ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਫ਼ਸਲਾਂ ਦੀ ਵਾਢੀ ਤੋਂ ਬਾਅਦ ਦੀਆਂ ਗਤੀਵਿਧੀਆਂ ਜ਼ੋਰਾਂ ’ਤੇ

ਪੰਜਾਬ ’ਚ ਫ਼ਸਲਾਂ ਦੀ ਵਾਢੀ ਤੋਂ ਬਾਅਦ ਦੀਆਂ ਗਤੀਵਿਧੀਆਂ ਜ਼ੋਰਾਂ ’ਤੇ। ਤਸਵੀਰ: ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼ – ਬਠਿੰ

ਤਸਵੀਰ: ਸੰਜੀਵ ਕੁਮਾਰ – ਹਿੰਦੁਸਤਾਨ ਟਾਈਮਜ਼, ਬਠਿੰਡਾ

 

ਪੰਜਾਬ ਤੇ ਹਰਿਆਣਾ ’ਚ ਕਿਉਂਕਿ ਫ਼ਸਲਾਂ ਦੀ ਵਾਢੀ ਤੋਂ ਬਾਅਦ ਦੀਆਂ ਗਤੀਵਿਧੀਆਂ ਪੂਰੇ ਜ਼ੋਰਾਂ ’ਤੇ ਹਨ, ਇਸ ਲਈ ਹਰਿਆਣਾ ਤੇ ਪੰਜਾਬ ਰਾਜਾਂ ਦੀਆਂ ਅਨਾਜ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਸਾਫ਼ ਕਰਦਿਆਂ ਤੇ ਪੈਕ ਕਰਦਿਆਂ ਸਹਿਜੇ ਹੀ ਤੱਕਿਆ ਜਾ ਸਕਦਾ ਹੈ। ਇਸ ਵੇਲੇ ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਨਾਲ ਜੂਝਦੇ ਦੇਸ਼ ਦੇ ਲੋਕਾਂ ਲਈ ਸੁਖਾਵੀਂ ਖ਼ਬਰ ਹੈ ਕਿ ਇਨ੍ਹਾਂ ਰਾਜਾਂ ਵਿੱਚ ਕਣਕ ਦੀ ਭਰਪੂਰ ਫ਼ਸਲ ਹੋਈ ਹੈ।

 

 

ਪੰਜਾਬ ’ਚ ਮਾਲੇਰਕੋਟਲਾ ਤੇ ਹੁਸ਼ਿਆਰਪੁਰ ਦੀਆਂ ਅਨਾਜ ਮੰਡੀਆਂ ਇਸ ਤੱਥ ਦੀਆਂ ਗਵਾਹ ਹਨ। ਕੋਵਿਡ–19 ਕਾਰਨ ਦੇਸ਼ ਵਿੱਚ ਪਹਿਲਾ ਲੌਕਡਾਊਨ 24 ਮਾਰਚ, 2020 ਨੂੰ ਐਲਾਨਿਆ ਗਿਆ ਸੀ ਤੇ ਫਿਰ ਉਸ ਪਿੱਛੋਂ ਇੱਕ ਤੋਂ ਬਾਅਦ ਇੱਕ ਵਾਰ ਹੋਰ ਇਸ ਨੂੰ ਹੋਰ ਅੱਗੇ ਵਧਾਇਆ ਗਿਆ, ਹੁਣ ਤਾਜ਼ਾ ਲੌਕਡਾਊਨ ਦੀ ਮਿਆਦ 17 ਮਈ, 2020 ਤੱਕ ਹੈ।

 

 

ਖੇਤੀਬਾੜੀ ਗਤੀਵਿਧੀਆਂ ਦੇ ਚੱਲਦਿਆਂ, ਲੌਕਡਾਊਨ ਦੇ ਸਮੇਂ ਦੌਰਾਨ ਗ਼ਰੀਬਾਂ ਦੇ ਹਿਤਾਂ ਦੀ ਰਾਖੀ ਲਈ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਨੇ ਅਨਾਜ ਅਤੇ ਧਨ ਨਾਲ ਇਸ ਖੇਤਰ ਦੇ ਗ਼ਰੀਬਾਂ ਤੱਕ ਪਹੁੰਚ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਖ਼ਰੀਦਣ ਤੇ ਰੋਜ਼ਮੱਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਕੋਈ ਔਕੜ ਪੇਸ਼ ਨਾ ਆਵੇ।

 

 

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਤੋਂ ਜੇ.ਪੀ. ਨੰਦਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਗ਼ਰੀਬੀ ਰੇਖਾ ਤੋਂ ਹੇਠਾਂ ਆਉਂਦਾ ਹੈ, ਇਸ ਲਈ ਉਨ੍ਹਾਂ ਨੂੰ ਮੁਫ਼ਤ ਰਾਸ਼ਨ ਮਿਲਿਆ ਹੈ। ਸੁਸ਼ੀਲਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਖਾਤੇ ਵਿੱਚ 500 ਰੁਪਏ ਵੀ ਆਏ ਹਨ ਤੇ ਮੁਫ਼ਤ ਰਾਸ਼ਨ ਵੀ ਮਿਲਿਆ ਹੈ ਅਤੇ ਇਹ ਅਜਿਹੇ ਵੇਲੇ ਗ਼ਰੀਬਾਂ ਦੀ ਮਦਦ ਕਰਨਾ ਇੱਕ ਵਧੀਆ ਕਦਮ ਹੈ।

 

 

ਭਾਰਤ ਸਰਕਾਰ ਵੱਲੋਂ ਦਿੱਤੀਆਂ ਛੋਟਾਂ ਅਧੀਨ ਲੌਕਡਾਊਨ ਦੇ ਸਮੇਂ ਦੌਰਾਨ ਕੀਟਨਾਸ਼ਕਾਂ, ਖਾਦ ਤੇ ਬੀਜਾਂ ਦੀਆਂ ਪ੍ਰਚੂਨ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ ਹਨ। ਹਰਿਆਣਾ ਦੇ ਇੱਕ ਕਿਸਾਨ, ਪ੍ਰਦੀਪ ਨੇ ਦੱਸਿਆ ਕਿ ਇਹ ਸਭ ਸਾਮਾਨ ਵਾਜਬ ਕੀਮਤ ਉੱਤੇ ਕਿਸਾਨਾਂ ਲਈ ਉਪਲਬਧ ਹਨ। ਅਜਿਹੇ ਸਾਮਾਨ ਦੀ ਉਪਲਬਧਤਾ ਕਾਰਨ ਕਿਸਾਨਾਂ ਨੂੰ ਫ਼ਸਲਾਂ ਦੀ ਸਮੇਂ–ਸਿਰ ਕਾਸ਼ਤ (cultivation) ਕਰਨ ਵਿੱਚ ਮਦਦ ਮਿਲ ਰਹੀ ਹੈ।

 

 

ਦਿਹਾੜੀਦਾਰ ਮਜ਼ਦੂਰਾਂ ਤੇ ਬੇਰੁਜ਼ਗਾਰਾਂ ਨੂੰ ਦਰਪੇਸ਼ ਔਕੜਾਂ ਨੂੰ ਦੇਖਦਿਆਂ ਹੀ ਮਗਨਰੇਗਾ ਦੀਆਂ ਗਤੀਵਿਧੀਆਂ ਵੀ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਰਾਜਾਂ ਵਿੱਚ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।  [PIB]

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Post Harvesting Activities in Punjab in full swing