ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਬਨਪੁਰ ਤੇ ਭਸੌੜ ਪਿੰਡਾਂ ਦੇ ਵਾਸੀ ਜ਼ਮੀਨ ਹੇਠਲੇ ਪਾਣੀ ਦੇ ਦੂਸ਼ਣ ਤੋਂ ਪਰੇਸ਼ਾਨ

ਬੱਬਨਪੁਰ ਤੇ ਭਸੌੜ ਪਿੰਡਾਂ ਦੇ ਵਾਸੀ ਜ਼ਮੀਨ ਹੇਠਲੇ ਪਾਣੀ ਦੇ ਦੂਸ਼ਣ ਤੋਂ ਪਰੇਸ਼ਾਨ

ਸੰਗਰੂਰ ਜ਼ਿਲ੍ਹੇ ਦੇ ਦੋ ਪਿੰਡਾਂ ਬੱਬਨਪੁਰ ਅਤੇ ਭਸੌੜ ’ਚ ਜ਼ਮੀਨ ਹੇਠਲਾ ਪਾਣੀ ਦੂਸ਼ਿਤ ਹੋ ਚੁੱਕਾ ਹੈ। ਸਥਾਨਕ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਅਜਿਹਾ ਸਿਰਫ਼ ਉਦਯੋਗਾਂ ਦੀ ਰਹਿੰਦ–ਖੂਹੰਦ ਕਾਰਨ ਹੋਇਆ ਹੈ। ਪ੍ਰਸ਼ਾਸਨ ਵੱਲੋਂ ਇਸ ਪਾਸੇ ਕਥਿਤ ਤੌਰ ਉੱਤੇ ਬਿਲਕੁਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਨ੍ਹਾਂ ਦੋਵੇਂ ਪਿੰਡਾਂ ਦੇ ਵਾਸੀਆਂ ਨੇ ਅੱਜ ਸੋਮਵਾਰ ਨੂੰ ਇਸ ਸਬੰਧੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਇੱਕ ਯਾਦ–ਪੱਤਰ ਵੀ ਪੇਸ਼ ਕੀਤਾ।

 

 

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਦੋਵੇਂ ਪਿੰਡਾਂ ਦੇ 50 ਨਿਵਾਸੀਆਂ ਦਾ ਇੱਕ ਸਾਂਝਾ ਵਫ਼ਦ ਅੱਜ ਬੋਤਲਾਂ ਵਿੱਚ ਟਿਊਬਵੈਲ ਦੇ ਦੂਸ਼ਿਤ ਪਾਣੀ ਦੀਆਂ ਬੋਤਲਾਂ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲਿਆ। ਸਥਾਨਕ ਨਿਵਾਸੀਆਂ ਨੇ ਦੋਸ਼ ਲਾਇਆ ਕਿ ਉਹ ਕਈ ਵਾਰ ਇਸ ਮੁੱਦੇ ਨੂੰ ਲੈ ਕੇ ਧੂਰੀ ਦੇ ਐੱਸਡੀਐੱਮ ਨੂੰ ਮਿਲ ਚੁੱਕੇ ਹਨ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ।

 

 

ਬੱਬਨਪੁਰ ਦੇ ਨਿਵਾਸੀ ਸ੍ਰੀ ਮਾਨ ਸਿੰਘ ਨੇ ਦੱਸਿਆ ਕਿ ਦੂਸ਼ਿਤ ਹੋ ਚੁੱਕਾ ਟਿਊਬਵੈਲਾਂ ਦਾ ਪਾਣੀ ਹੁਣ ਖੇਤਾਂ ’ਚ ਫ਼ਸਲਾਂ ਨੂੰ ਬਰਬਾਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸ਼ੱਕ ਹੈ ਕਿ ਉਦਯੋਗਾਂ ਵੱਲੋਂ ਧਰਤੀ ਵਿੱਚ ਖ਼ਤਰਨਾਕ ਰਸਾਇਣ ਤੇ ਰਹਿੰਦ–ਖੂਹੰਦ ਸੁੱਟੀ ਜਾ ਰਹੀ ਹੈ। ਪਰ ਪ੍ਰਸ਼ਾਸਨ ਨੇ ਇਸ ਪਾਸੇ ਉੱਕਾ ਧਿਆਨ ਨਹੀਂ ਦਿੱਤਾ।

 

 

ਇਸੇ ਪਿੰਡ ਦੇ ਸਿਆਰਾ ਸਿੰਘ ਨੇ ਵੀ ਇਹੋ ਗੱਲ ਦੁਹਰਾਈ ਤੇ ਇਹ ਵੀ ਦੱਸਿਆ ਕਿ ਹੁਣ ਤਾਂ ਪਾਣੀ ਵਿੱਚੋਂ ਬੋਅ ਵੀ ਮਾਰਨ ਲੱਗ ਪਈ ਹੈ। ਇਨ੍ਹਾਂ ਪਿੰਡਾਂ ਦੇ ਨਿਵਾਸੀਆਂ ਨੂੰ ਹੁਣ ਕੈਂਸਰ ਤੇ ਹੋਰ ਰੋਗਾਂ ਨਾਲ ਜੂਝਣਾ ਪੈ ਰਿਹਾ ਹੈ।

 

 

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੰਗਰੂਰ ਦੇ ਬਲਾਕ ਪ੍ਰਧਾਨ ਸ੍ਰੀ ਗੁਬਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਿਸਾਨ ਜੱਥੇਬੰਦੀ ਇਸ ਮੁੱਦੇ ’ਤੇ ਹੁਣ ਆਪਣਾ ਸੰਘਰਸ਼ ਹੋਰ ਤੇਜ਼ ਕਰੇਗੀ, ਜੇ ਪ੍ਰਸ਼ਾਸਨ ਨੇ ਧਰਤੀ ਹੇਠਲੇ ਪਾਣੀ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਵਿੱਰੁੱਧ ਕੋਈ ਕਾਰਵਾਈ ਨਾ ਕੀਤੀ। ਇੰਝ ਵੇਖਿਆ ਗਿਆ ਜਲ–ਪ੍ਰਦੂਸ਼ਣ ਦੇ ਮੁੱਦੇ 'ਤੇ ਇਨ੍ਹਾਂ ਦੋਵੇਂ ਪਿੰਡਾਂ ਦੇ ਨਿਵਾਸੀਆਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ।

 

 

ਉੱਧਰ ਧੂਰੀ ਦੇ ਐੱਸਡੀਐੱਮ ਨੇ ਕਿਹਾ ਕਿ ਉਨ੍ਹਾਂ ਨੇ ਇਸ ਇਲਾਕੇ ਦੇ ਧਰਤੀ ਹੇਠਲੇ ਪਾਣੀ ਦੀ ਜਾਂਚ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਕਿਹਾ ਹੈ ਅਤੇ ਹੁਣ ਇਸ ਖੇਤਰ ਦੇ ਵਿਸ਼ੇਸ਼ ਸਰਵੇਖਣ ਲਈ ਇੱਕ ਵਾਰ ਫਿਰ ਬੋਰਡ ਨੂੰ ਲਿਖਣਗੇ। ਉਨ੍ਹਾਂ ਮੰਨਿਆ ਕਿ ਕਿਸਾਨ ਇਹ ਮੁੱਦਾ ਲੈ ਕੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਮਿਲੇ ਸਨ।

ਬੱਬਨਪੁਰ ਤੇ ਭਸੌੜ ਪਿੰਡਾਂ ਦੇ ਵਾਸੀ ਜ਼ਮੀਨ ਹੇਠਲੇ ਪਾਣੀ ਦੇ ਦੂਸ਼ਣ ਤੋਂ ਪਰੇਸ਼ਾਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Polluted Groundwater in Babanpur and Bhasaur villages