ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਪਾਕਿ ਫਿਰੋਜਪੁਰ ਸਰਹੱਦ ਨੇੜਿਉਂ ਸਾਢੇ ਚਾਰ ਕਿਲੋ ਹੈਰੋਇਨ ਬਰਾਮਦ 

ਐਸਟੀਐਫ਼ ਅਤੇ ਲੁਧਿਆਣਾ ਦਿਹਾਤੀ ਪੁਲਿਸ ਨੇ ਅੱਜ ਭਾਰਤ-ਪਾਕਿ ਫਿਰੋਜ਼ਪੁਰ ਸਰਹੱਦ ਨੇੜਿਉਂ ਸਾਢੇ ਚਾਰ ਕਿਲੋ ਹੈਰੋਇਨ ਬਰਾਮਦ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਐਸਟੀਐਫ਼ ਦੀ ਟੀਮ ਨੇ ਇਹ ਕਾਰਵਾਈ ਬੀਐਸਐਫ ਦੀ ਮਦਦ ਨਾਲ ਗੁਪਤ ਸੂਚਨਾ ਦੇ ਆਧਾਰ ਉੱਤੇ ਕੀਤੀ। 

 

 

ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਤਸਕਰਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਹੈਰੋਇਨ ਜ਼ੀਰੋ ਲਾਇਨ ਉੱਤੇ ਸਥਿਤ ਕਸ਼ਮੀਰ ਸਿੰਘ ਦੀ ਜ਼ਮੀਨ ਵਿੱਚ ਦੱਬੀ ਗਈ ਸੀ। 
    

 

ਐਸਟੀਐਫ਼ ਦੇ ਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਨੇ ਫਿਰੋਜ਼ਪੁਰ ਦੀ ਮਮਦੋਟ ਦਾਣਾ ਮੰਡੀ ਕੋਲ ਨਾਕਾਬੰਦੀ ਕਰ ਰਖੀ ਸੀ।  

 

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਾਕਿ ਤੋਂ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਖੇਪ ਮੰਗਵਾਈ ਗਈ ਹੈ। ਜੋ ਸਰਹੱਦ ਕੋਲ ਕਸ਼ਮੀਰ ਸਿੰਘ ਦੀ ਜ਼ਮੀਨ ਵਿੱਚ ਦੱਬੀ ਗਈ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police recovered Heroine near Indo-Pakistan border