ਅਗਲੀ ਕਹਾਣੀ

ਪੰਜਾਬ `ਚ ਭੁੱਕੀ ਦਾ ਮੁੱਖ ਸਪਲਾਇਰ ਜਗਦੇਵ ਸਿੰਘ 3 ਸਾਥੀਆਂ ਸਣੇ ਅਨੰਦਪੁਰ ਸਾਹਿਬ `ਚ ਗ੍ਰਿਫ਼ਤਾਰ

ਪੰਜਾਬ `ਚ ਭੁੱਕੀ ਦਾ ਮੁੱਖ ਸਪਲਾਇਰ ਜਗਦੇਵ ਸਿੰਘ 3 ਸਾਥੀਆਂ ਸਣੇ ਅਨੰਦਪੁਰ ਸਾਹਿਬ `ਚ ਗ੍ਰਿਫ਼ਤਾਰ

ਜਲੰਧਰ ਦੇ ਕਾਊਂਟਰ-ਇੰਟੈਲੀਜੈਂਸ ਵਿੰਗ ਅਤੇ ਅਨੰਦਪੁਰ ਸਾਹਿਬ ਪੁਲਿਸ ਨੇ ਨਸਿ਼ਆਂ ਦੀ ਸਮੱਗਲਿੰਗ ਦੇ ਸਰਗਨੇ ਜਗਦੇਵ ਸਿੰਘ ਨੂੰ ਵੀ ਅੱਜ ਉਸ ਦੇ ਤਿੰਨ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸਮੱਗਲਰਾਂ ਦੇ ਉਸ ਗਿਰੋਹ ਦਾ ਸਰਗਨਾ ਹੈ, ਜਿਸ ਨੂੰ ਬੀਤੀ 6 ਅਗਸਤ ਨੂੰ ਮੋਗਾ ਕੋਲ 72 ਕੁਇੰਟਲ ਭੁੱਕੀ ਨਾਲ ਲੱਦੇ ਟਰੱਕ ਸਮੇਤ ਫੜਿਆ ਸੀ। ਉਹ ਇਹ ਨਸ਼ੀਲਾ ਪਦਾਰਥ ਰਾਜਸਥਾਨ ਤੋਂ ਪੰਜਾਬ ਲਿਆ ਰਹੇ ਸਨ। ਇਹ ਨਸ਼ਾ ਕੇਲਿਆਂ ਹੇਠਾਂ ਲੁਕਾ ਕੇ ਰੱਖਿਆ ਹੋਇਆ ਸੀ। ਤਦ ਤੋਂ ਹੀ ਪੰਜਾਬ ਪੁਲਿਸ ਨੇ ਗਿਰੋਹ ਦੇ ਬਾਕੀ ਬਚੇ ਮੈਂਬਰਾਂ `ਤੇ ਚੌਕਸ ਨਜ਼ਰ ਰੱਖੀ ਹੋਈ ਸੀ।


ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਐੱਚਪੀਐੱਸ ਖੱਖ ਨੇ ਕਿਹਾ ਕਿ ਸਮੱਗਲਰ ਰੂਪਨਗਰ ਜਿ਼ਲ੍ਹੇ ਦੇ ਕਸਬੇ ਅਨੰਦਪੁਰ ਸਾਹਿਬ `ਚ ਲੁਕੇ ਹੋਏ ਸਨ। ਵੱਖੋ-ਵੱਖਰੀਆਂ ਪੁਲਿਸ ਟੀਮਾਂ ਪੂਰੀ ਤਰ੍ਹਾਂ ਚੌਕਸ ਸਨ।


ਪੁਲਿਸ ਦੀ ਇੱਕ ਟੀਮ ਨੇ ਇੱਕ ਕਾਰ ਨੂੰ ਰੋਕਿਆ ਤੇ ਉਸ ਵਿੱਚ ਬੈਠੇ ਜਗਦੇਵ ਸਿੰਘ ਤੇ ਉਸ ਦੇ ਤਿੰਨ ਸਾਥੀਆਂ ਗੁਰਦੇਵ ਸਿੰਘ, ਗੁਰਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਗਦੇਵ ਸਿੰਘ ਕੋਲੋਂ 25 ਗ੍ਰਾਮ ਨਸ਼ੀਲਾ ਪਦਾਰਥ ਫੜਿਆ ਗਿਆ। ਇਨ੍ਹਾਂ ਚਾਰਾਂ ਖਿ਼ਲਾਫ਼ ਅਨੰਦਪੁਰ ਸਾਹਿਬ ਦੇ ਥਾਣੇ `ਚ ਕੇਸ ਦਰਜ ਕਰ ਲਿਆ ਗਿਆ ਹੈ।


ਮੁਢਲੀ ਜਾਂਚ ਤੋਂ ਇਹੋ ਪਤਾ ਲੱਗਾ ਹੈ ਕਿ ਜਗਦੇਵ ਸਿੰਘ ਹੀ ਪੰਜਾਬ `ਚ ਭੁੱਕੀ ਸਪਲਾਈ ਕਰ ਰਿਹਾ ਸੀ ਤੇ ਉਹ 1990 ਤੋਂ ਇਸ ਕੰਮ `ਚ ਲੱਗਾ ਹੋਇਆ ਹੈ। ਉਸ ਖਿ਼ਲਾਫ਼ ਨਸ਼ਾ ਵਿਰੋਧੀ ਕਾਨੁੰਨ ਅਧੀਨ 10 ਕੇਸ ਪਹਿਲਾਂ ਤੋਂ ਹੀ ਪੰਜਾਬ ਦੇ ਵੱਖੋ-ਵੱਖਰੇ ਪੁਲਿਸ ਥਾਣਿਆਂ `ਚ ਦਰਜ ਹਨ। ਉਹ ਪੰਜਾਬ ਦੇ ਹਵਾਲਾ ਆਪਰੇਟਰਾਂ ਰਾਹੀਂ ਧਨ ਦਾ ਲੈਣ-ਦੇਣ ਕਰਦੇ ਸਨ। ਹੁਣ ਇਨ੍ਹਾਂ ਸਮੱਗਲਰਾਂ ਦੇ ਰਾਜਸਥਾਨ ਤੇ ਹੋਰਨਾਂ ਥਾਵਾਂ ਦੇ ਸੰਪਰਕਾਂ ਦਾ ਪਤਾ ਲਾਇਆ ਜਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:poppy husk supplier in Punjab arrested from anandpur sahib