ਪੰਜਾਬ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਚਾਰ ਸੂਬਿਆਂ 'ਚ ਲੋੜੀਂਦੇ ਗੈਂਗਸਟਰਾਂ ਨੂੰ ਹਥਿਆਰਾਂ ਸਣੇ ਗ਼੍ਰਿਫ਼ਤਾਰ ਕੀਤਾ ਹੈ। ਪਟਿਆਲਾ ਪੁਲਿਸ ਵਲੋਂ ਫੜੇ ਗਏ ਇਨ੍ਹਾਂ ਦੋਵੇਂ ਗੈਂਗਸਟਰਾਂ ਦੇ ਨਾਂ ਨਵ ਲੋਹਾਰੀਆ, ਅੰਕੁਰ ਸਿੰਘ ਅਤੇ ਪ੍ਰਸ਼ਾਂਤ ਸਿੰਘ ਹਨ। ਇਹ ਤਿੰਨਾਂ ਗੈਂਗਸਟਰ ਪੁਲਿਸ ਨਾਲ 2 ਫਰਵਰੀ ਨੂੰ ਮੁਠਭੇੜ ਮਗਰੋਂ ਫ਼ਰਾਰ ਹੋ ਗਏ ਸਨ ਜਦਕਿ ਇਨ੍ਹਾਂ ਦੇ 2 ਸਾਥੀਆਂ ਪੁਲਿਸ ਨੇ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਹਿੰਦੁਸਤਾਨ ਟਾਈਮਜ਼ ਪੰਜਾਬ ਨੂੰ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਪੰਜਾਬ-ਹਰਿਆਣਾ ਸਰਹੱਦ ਤੋਂ ਕਾਬੂ ਕੀਤਾ ਹੈ। ਇਹ ਗੈਂਗਸਟਰ ਇੱਕ ਕਾਰ ਖੋਹ ਕੇ ਪਟਿਆਲਾ ਤੋਂ ਹਰਿਆਣਾ ਜਾ ਰਹੇ ਸਨ।
ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਗੈਂਗਸਟਰਾਂ ਚ ਸੰਪਤ ਨੇਹਰਾ ਅਤੇ ਲਾਰੇਂਸ, ਬਿਸ਼ਨੋਈ ਗੈਂਗ ਤੋਂ ਹਨ। ਸੰਪਤ ਨੇਹਰਾ ਨੂੰ ਕੁਝ ਮਹੀਨੇ ਪਹਿਲਾਂ ਸਲਮਾਨ ਖ਼ਾਨ ਦੇ ਕਤਲ ਦੀ ਸਾਜਿਸ਼ ਘੜਣ ਦੇ ਦੋਸ਼ ਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ 2 ਫ਼ਰਵਰੀ ਨੂੰ ਇੱਕ ਕੋਠੀ ਚ ਪੰਜਾਂ ਗੈਂਗਸਟਰਾਂ ਨਾਲ ਹੋਈ ਮੁਠਭੇੜ ਮਗਰੋਂ ਪੁਲਿਸ ਨੂੰ ਉੱਥੋਂ ਲੁਟਮਾਰ ਨਾਲ ਸਬੰਧਤ ਨਾਵਲ ਬਰਾਮਦ ਕੀਤੇ ਸਨ।
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਦੱਸਣਯੋਗ ਹੈ ਕਿ ਫੜੇ ਗਏ ਇਨ੍ਹਾਂ ਮੁਲਜ਼ਮਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਨ੍ਹਾਂ 'ਚ ਚੰਡੀਗੜ੍ਹ ਦੇ ਸੈਕਟਰ 22 'ਚ ਨੁੱਕਰ ਢਾਬੇ ਦੇ ਮਾਲਕ 'ਤੇ ਗੋਲੀਬਾਰੀ, ਅੰਬਾਲਾ 'ਚ ਗਹਿਣਿਆਂ ਦੀ ਦੁਕਾਨ 'ਤੇ ਗੋਲੀਬਾਰੀ ਤੇ ਕਤਲ, ਸੋਨੀਪਤ 'ਚ ਪੈਟਰੋਲ ਪੰਪ ਤੋਂ 60 ਹਜ਼ਾਰ ਰੁਪਏ ਦੀ ਲੁੱਟ, ਸੋਨੀਪਤ ਤੋਂ ਹੀ ਇੱਕ ਹੋਰ ਪੈਟਰੋਲ ਪੰਪ 'ਤੇ ਲੁੱਟ, ਕੁੰਡਲੀ ਬੈਰੀਅਰ ਦਿੱਲੀ ਕੋਲ ਫਾਰਚੂਨਰ ਗੱਡੀ ਨੂੰ ਖੋਹਣਾ ਆਦਿ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਫੜੇ ਗਏ ਇਹ ਨੌਜਵਾਨ ਪੜ੍ਹੇ-ਲਿਖੇ ਹਨ।
/