੈ।

 

 

ਦਰਅਸਲ, ਕੁਲਵਿੰਦਰ ਸਿੰਘ ਨੇ ਪਹਿਲਾਂ ਆਪਣੇ ਸਹੁਰਿਆਂ ਦੇ ਹੀ ਪਿੰਡ ਉਨ੍ਹਾਂ ਦੀ ਜ਼ਮੀਨ ਉੱਤੇ ਸੂਰਾਂ ਦਾ ਇੱਕ ਫ਼ਾਰਮ ਖੋਲ੍ਹਿਆ ਸੀ ਤੇ ਹੁਣ ਸਹੁਰਾ ਪਰਿਵਾਰ ਉਸ ਤੋਂ ਆਪਣੀ ਜ਼ਮੀਨ ਵਾਪਸ ਮੰਗ ਰਿਹਾ ਸੀ। ਉਸੇ ਜ਼ਮੀਨ ਦੇ ਝਗੜੇ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਪਰਿਵਾਰ ਵਿੱਚ ਕਲੇਸ਼ ਚੱਲਦਾ ਆ ਰਿਹਾ ਸੀ।

 

 

ਮੁਲਜ਼ਮ ਕੁਲਵਿੰਦਰ ਸਿੰਘ ਨੇ 2014 'ਚ ਵੀ ਸ਼ਰਾਬ ਪੀ ਕੇ ਆਪਣੇ ਸਹੁਰਿਆਂ ਦੇ ਘਰ 'ਚ ਗੋਲੀਆਂ ਚਲਾਈਆਂ ਸਨ। ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਵਿਰੁੱਧ ਮੋਗਾ 'ਚ ਨਸ਼ਿਆਂ ਦੀ ਸਮੱਗਲਿੰਗ ਦਾ ਇੱਕ ਕਥਿਤ ਮਾਮਲਾ ਵੀ ਦਰਜ ਦੱਸਿਆ ਜਾਂਦਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police Head Constable shot his wife mother in law brother in law and sister in law dead