ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਰੋਗੀ ਲਈ ਡਾਕ ਵਿਭਾਗ ਨੇ ਇੰਝ ਦਵਾਈ ਪਹੁੰਚਾਈ ਊਨਾ–ਹਿਮਾਚਲ

ਕੈਂਸਰ ਰੋਗੀ ਲਈ ਡਾਕ ਵਿਭਾਗ ਨੇ ਇੰਝ ਦਵਾਈ ਪਹੁੰਚਾਈ ਊਨਾ–ਹਿਮਾਚਲ

ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਕਾਰਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਲੌਕਡਾਊਨ / ਕਰਫ਼ਿਊ ਦੌਰਾਨ ਭਾਰਤੀ ਡਾਕ ਵਿਭਾਗ ਲੋੜਵੰਦਾਂ ਦੀ ਮਦਦ ਕਰ ਕੇ ਆਪਣਾ ਨਵਾਂ ਫ਼ਰਜ਼ ਨਿਭਾ ਰਿਹਾ ਹੈ। ਪੰਜਾਬ ਡਾਕ ਸਰਕਲ ਨੇ ਲਗਭਗ ਸਾਰੀਆਂ ਜ਼ਰੂਰੀ ਵਸਤਾਂ ਲੋਕਾਂ ਤੱਕ ਪਹੁੰਚਾਈਆਂ ਹਨ।

 

 

ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ–ਕਸ਼ਮੀਰ ਦੇ ਸਾਰੇ ਆਂਤਰਿਕ–ਸਰਕਲ (ਇੰਟਰਾ–ਸਰਕਲ – Intra-Circle) ਅਤੇ ਅੰਤਰ–ਸਰਕਲ (ਇੰਟਰ–ਸਰਕਲ – Inter-Circle) ਡਾਕ ਰੂਟਾਂ ’ਤੇ ਖਾਸ ਤੌਰ ’ਤੇ ਮੌਜੂਦਾ ਹਾਲਾਤ ’ਚ ਆਪਣੇ ਗਾਹਕਾਂ ਦੀ ਸੇਵਾ ਲਈ ਵਿਭਾਗੀ ਡਾਕ ਵੈਨਜ਼ ਤੇ ਕਿਰਾਏ ਦੀਆਂ ਡਾਕ ਵੈਨਜ਼ ਰਾਹੀਂ ਪੂਰੀ ਤਰ੍ਹਾਂ ਸਰਗਰਮ ਰਿਹਾ ਹੈ।

 

 

ਵਿਭਾਗ ਆਪਣੇ ‘ਡਾਕ–ਫ਼ੌਜੀਆਂ’ ਦੀ ਕਾਰਜਕੁਸ਼ਲਤਾ ਤੇ ਸਮਰਪਣ ਦੀ ਭਾਵਨਾ ਰਾਹੀਂ ਬਜ਼ੁਰਗਾਂ, ਦਿਵਯਾਂਗਾਂ ਤੇ ਵਿਧਵਾਵਾਂ ਸਮੇਤ ਇੱਕ ਲੱਖ ਤੋਂ ਵੱਧ ਲਾਭਪਾਤਰੀਆਂ ਨੂੰ 20.73 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡ ਚੁੱਕਾ ਹੈ। ਸਾਰੇ ਭੁਗਤਾਨ ਬ੍ਰਾਂਚ ਪੋਸਟਮਾਸਟਰ ਦੁਆਰਾ ‘ਆਧਾਰ ਯੋਗ ਭੁਗਤਾਨ ਪ੍ਰਣਾਲੀਆਂ’ (ਏਈਪੀਐੱਸ – AEPS – ਆਧਾਰ ਏਨੇਬਲਡ ਪੇਅਮੈਂਟ ਸਿਸਟਮਜ਼) ਰਾਹੀਂ ਕੀਤੇ ਗਏ ਸਨ।

 

 

ਲੌਕਡਾਊਨ ਦੌਰਾਨ, ਪੰਜਾਬ ਸਰਕਾਰ ਵੱਲੋਂ 1.80 ਲੱਖ ਵਸਤਾਂ ਵੰਡੀਆਂ ਗਈਆਂ ਹਨ, 2245.39 ਕਰੋੜ ਰੁਪਏ ਦੇ 7 ਲੱਖ ਡਾਕ ਘਰ ਬੱਚਤ ਬੈਂਕ ਲੈਣ–ਦੇਣ ਅਤੇ 2.51 ਕਰੋੜ ਰੁਪਏ ਮੁੱਲ ਦੇ 6,235 ਏਟੀਐੱਮ ਲੈਣ–ਦੇਣ ਕੀਤੇ ਗਏ ਹਨ।

 

 

ਵਿਭਾਗ ਵੱਲੋਂ ਪੰਜਾਬ ਸਰਕਲ ਵਿੱਚ ਇਕੱਲੇ ਰਹਿੰਦੇ ਬਜ਼ੁਰਗਾਂ ਨੂੰ ਰਾਸ਼ਨ ਦਾ ਸਾਮਾਨ ਅਤੇ ਰੋਜ਼ਮੱਰਾ ਵਰਤੋਂ ’ਚ ਆਉਣ ਵਾਲੀਆਂ ਵਸਤਾਂ ਦੀ ਖਾਸ ਡਿਲਿਵਰੀ ਕੀਤੀ ਗਈ ਹੈ। ਵਿਭਾਗ ਨੇ ਪੰਜਾਬ ਸਰਕਲ ਦੇ ਡਾਕਟਰਾਂ, ਮਰੀਜ਼ਾਂ ਤੇ ਬਜ਼ੁਰਗਾਂ ਨੂੰ ਦਵਾਈਆਂ, ਮੈਡੀਕਲ ਸਹਾਇਕ ਵਸਤਾਂ, ਮੈਡੀਕਲ ਉਪਕਰਣ, ਟੈਸਟਿੰਗ ਕਿਟਸ ਆਦਿ ਦੀ ਹੰਗਾਮੀ ਡਿਲਿਵਰੀ ਦੇ ਇੰਤਜ਼ਾਮ ਵੀ ਕੀਤੇ ਹਨ। ਪੰਜਾਬ ਸਰਕਲ ਮੁੱਖ ਸਟਾਫ਼ ਨਾਲ ਪੂਰੇ ਘੰਟੇ ਕੰਮ ਕਰ ਰਿਹਾ ਹੈ ਅਤੇ ਮੈਡੀਕਲ ਮਾਹਿਰਾਂ ਵੱਲੋਂ ਸੁਝਾਈਆਂ ਸਮਾਜਕ–ਦੂਰੀ ਜਿਹੀਆਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਦਾ ਪੂਰਾ ਖ਼ਿਆਲ ਰੱਖ ਰਿਹਾ ਹੈ।

 

 

ਵਿਭਾਗ ਨੇ 19 ਅਪ੍ਰੈਲ ਨੂੰ ਭਾਰਤੀ ਡਾਕ ਵਿਭਾਗ ਦੇ ਦਿੱਲੀ, ਹਰਿਆਣਾ, ਪੰਜਾਬ ਤੇ ਹਿਮਾਚਲ ਪਦੇਸ਼ ਦੇ ਚਾਰ ਸਰਕਲਾਂ ਦੇ ਇੱਕਜੁਟ ਜਤਨਾਂ ਨਾਲ ਹਿਮਾਚਲ ਪ੍ਰਦੇਸ਼ ਦੇ ਊਨਾ ’ਚ ਕੈਂਸਰ ਤੋਂ ਪੀੜਤ 8–ਸਾਲਾ ਲੜਕੀ ਨੂੰ ਸਮੇਂ ਸਿਰ ਦਵਾਈਆਂ ਪਹੁੰਚਾਉਣ ਦਾ ਇੰਤਜ਼ਾਮ ਵੀ ਕੀਤਾ ਸੀ। ਚੰਡੀਗੜ੍ਹ ਤੋਂ ਊਨਾ ਤੱਕ ਦਵਾਈਆਂ ਪਹੁੰਚਾਉਣ ਲਈ ਇੱਕ ਵਿਸ਼ੇਸ਼ ਡਾਕ ਮੋਟਰ ਦਾ ਇੰਤਜ਼ਾਮ ਕੀਤਾ ਗਿਆ ਸੀ। ਸੰਚਾਰ ਮੰਤਰਾਲੇ ਨੇ ਇਨ੍ਹਾਂ ਜਤਨਾਂ ਦੀ ਸ਼ਲਾਘਾ ਕੀਤੀ ਸੀ।

 

 

ਵਿਭਾਗ ਨੇ 1 ਲੱਖ ਨਿਰਮਾਣ ਕਾਮਿਆਂ, ਹਾੱਕਰਾਂ, ਰਿਕਸ਼ਾ ਚਾਲਕਾਂ, ਮਰੀਜ਼ਾਂ ਦੇ ਸਹਾਇਕਾਂ, ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਵਿਭਿੰਨ ਹਿੱਸਿਆਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਵੀ ਮੁਹੱਈਆ ਕਰਵਾਇਆ ਹੈ ਤੇ ਇਹ ਕੰਮ ਹਾਲੇ ਵੀ ਜਾਰੀ ਹੈ। [PIB]

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Postal Department brought Medicine this way for Una Himachal s Cancer Patient