ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਨੇ ਦਿੱਤੇ ਪਾਜ਼ਿਟਿਵ ਸੰਕੇਤ ਪਰ ਪੰਜਾਬ ਨੂੰ ਪੈਕੇਜ ਮਿਲਣਾ ਹਾਲੇ ਬਾਕੀ: ਅਮਰਿੰਦਰ

ਪੰਜਾਬ ਲਈ ਕੇਂਦਰ ਸਰਕਾਰ ਦੇ ਸਮਰਥਨ ਸਬੰਧੀ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਇਕ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਪ੍ਰਧਾਨ ਮੰਤਰੀ ਨੇ ਸਕਾਰਾਤਮਕ ਸੰਕੇਤ ਦਿੱਤੇ ਸਨ ਪਰ ਪੈਕੇਜ ਅਜੇ ਆਉਣਾ ਬਾਕੀ ਹੈ

 

ਕੈਪਟਨ ਨੇ ਪੈਕੇਜ ਬਾਰੇ ਜ਼ਿਕਰ ਕਰਦਿਆਂ ਦਸਿਆ ਕਿ ਇਸ ਹਸਪਤਾਲ ਦੇ ਨਵੀਨੀਕਰਨ ਲਈ 729 ਕਰੋੜ ਰੁਪਏ, ਐਡਵਾਂਸਡ ਵਾਇਰੋਲੌਜੀ ਇੰਸਟੀਚਿਊਟ ਦੀ ਸਥਾਪਨਾ ਲਈ 550 ਕਰੋੜ ਰੁਪਏ ਅਤੇ ਜੀ.ਐਸ.ਟੀ. ਬਕਾਏ ਦੇ 4400 ਕਰੋੜ ਰੁਪਏ ਜਾਰੀ ਕਰਨਾ ਸ਼ਾਮਲ ਹੈ

 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਨੂੰ ਸਾਰੇ ਸੂਬਿਆਂ ਦੀਆਂ ਮੰਗਾਂ ਦਾ ਸਮੂਹਿਕ ਜਵਾਬ ਦੇਣ ਲਈ ਸਮਾਂ ਦੇ ਰਹੀ ਹੈਸੂਬੇ ਵਿਚ ਸਨਅਤ ਨੂੰ ਮੁੜ ਸੁਰਜੀਤ ਕਰਨ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਤਰਜੀਹ ਆਪਣੀ ਜਾਨ ਬਚਾਉਣ 'ਤੇ ਹੈ ਪਰ ਲੌਕਡਾਊਨ ਤੋਂ ਬਾਅਦ ਦੇ ਆਰਥਿਕ ਅਤੇ ਸਨਅਤ ਨੂੰ ਮੁੜ ਸੁਰਜੀਤ ਕਰਨ ਦੇ ਮਾਮਲੇ ਨੂੰ ਵੇਖਣ ਲਈ ਇਕ ਉੱਚ-ਤਾਕਤੀ ਕਮੇਟੀ ਬਣਾਈ ਜਾ ਰਹੀ ਹੈ

 

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਬਠਿੰਡਾ ਵਿੱਚ ਚਾਰ ਉਦਯੋਗਿਕ ਇਕਾਈਆਂ ਨੇ ਪਰਵਾਸੀ ਮਜ਼ਦੂਰਾਂ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ ਜੋ ਉਹ ਆਪਣੇ ਕੰਮ ਕਰਨ ਵਾਲੇ ਸਥਾਨ ਵਿੱਚ ਰਹਿ ਰਹੇ ਹਨ


ਮੰਡੀਆਂ ਵਿਚ ਭੰਡਾਰਨ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਅਨਾਜ ਦੀ ਚੁਕਾਈ ਪੰਜਾਬ ਤੋਂ ਸ਼ੁਰੂ ਹੋ ਚੁੱਕੀ ਹੈ ਕਿਉਂਕਿ 72 ਰੇਲਵੇ ਰੈਕਾਂ ਨੇ ਕਣਕ ਦੀ ਢੋਆਈ ਕੀਤੀ ਹੈ ਉਨ੍ਹਾਂ ਕਿਹਾ ਕਿ ਸੂਬੇ ਕੋਲ ਚੌਲਾਂ ਦੇ ਸ਼ੈਲਰ ਵਿੱਚ ਨਵੀਂ ਫਸਲ ਲਈ ਕਾਫੀ ਥਾਂ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Positive signs given by PM but Punjab still waiting for special package: Amarinder