ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ਤੋਂ ਅਗ਼ਵਾ ਨਵਜੰਮਿਆ ਬੱਚਾ ਬਠਿੰਡਾ ਤੋਂ ਬਰਾਮਦ, ਦੋ ਔਰਤਾਂ ਗ੍ਰਿਫ਼ਤਾਰ

 

ਜਲੰਧਰ ਪੁਲਿਸ ਨੇ ਰੱਖੜੀ ਵਾਲੇ ਦਿਨ ਫੇਅਰ ਫਾਰਮ ਰਿਜ਼ੋਰਟ ਤੋਂ 15 ਦਿਨ ਦੇ ਨਵਜੰਮੇ ਸ਼ਿਵ ਨੂੰ ਅਗ਼ਵਾ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਵਿਚੋਂ ਦੋ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਬੱਚੇ ਨੂੰ ਬਠਿੰਡਾ ਤੋਂ ਬਰਾਮਦ ਕੀਤਾ ਹੈ।

 

ਡਿਪਟੀ ਪੁਲਿਸ ਕਮਿਸ਼ਨਰ ਗੁਰਮੀਤ ਸਿੰਘ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੂੰ ਵੀਰਵਾਰ ਸਵੇਰੇ 11 ਵਜੇ ਬੱਚਾ ਅਗ਼ਵਾ ਹੋਣ ਦੀ ਸੂਚਨਾ ਮਿਲੀ। ਉਨ੍ਹਾਂ ਕਿਹਾ ਕਿ ਜਾਂਚ ਸਮੇਂ ਪਤਾ ਲੱਗਾ ਕਿ ਗਰੋਹ ਬੱਚੇ ਨੂੰ ਬਠਿੰਡਾ ਵਿਖੇ ਇਕ ਬੇਔਲਾਦ ਜੋੜੇ ਨੂੰ ਵੇਚਣ ਦੀ ਤਾਕ ਵਿੱਚ ਹੈ। ਬੱਚੇ ਨੂੰ ਵੇਚਣ ਦੀ ਸਾਜਿਸ਼ ਵਿੱਚ ਪੰਜ ਲੋਕ ਸ਼ਾਮਲ ਸਨ। ਸਾਜਿਸ਼ ਵਿੱਚ ਸ਼ਾਮਲ ਦੋ ਔਰਤਾਂ ਨੂੰ ਗ੍ਰਿਫ਼ਤਾਰ ਕਰਕੇ ਜਲੰਧਰ ਲਿਆਂਦਾ ਗਿਆ।

 

ਗਰੋਹ ਵਿੱਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕਪੂਰਥਲਾ ਦੇ ਪਿੰਡ ਸ਼ੇਖੂਪੁਰਾ ਦੀ ਮਨਜੀਤ ਕੌਰ ਅਤੇ ਬਠਿੰਡਾ ਦੇ ਚੱਕਾ ਫਤਿਹ ਸਿੰਘ ਵਾਲਾ ਦੀ ਬਲਵਿੰਦਰ ਕੌਰ, ਕਪੂਰਥਲਾ ਦਾ ਤਿਲਕ ਰਾਜ, ਰਾਜਵਿੰਦਰ ਕੌਰ ਉਰਫ਼ ਜੋਤੀ ਅਤੇ ਸਰਵਜੀਤ ਕੌਰ ਪਤਨੀ ਖੁਸ਼ਹਾਲ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਦੋ ਔਰਤਾਂ ਮਨਜੀਤ ਕੌਰ ਅਤੇ ਬਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਤਿਲਕ ਰਾਜ ਅਤੇ ਜੋਤੀ ਮੋਟਰਸਾਈਕਲ ਉੱਤੇ ਸਵਾਰ ਸਨ ਅਤੇ ਉਹ ਰਿਜ਼ੋਰਟ ਬਾਹਰ ਬੈਠੀ 10 ਸਾਲਾਂ ਦੀ ਲੜਕੀ ਕੋਲੋ 15 ਦਿਨਾਂ ਦੇ ਬੱਚੇ ਨੂੰ ਖੋਹ ਕੇ ਫ਼ਰਾਰ ਹੋ ਗਏ।  

 

ਪੁਲਿਸ ਨੇ ਮੁਸਤੈਦੀ ਨਾਲ ਕੰਮ ਕਰਦਿਆਂ ਬੱਚੇ ਨੂੰ ਬਠਿੰਡੇ ਦੀ ਔਰਤ ਇੰਦਰਜੀਤ ਕੌਰ ਦੇ ਘਰੋਂ ਬਰਾਮਦ ਕਰ ਲਿਆ।

 

ਉਨ੍ਹਾਂ ਦੱਸਿਆ ਕਿ ਬਠਿੰਡੇ ਦੇ ਇੱਕ ਜੋੜੇ ਦੀ ਕਿਸੇ ਬੱਚੇ ਨੂੰ ਕਾਨੂੰਨੀ ਢੰਗ ਨਾਲ ਗੋਦ ਲੈਣ ਦੀ ਇੱਛਾ ਸੀ ਅਤੇ ਉਨ੍ਹਾਂ ਦਾ ਮੇਲ ਇਸ ਗਰੋਹ ਨਾਲ ਹੋ ਗਿਆ। ਇਸ ਗਰੋਹ ਨੇ ਨਵਜਾਤ ਬੱਚੇ ਸ਼ਿਵਾ ਨੂੰ ਅਗ਼ਵਾ ਕਰਕੇ ਬਠਿੰਡਾ ਆਪਣੇ ਸਾਥੀਆਂ ਨੂੰ ਦੇ ਦਿੱਤਾ।

 

ਡੀਸੀਪੀ ਨੇ ਦੱਸਿਆ ਕਿ ਜੋੜੇ ਨੇ ਬੱਚੇ ਨੂੰ ਗੋਦ ਲੈਣ ਲਈ ਚਾਰ ਲੱਖ ਰੁਪਏ ਦਿੱਤੇ ਸਨ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਚਾ ਚੋਰੀ ਦਾ ਹੈ ਅਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਣ ਵਾਲੀ। ਡੀਸੀਪੀ ਨੇ ਕਿਹਾ ਕਿ ਚਾਰ ਲੱਖ ਰੁਪਏ ਗਰੋਹ ਦੇ ਸਾਰੇ ਲੋਕਾਂ ਨੇ ਆਪਸ ਵਿੱਚ ਵੰਡ ਲਏ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police recovers 15 day old abducted infant and arrests 2 women