ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬਹਿਬਲ ਕਲਾਂ ਗੋਲੀਕਾਂਡ ’ਚ ‘ਪੁਲਿਸ ਦਾ ਝੂਠ’ ਸਾਹਮਣੇ ਆਉਣ ਲੱਗਾ

​​​​​​​ਬਹਿਬਲ ਕਲਾਂ ਗੋਲੀਕਾਂਡ ’ਚ ‘ਪੁਲਿਸ ਦਾ ਝੂਠ’ ਸਾਹਮਣੇ ਆਉਣ ਲੱਗਾ

ਵਿਸ਼ੇਸ਼ ਜਾਂਚ ਟੀਮ (SIT – Special Investigation Team) ਨੇ ਪਾਇਆ ਹੈ ਕਿ ‘ਪੁਲਿਸ ਨੇ ਝੂਠ ਬੋਲਿਆ ਸੀ ਕਿ ਬਹਿਬਲ ਕਲਾਂ ’ਚ ਬਹੁਤ ਜ਼ਿਆਦਾ ਹਿੰਸਾ ਫੈਲਣ ਲੱਗ ਪਈ ਸੀ ਤੇ ਪੁਲਿਸ ਅਧਿਕਾਰੀਆਂ ਤੇ ਹੋਰ ਜਵਾਨਾਂ ਨੂੰ ਆਪਣੀ ਜਾਨ ਦਾ ਖ਼ਤਰਾ ਪੈਦਾ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਖ਼ੁਦ ਦੀ ਰਾਖੀ ਲਈ ਗੋਲੀਆਂ ਚਲਾਉਣੀਆਂ ਪਈਆਂ।’ SIT ਨੇ ਇਸ ਗੱਲ ਦੀ ਪੁਸ਼ਟੀ ਲਈ ਪੇਸ਼ ਕੀਤੇ ਗਏ ਸਬੂਤ ਵੀ ਝੂਠੇ ਤੇ ਗ਼ਲਤ ਦੱਸੇ ਹਨ।

 

 

ਸੂਤਰਾਂ ਮੁਤਾਬਕ SIT ਇਹ ਜਾਂਚ ਕਰ ਰਹੀ ਹੈ ਕਿ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਦੀ ਐਸਕਾਰਟ ਜਿਪਸੀ ਉੱਤੇ ਗੋਲੀਆਂ ਦੇ ਝੂਠੇ ਨਿਸ਼ਾਨ ਬਣਾਉਣ ਵਿੱਚ ਐੱਸਪੀ ਬਿਕਰਮਜੀਤ ਸਿੰਘ ਦੀ ਕੀ ਭੂਮਿਕਾ ਰਹੀ ਸੀ। ਵਿਸ਼ੇਸ਼ ਜਾਂਚ ਟੀਮ ਨੂੰ .12 ਬੋਰ ਦੀ ਉਹ ਗੰਨ ਬਰਾਮਦ ਹੋ ਗਈ ਹੈ, ਜਿਸ ਰਾਹੀਂ ਜਿਪਸੀ ਉੱਤੇ ਗੋਲੀਆਂ ਮਾਰ ਕੇ ਇਹ ਦਰਸਾਇਆ ਗਿਆ ਕਿ ਭੀੜ ’ਚੋਂ ਕੁਝ ਲੋਕਾਂ ਨੇ ਪੁਲਿਸ ਉੱਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਆਮ ਨਿਹੱਥੇ ਰੋਸ–ਮੁਜ਼ਾਹਰਾਕਾਰੀਆਂ ਉੱਤੇ ਗੋਲੀਆਂ ਚਲਾਵੁਣੀਆਂ ਪਈਆਂ।

 

 

ਐਸਕਾਰਟ ਜਿਪਸੀ ਉੱਤੇ ਤਦ ਗੋਲੀਆਂ ਦੇ 18 ਨਿਸ਼ਾਨ ਪਾਏ ਗਏ ਸਨ ਤੇ ਇਹ ਨਿਸ਼ਾਨ ਕਥਿਤ ਤੌਰ ਉੱਤੇ ਬਹਿਬਲ ਕਲਾਂ ਦੀ ਸਾਰੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਬਣਾਏ ਗਏ ਦੱਸੇ ਜਾਂਦੇ ਹਨ। ਜਾਂਚ ਟੀਮ ਨੇ ਇਹ ਸਭ ਪਤਾ ਲਾ ਲਿਆ ਹੈ ਕਿ ਉਸ ਦਿਨ ਬਹਿਬਲ ਕਲਾਂ ਕੀ–ਕੁਝ ਵਾਪਰਿਆ ਸੀ। ਇਸ ਨਵੇਂ ਸਬੂਤ ਨੂੰ ਇਸ ਕੇਸ ਵਿੱਚ ਇੱਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ।

 

 

ਸੂਤਰਾਂ ਮੁਤਾਬਕ – ‘ਬਹਿਬਲ ਕਲਾਂ ’ਚ ਜਦੋਂ ਪੁਲਿਸ ਆਮ ਜਨਤਾ ਉੱਤੇ ਆਪਣਾ ਗੋਲੀਕਾਂਡ ਕਰ ਚੁੱਕੀ ਸੀ; ਤਦ ਐੱਸਐੱਸਪੀ ਦੀ ਐਸਕਾਰਟ ਜਿਪਸੀ ਨੂੰ ਇੱਕ ਵਕੀਲ ਦੇ ਘਰ ਲਿਜਾਂਦਾ ਗਿਆ, ਜਿੱਥੇ ਬਿਕਮਰਜੀਤ ਸਿੰਘ ਨੇ ਇੱਕ ਕਾਰ ਡੀਲਰ ਨੂੰ ਇੱਕ ਗੰਨ ਦਾ ਇੰਤਜ਼ਾਮ ਕਰਨ ਲਈ ਆਖਿਆ। ਡੀਲਰ ਨੇ ਆਪਣਾ ਮੈਨੇਜਰ ਤੇ ਨਿਜੀ ਸੁਰੱਖਿਆ ਗਾਰਡ ਚਰਨਜੀਤ ਸਿੰਘ ਭੇਜਿਆ, ਜਿਸ ਨੇ ਉਹ ਗੰਨ ਐੱਸਪੀ ਨੂੰ ਸੌਂਪੀ। ਫਿਰ ਗਾਰਡ ਨੂੰ ਘਰ ਤੋਂ ਬਾਹਰ ਭੇਜ ਦਿੱਤਾ ਗਿਆ ਤੇ ਐੱਸਪੀ ਨੇ ਐਸਕਾਰਟ ਜਿਪਸੀ ਉੱਤੇ ਗੋਲੀਆਂ ਚਲਾ ਕੇ ਨਿਸ਼ਾਨ ਬਣਾਏ ਤੇ ਉਨ੍ਹਾਂ ਹੀ ਨਿਸ਼ਾਨਾਂ ਨੂੰ ਸਬੂਤ ਵਜੋਂ ਪੇਸ਼ ਵੀ ਕੀਤਾ ਗਿਆ।’

 

 

ਪੁਲਿਸ ਦੇ ‘ਆਪਣੀ ਰੱਖਿਆ ਲਈ ਚਲਾਈਆਂ ਗੋਲੀਆਂ’ ਦੇ ਦਾਅਵੇ ਦੀ ਹਵਾ ਉਦੋਂ ਨਿੱਕਲੀ, ਜਦੋਂ SIT ਨੇ ਵਕੀਲ ਦੇ ਭਰਾ ਸੁਹੇਲ ਸਿੰਘ ਬਰਾੜ ਤੋਂ ਪੁੱਛਗਿੱਛ ਕੀਤੀ, ਜੋ ਬਿਕਰਮਜੀਤ ਦੇ ਕਾਫ਼ੀ ਕਰੀਬੀ ਰਿਹਾ ਹੈ। SIT ਨੇ ਤਿੰਨ ਵਿਅਕਤੀਆਂ ਬਰਾੜ ਤੇ ਚਰਨਜੀਤ ਦੇ ਬਿਆਨ ਸ਼ੁੱਕਰਵਾਰ ਸ਼ਾਮੀਂ ਫ਼ਰੀਦਕੋਟ ਵਿਖੇ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਵੇਂ ਰਿਕਾਰਡ ਕੀਤੇ। ਚਰਨਜੀਤ ਸਿੰਘ ਸ਼ਰਮਾ ਦੀ ਐਸਕਾਰਟ ਜਿਪਸੀ ਦੇ ਡਰਾਇਵਰ ਗੁਰਨਾਮ ਸਿੰਘ ਨੇ ਵੀ ਕਬੂਲ ਕਰ ਲਿਆ ਹੈ ਕਿ ਬਹਿਬਲ ਕਲਾਂ ਵਿਖੇ ਰੋਸ ਮੁਜ਼ਾਹਰਾਕਾਰੀਆਂ ਵਿੱਚੋਂ ਕਿਸੇ ਨੇ ਵੀ ਮਾਰੂਤੀ ਜਿਪਸੀ ਉੱਤੇ ਗੋਲੀਆਂ ਨਹੀਂ ਚਲਾਈਆਂ ਸਨ।

 

 

14 ਅਕਤੂਬਰ, 2015 ਨੂੰ ਬਾਜਾਖਾਨਾ ਦੇ ਐੱਸਐੱਚਓ ਅਮਰਜੀਤ ਸਿੰਘ ਨੇ ਚਰਨਜੀਤ ਸ਼ਰਮਾ, ਬਿਕਰਮਜੀਤ, ਇੰਸਪੈਕਟਰ ਪ੍ਰਦੀਪ ਸਿੰਘ ਤੇ ਹੋਰ ਪੁਲਿਸ ਅਧਿਕਾਰੀਆਂ ਦੇ ਬਿਆਨ ਰਿਕਾਰਡ ਕੀਤੇ ਸਨ; ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਰੋਸ ਮੁਜ਼ਾਹਰਾਕਾਰੀਆਂ ਨੇ ਪੁਲਿਸ ਦੀ ਟੀਮ ਉੱਤੇ ਹਮਲਾ ਬੋਲ ਦਿੱਤਾ ਸੀ ਤੇ ਇਸੇ ਲਈ ਉਨ੍ਹਾਂ ਨੂੰ ਬਚਾਅ ਵਿੱਚ ਗੋਲੀਆਂ ਚਲਾਉਣੀਆਂ ਪਈਆਂ।

 

 

ਹੁਣ ਇੱਕ ਏਕੇ–47 ਰਾਈਫ਼ਲ ਦੀ ਭਾਲ਼ ਚੱਲ ਰਹੀ ਹੈ, ਜਿਸ ਦੀ ਕਥਿਤ ਵਰਤੋਂ ਪੁਲਿਸ ਨੇ ਬਹਿਬਲ ਕਲਾਂ ’ਚ ਕੀਤੀ ਸੀ। ਉਸ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਇੱਕ ਚਸ਼ਮਦੀਦ ਗਵਾਹ ਬੇਅੰਤ ਸਿੰਘ ਨੇ ਦਾਅਵਾ ਕੀਤਾ ਕਿ ਇੱਕ ਮੁਲਜ਼ਮ ਇੰਸਪੈਕਟਰ ਪ੍ਰਦੀਪ ਸਿੰਘ ਨੇ ਉਨ੍ਹਾਂ ਉੱਤੇ ਉਸੇ ਰਾਈਫ਼ਲ ਨਾਲ ਹੀ ਫ਼ਾਇਰ ਕੀਤਾ ਸੀ ਪਰ ਇੰਸਪੈਕਟਰ ਪ੍ਰਦੀਪ ਸਿੰਘ ਨੇ ਇਸ ਦਾਅਵੇ ਤੋਂ ਸਾਫ਼ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਪੁਲਿਸ ਵਿਭਾਗ ਨੇ ਉਸ ਨੂੰ .9 ਮਿਲੀਮੀਟਰ ਪਿਸਤੌਲ ਜਾਰੀ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police Lie came to fore in Behbal Kalan Firing incident