ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ੀਰਕਪੁਰ ਵਿਖੇ ਕਰਤਾਪੁਰ ਲਾਂਘੇ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਇਮਰਾਨ ਖ਼ਾਨ ਦੇ ਪੋਸਟਰ ਲਾਏ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਲਈ ਕਾਂਗਰਸੀਆਂ ਨੇ ਜ਼ੀਰਕਪੁਰ ਵਿੱਚ ਇਮਰਾਨ ਖ਼ਾਨ ਅਤੇ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲਗਾਏ ਹਨ। ਉਨ੍ਹਾਂ ਲਿਖਿਆ ਹੈ- ‘ਕਰਤਾਰਪੁਰ ਰਸਤਾ ਖੋਲ੍ਹਣਾਉਣ ਦਾ ਅਸਲ ਹੀਰੋ ਨਵਜੋਤ ਸਿੰਘ ਸਿੱਧੂ ਹੈ। 

 

ਪੋਸਟਰ ਵਿੱਚ ਲਿਖਿਆ ਹੈ- ‘ਅਸੀਂ ਕਹਿੰਦੇ ਹਾਂ ਕਿ ਕਰਤਾਰਪੁਰ ਰਸਤਾ ਖੋਲ੍ਹਵਾਉਣ ਦਾ ਸਾਰਾ ਸਿਹਰਾ ਨਵਜੋਤ ਸਿੰਘ ਸਿੱਧੂ-ਇਮਰਾਨ ਖ਼ਾਨ ਨੂੰ ਜਾਂਦਾ ਹੈ, ਕਿਉਂਕਿ ਅਸੀਂ ਅਹਿਸਾਨ ਫਰਾਮੋਸ਼ ਨਹੀਂ।


ਹੋਰਡਿੰਗ ਵਿੱਚ ਇਮਰਾਨ ਖ਼ਾਨ ਦੇ ਨਾਲ ਸਿੱਧੂ ਦੀ ਤਸਵੀਰ ਵੀ ਦਿਖਾਈ ਗਈ ਹੈ ਜਿਸ ਵਿੱਚ ਇਹ ਪੰਜਾਬੀ ਵਿੱਚ ਲਿਖਿਆ ਗਿਆ ਸੀ, ਸਿੱਧੂ ਅਤੇ ਇਮਰਾਨ ਖ਼ਾਨ ਕਰਤਾਰਪੁਰ ਲਾਂਘੇ ਪ੍ਰਾਜੈਕਟ ਨੂੰ ਹਕੀਕਤ ਬਣਾਉਣ ਦੇ ਅਸਲ ਹੀਰੋ ਹਨ।

 

ਹੋਰਡਿੰਗਜ਼ ਸਿੱਧੂ ਦੇ ਹਮਾਇਤੀ ਗੁਰਸੇਵਕ ਸਿੰਘ ਕਾਰਕਰ ਨੇ ਲਗਾਏ ਹਨ ਜਿਸ ਵਿੱਚ ਉਸ ਦੀ ਵੀ ਤਸਵੀਰ ਹੈ।  ਗੁਰਸੇਵਕ ਸਿੰਘ ਕਾਰਕਰ ਨੇ ਕਿਹਾ ਕਿ ਸਿੱਧੂ ਨੇ ਖ਼ਾਨ ਨੂੰ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸੁਝਾਅ ਦਿੱਤਾ ਸੀ। ਮੈਂ ਬਹੁਤ ਸਾਰੇ ਹੋਰਡਿੰਗ ਲਗਾਏ ਹਨ, ਕਿਉਂਕਿ ਮੈਂ ਲਾਂਘਾ ਖੋਲ੍ਹਣ ਵਿੱਚ ਸਿੱਧੂ ਦੀ ਭੂਮਿਕਾ ਬਾਰੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Poster of Navjot Sidhu and Imran Khan on Kartapur corridor at Zirakpur