ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨੀਂ ਹਿੰਦੁਸਤਾਨ ਟਾਈਮਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਚ ਲੋਕਾਂ ਨੂੰ ਕਾਂਗਰਸ ਤੋਂ ਇਕ ਸਕਾਰਾਤਮਕ ਉਮੀਦ ਬੱਝੀ ਹੈ, ਇਸ ਲਈ ਸੂਬੇ ਚ ਸਾਡੇ ਉਮੀਦਵਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ ਤੇ ਦੇਸ਼ ਦੇ ਲੋਕ ਕਾਂਗਰਸ ਨੂੰ ਚੰਗੀਆਂ ਸੀਟਾਂ ਨਾਲ ਜਿਤਾਉਣਗੇ।
ਕੈਪਟਨ ਨੇ ਫ਼ੌਜ ਬਾਰੇ ਸੁਆਲ ’ਤੇ ਕਿਹਾ ਕਿ ਫ਼ੌਜ ਦਾ ਆਧੁਨੀਕਰਨ ਜ਼ਰੂਰੀ ਹੈ। ਸਾਡੀ ਫੌਜ ਦੁਸ਼ਮਣ ਨੂੰ ਜਵਾਬ ਦੇਣ ਦੇ ਕਾਬਲ ਹੈ ਪਰ ਉਨ੍ਹਾਂ ਕੋਲ ਆਧੁਨਿਕ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਲੋੜੀਂਦਾ ਭੰਡਾਰ ਹੋਣਾ ਚਾਹੀਦਾ ਹੈ।
ਵਪਾਰ ਦੇ ਮੁੱਦੇ ਤੇ ਕੈਪਟਨ ਨੇ ਕਿਹਾ ਕਿ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਵਪਾਰ ਜਾਰੀ ਰੱਖਣਾ ਚਾਹੀਦਾ ਹੈ। ਮੈਂ ਚਾਹੁੰਦਾ ਹਾਂ ਕਿ ਦੇਸ਼ ਚ ਉੱਗਣ ਵਾਲੇ ਆਲੂ-ਟਮਾਟਰ ਪਾਕਿਸਤਾਨ ਭੇਜੇ ਜਾਣ। ਉਹ ਹੁਣ ਖੇਤਾਂ ਚ ਪਏ ਗਲਸੜ ਰਹੇ ਹਨ ਤੇ ਇਨ੍ਹਾਂ ਦੀ ਢੋਆ-ਢੁਆਈ ਦੇ ਕੰਮ ਚ ਲਗੇ ਲੋਕ ਬੇਰੋਜ਼ਗਾਰ ਹੋ ਰਹੇ ਹਨ ਜਦਕਿ ਆਲੂ-ਟਮਾਟਰ ਤੇ ਹੋਰ ਸਮਾਨ ਪਾਕਿਸਤਾਨ ਭੇਜਣ ਨਾਲ ਕਈ ਲੋਕਾਂ ਦੀ ਰੋਜ਼ੀ ਰੋਟੀ ਦੇ ਸਾਧਨ ਮੁੜ ਖੁੱਲ੍ਹਣਗੇ।
.