ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੇ ਰਾਜਨੀਤੀ ਤੋਂ ਸੰਨਿਆਸ ਦੀ ਮੰਗ ਇਕ ਵਾਰ ਫਿਰ ਤੋਂ ਪੰਜਾਬ ਦੇ ਪੋਸਟਰਾਂ ਵਿਚ ਉਠਣ ਲੱਗੀ ਹੈ। ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਦੀ ਹਾਰ ਦੇ ਬਾਅਦ ਤੋਂ ਹੀ ਨਵਜੋਤ ਸਿੰਘ ਸਿੱਧੂ ਤੋਂ ਆਗੂ ਅਤੇ ਸੋਸ਼ਲ ਮੀਡੀਆ ਯੂਜ਼ਰ ਲਗਾਤਾਰ ਵਾਅਦਾ ਨਿਭਾਉਣ ਅਤੇ ਰਾਜਨੀਤੀ ਤੋਂ ਸੰਨਿਆਸ ਲੈਣ ਦੀ ਗੱਲ ਯਾਦ ਦਿਵਾ ਰਹੇ ਹਨ। ਇਕ ਵਾਰ ਫਿਰ ਤੋਂ ਮੋਹਾਲੀ ਵਿਚ ਕੰਧਾਂ ਉਤੇ ਪੋਸਟਰ ਲਾਏ ਗਏ ਹਨ, ਜਿਨ੍ਹਾਂ ਵਿਚ ਨਵਜੋਤ ਸਿੰਘ ਸਿੱਧੂ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ ਤੁਸੀਂ ਰਾਜਨੀਤੀ ਕਦੋਂ ਛੱਡ ਰਹੇ ਹੋ?
ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਮੋਹਾਲੀ ਵਿਚ ਨਵਜੋਤ ਸਿੰਘ ਸਿੱਧੂ ਦੀ ਫੋਟੋ ਲਗੇ ਪੋਸਟ ਦਿਖਾਈ ਦੇ ਰਹੇ ਹਨ, ਜਿਨ੍ਹਾਂ ਵਿਚ ਲਿਖਿਆ ਗਿਆ ਹੈ – ਤੁਸੀਂ ਰਾਜਨੀਤੀ ਕਦੋਂ ਛੱਡ ਰਹੇ ਹੋ? ਸਮਾਂ ਆ ਗਿਆ ਹੈ ਕਿ ਤੁਸੀਂ ਆਪਣਾ ਵਾਅਦਾ ਨਿਭਾਓ। ਅਸੀਂ ਤੁਹਾਡੇ ਅਸਤੀਫੇ ਦੀ ਉਡੀਕ ਕਰ ਰਹੇ ਹਾਂ।
Punjab: Posters with Congress leader Navjot Singh Sidhu's picture stating,'When are you quitting politics? Time to keep your words. We are waiting for your resignation,' seen in Mohali. pic.twitter.com/DtJN7dCRUw
— ANI (@ANI) June 21, 2019
ਜ਼ਿਕਰਯੋਗ ਹੈ ਕਿ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਦੇ ਹੱਥੋਂ ਅਮੇਠੀ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਹਾਰ ਹੋਣ ਬਾਅਦ ਤੋਂ ਹੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦੀ ਮੰਗ ਚਲ ਰਹੀ ਹੈ। ਜ਼ਿਆਦਾਤਰ ਇਹ ਮੰਗ ਸੋਸ਼ਲ ਮੀਡੀਆ ਉਤੇ ਉਨ੍ਹਾਂ ਦੇ ਆਲੋਚਕ ਕਰ ਰਹੇ ਹਨ। ਦਰਅਸਲ, ਅਪ੍ਰੈਲ ਵਿਚ ਸਿੱਧੂ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਜੇਕਰ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰਦੇ ਹਨ ਤਾਂ ਉਹ ਰਾਜਨੀਤੀ ਛੱਡ ਦੇਣਗੇ।