ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਮੁਲਾਜ਼ਮ ਘਰੋਂ ਸਾਮਾਨ ਲਿਆ ਕੇ ਬਠਿੰਡਾ ਦੀਆਂ ਸੜਕਾਂ ਕਰ ਰਹੇ ਨੇ ਠੀਕ

ਪੁਲਿਸ ਮੁਲਾਜ਼ਮ ਘਰੋਂ ਸਾਮਾਨ ਲਿਆ ਕੇ ਬਠਿੰਡਾ ਦੀਆਂ ਸੜਕਾਂ ਕਰ ਰਹੇ ਨੇ ਠੀਕ

ਪੰਜਾਬ ਦੀ ਟ੍ਰੈਫ਼ਿਕ ਪੁਲਿਸ ਦੇ ਇੱਕ ਹੌਲਦਾਰ ਤੇ ਸਿਪਾਹੀ ਬਠਿੰਡਾ ’ਚ ਆਪਣੀ ਡਿਊਟੀ ਦੌਰਾਨ ਜਨਤਾ ਦੀ ਭਲਾਈ ਲਈ ਉਹ ਕੰਮ ਕਰ ਰਹੇ ਹਨ, ਜੋ ਨਗਰ ਨਿਗਮ ਨੂੰ ਕਰਨਾ ਚਾਹੀਦਾ ਹੈ। ਬੀਤੇ ਦਿਨੀਂ ਤੇਜ਼ ਵਰਖਾ ਤੇ ਹੜ੍ਹਾਂ ਵਰਗੇ ਹਾਲਾਤ ਕਾਰਨ ਬਠਿੰਡਾ ਦੀਆਂ ਸੜਕਾਂ ਥਾਂ–ਥਾਂ ਤੋਂ ਟੁੱਟ ਗਈਆਂ ਸਨ, ਉਨ੍ਹਾਂ ਵਿੱਚ ਟੋਏ ਪੈ ਗਏ ਸਨ।

 

 

ਹੁਣ ਇਹ ਦੋਵੇਂ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਆਪਣੇ ਘਰੋਂ ਬਾਲਟੀ ਤੇ ਹੋਰ ਸਾਮਾਨ ਲੈ ਕੇ ਕਾਰ ਵਿੱਚ ਆਉਂਦੇ ਹਨ ਤੇ ਜਿੱਥੇ ਕਿਤੇ ਵੀ ਸੜਕਾਂ ਟੁੱਟੀਆਂ ਹੁੰਦੀਆਂ ਹਨ ਜਾਂ ਟੋਏ ਹੁੰਦੇ ਹਨ, ਉਹ ਉਨ੍ਹਾਂ ਟੋਇਆਂ ਨੂੰ ਖ਼ੁਦ ਭਰ ਕੇ ਠੀਕ ਕਰਦੇ ਹਨ। ਉਹ ਅਜਿਹਾ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਕਰਦੇ ਹਨ।

 

 

ਟ੍ਰੈਫ਼ਿਕ ਪੁਲਿਸ ਦੇ ਹੌਲਦਾਰ ਤੇ ਟ੍ਰੈਫ਼ਿਕ ਪੁਲਿਸ ਦੇ ਸਿਪਾਹੀ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੇਖ ਕੇ ਜਾਂ ਕਿਸੇ ਦੇ ਕਹਿਣ ’ਤੇ ਇਹ ਕੰਮ ਨਹੀਂ ਕੀਤਾ ਹੈ, ਸਗੋਂ ਅਸੀਂ ਇਹ ਵੇਖ ਰਹੇ ਸਾਂ ਕਿ ਪਿਛਲੇ ਦਿਨਾਂ ਦੌਰਾਨ ਜੋ ਮੀਂਹ ਪਏ ਸਨ, ਉਸ ਕਾਰਨ ਸੜਕ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਸੀ। ਇਸ ਕਾਰਨ ਹਾਦਸਿਆਂ ਦੀਆਂ ਘਟਨਾਵਾਂ ਵਧ ਗਈਆਂ ਸਨ।

 

 

ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਇਨ੍ਹਾਂ ਟ੍ਰੈਫ਼ਿਕ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕਰਨ ਲਈ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਭੇਜਾਂਗੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਿਫ਼ਾਰਸ਼ ਕਰਾਂਗੇ; ਤਾਂ ਜੋ ਹੋਰ ਵੀ ਪੁਲਿਸ ਮੁਲਾਜ਼ਮ ਅੱਗੇ ਆ ਕੇ ਉਨ੍ਹਾਂ ਤੋਂ ਪ੍ਰੇਰਣਾ ਲੈਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police Officials are repairing Bathinda roads by their own material