ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਮੰਤਰੀ ਦੇ ਦਖਲ ਤੋਂ ਬਾਅਦ ਪਿੰਡ ਨਿਹਾਲ ਸਿੰਘ ਵਾਲਾ 'ਚ ਕੁੱਤਿਆਂ ਦੀ ਲੜਾਈ ਤੇ ਰੋਕ

Dog fight show

ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਦਖਲ ਤੋਂ ਬਾਅਦ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਪਿੰਡ' ਚ ਯੋਜਨਾਬੱਧ ਕੁੱਤਿਆਂ ਦੀ ਲੜਾਈ ਪੁਲਿਸ ਨੇ ਰੋਕ ਦਿੱਤੀ . ਪੁਲਿਸ ਨੇ ਪ੍ਰਸਤਾਵਿਤ ਪਸ਼ੂਆਂ ਉੱਤੇ ਜੁਲਮ ਦੀ ਰੋਕਥਾਮ ਕਾਨੂੰਨ ਐਕਟ 1960 ਤਹਿਤ ਕੁੱਤਿਆਂ ਦੀ ਲੜਾਈ ਦੇ ਆਯੋਜਕਾਂ ਖਿਲਾਫ ਕੇਸ ਦਰਜ ਕੀਤਾ ਹੈ. ਸ਼ੋਅ ਦਾ ਇਸ਼ਤਿਹਾਰ ਵੀ ਪਿੰਡ ਨਿਹਾਲ ਸਿੰਘ ਵਾਲਾ ਦੀਆਂ ਕੰਧਾਂ ਤੇ ਲਗਾਈਆ ਗਿਆ ਸੀ, ਜਿਸ ਕਰਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ.

 

ਇਕ ਪੁਲਿਸ ਅਫਸਰ ਨੇ ਕਿਹਾ ਕਿ ਮਾਮਲਾ ਗਾਂਧੀ ਦੇ ਦਫਤਰ ਦੁਆਰਾ ਡਿਪਟੀ ਕਮਿਸ਼ਨਰ ਦੇ ਧਿਆਨ 'ਚ  ਲਿਆਦਾਂ ਗਿਆ ਸੀ. ਪੁਲਿਸ ਜਾਂਚ ਤੋਂ ਪਤਾ ਲੱਗਾ ਕਿ ਪਿੱਟਬੁੱਲ 'ਤੇ ਹੋਰ ਕਈ ਨਸਲ ਦੇ ਕੁੱਤੇ ਇਸ ਸ਼ੋਅ 'ਚ ਹਿੱਸਾ ਲੈਣ ਵਾਲੇ ਸਨ.

 

ਔਰਤਾਂ ਤੇ ਬਾਲ ਵਿਕਾਸ ਮੰਤਰੀ ਨੇ ਫਰਵਰੀ 'ਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਕੁੱਤਿਆਂ ਦੀ ਲੜਾਈ ਦੇ ਵਧ ਰਹੇ ਮਾਮਲਿਆਂ ਦਾ ਮੁੱਦਾ ਉਠਾਇਆ ਸੀ. ਇਸ ਖੂਨੀ ਖੇਡ 'ਚ  ਕੁੱਤਿਆਂ ਨੂੰ ਇੱਕ ਦੂਜੇ 'ਤੇ ਹਮਲਾ ਕਰਨ ਲਈ ਤਿਆਰ ਕੀਤਾ ਜਾਂਦਾ ਹੈ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:police stopped proposed dog fight show in nihal singh wala of punjab