ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਦੂਸ਼ਣ ਫੈਲਾਉਂਦੀ ਅਹਿਮਦਗੜ੍ਹ ਲਾਗਲੀ ਫ਼ੈਕਟਰੀ ਦਾ ਬਿਜਲੀ ਕੁਨੈਕਸ਼ਨ ਕੱਟਿਆ

ਪ੍ਰਦੂਸ਼ਣ ਫੈਲਾਉਂਦੀ ਅਹਿਮਦਗੜ੍ਹ ਲਾਗਲੀ ਫ਼ੈਕਟਰੀ ਦਾ ਬਿਜਲੀ ਕੁਨੈਕਸ਼ਨ ਕੱਟਿਆ

ਵੱਡੇ ਪੱਧਰ ’ਤੇ ਪ੍ਰਦੂਸ਼ਣ ਫੈਲਾਉਣ ਵਾਲੀ ਉਦਯੋਗਿਕ ਇਕਾਈ ‘ਗੁੱਡਲਕ ਕਾਰਬਨ ਪ੍ਰਾਈਵੇਟ ਲਿਮਿਟੇਡ’ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਸੰਗਰੂਰ ਜ਼ਿਲ੍ਹਾ ਹੈੱਡਕੁਆਰਟਰਜ਼ ਤੋਂ 46 ਕਿਲੋਮੀਟਰ ਦੂਰ ਅਹਿਮਦਗੜ੍ਹ ਡਿਵੀਜ਼ਨ ਦੇ ਪਿੰਡ ਜਿੱਤਵਾਲ ਕਲਾਂ ’ਚ ਸਥਿਤ ਇਹ ਕਾਰਬਨ ਫ਼ੈਕਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਨਾਲ ਸਥਿਤ ਹੈ; ਜਿੱਥੋਂ ਦੇ ਬੱਚਿਆਂ ਤੇ ਅਧਿਆਪਕਾਂ ਨੂੰ ਸਾਰਾ ਦਿਨ ਮੂੰਹ ਢਕ ਕੇ ਪੜ੍ਹਨਾ ਤੇ ਪੜ੍ਹਾਉਣਾ ਪੈਂਦਾ ਹੈ।

 

 

‘ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ’ (PSPCL) ਨੇ ਇਸ ਫ਼ੈਕਟਰੀ ਦਾ ਬਿਜਲੀ ਕੁਨੈਕਸ਼ਨ ਬੀਤੀ 7 ਅਕਤੂਬਰ ਨੂੰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (PPCB) ਦੀਆਂ ਹਦਾਇਤਾਂ ’ਤੇ ਕੱਟਿਆ ਸੀ। ਬੋਰਡ ਦਾ ਕਹਿਣਾ ਸੀ ਕਿ ਇਹ ਕਾਰਬਨ ਫ਼ੈਕਟਰੀ ਤੈਅਸ਼ੁਦਾ ਸੀਮਾ ਤੋਂ ਕਿਤੇ ਜ਼ਿਆਦਾ ਪ੍ਰਦੂਸ਼ਣ ਫੈਲਾ ਰਹੀ ਸੀ। PSPCL ਦੇ ਬਰਨਾਲਾ ਡਿਵੀਜ਼ਨ ਦੇ ਸੁਪਰਇੰਟੈਂਡਿੰਗ ਇੰਜੀਨੀਅਰ ਗ਼ਫ਼ੂਰ ਮੁਹੰਮਦ ਨੇ ਜਿੱਤਵਾਲ ਕਲਾਂ ਦੀ ਕਾਰਬਨ ਫ਼ੈਕਟਰੀ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਦੀ ਪੁਸ਼ਟੀ ਕੀਤੀ।

 

 

‘ਹਿੰਦੁਸਤਾਨ ਟਾਈਮਜ਼’ ਅਤੇ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਨੇ ਕ੍ਰਮਵਾਰ ਬੀਤੀ 11 ਤੇ 17 ਅਗਸਤ ਨੂੰ ਇਸ ਫ਼ੈਕਟਰੀ ਵੱਲੋਂ ਪ੍ਰਦੂਸ਼ਣ ਫੈਲਾਉਣ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ।

 

 

ਜਾਣੋ ਸੰਗਰੂਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੀ ਹਾਲਤ, ਹੈਰਾਨ ਰਹਿ ਜਾਓਗੇ 

 

 

ਉਸ ਖ਼ਬਰ ਵਿੱਚ ਇਹ ਤੱਥ ਉਜਾਗਰ ਕੀਤਾ ਗਿਆ ਸੀ ਕਿ ਉਦਯੋਗਿਕ ਇਕਾਈ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੇ ਸਕੂਲ ਦੀਆਂ ਕੰਧਾਂ, ਰੁੱਖ ਤੇ ਫ਼ਰਸ਼ ਤੱਕ ਕਾਲ਼ੇ ਕਰ ਕੇ ਰੱਖ ਦਿੱਤੇ ਹਨ। ਕਾਰਬਨ ਦੀ ਇਹ ਫ਼ੈਕਟਰੀ ਅੱਜ ਤੋਂ ਨਹੀਂ, ਸਗੋਂ 1980ਵਿਆਂ ਤੋਂ ਹੀ ਚੱਲਦੀ ਆ ਰਹੀ ਹੈ। ਇਸ ਤੋਂ ਸਕੂਲ ਦੇ 200 ਵਿਦਿਆਰਥੀਆਂ ਤੇ ਵਿਦਿਆਰਥਣਾਂ ਅਤੇ 12ਅਧਿਆਪਕਾਂ ਦੀ ਸਿਹਤ ਨੂੰ ਡਾਢਾ ਖ਼ਤਰਾ ਬਣਿਆ ਹੋਇਆ ਸੀ।

 

 

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਸੰਗਰੂਰ ਸਥਿਤ ਕਾਰਜਕਾਰੀ ਇੰਜੀਨੀਅਰ ਹਰਜੀਤ ਸਿੰਘ ਨੇ ਦੱਸਿਆ ਕਿ ਵਿਭਾਗੀ ਜਾਂਚ ਦੌਰਾਨ ਇਹ ਪਾਇਆ ਗਿਆ ਸੀ ਕਿ ਇਲਾਕੇ ਦੀਆਂ ਕੰਧਾਂ ਉੱਤੇ ਫੈਲਿਆ ਕਾਰਬਨ ਫ਼ੈਕਟਰੀ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਸੀ। ਅਗਲੇ ਹੁਕਮਾਂ ਤੱਕ ਉਸ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ।

 

 

ਬੀਤੀ 16 ਅਗਸਤ ਨੂੰ ਕਾਰਜਕਾਰੀ ਇੰਜੀਨੀਅਰ ਐੱਸਐੱਸ ਮਠਾੜੂ ਦੀ ਅਗਵਾਈ ਹੇਠ PPCB ਦੇ ਵਾਤਾਵਰਣ ਸੁਰੱਖਿਆ ਸਕੁਐਡ (EPS) ਦੀ ਇੱਕ ਟੀਮ ਨੇ ਗੁੱਡਲਕ ਕਾਰਬਨ ਉੱਤੇ ਛਾਪਾ ਮਾਰਿਆ ਸੀ। ਫਿਰ ਉਸ ਤੋਂ ਬਾਅਦ ਉਦਯੋਗਿਕ ਇਕਾਈ ਦੇ ਨੁਮਾਇੰਦਿਆਂ ਦਾ ਪੱਖ ਵੀ ਸੁਣਿਆ ਗਿਆ ਸੀ।

 

 

ਪਿਛਲੇ ਮਹੀਨੇ ਪ੍ਰਦੂਸ਼ਣ ਦੀ ਪਰਖ ਲਈ ਇੱਕ ਹਫ਼ਤਾ ਲਗਾਤਾਰ ਉੱਥੇ ਹਵਾ ਦੀ ਜਾਂਚ ਕਰਨ ਵਾਲੀ ਮਸ਼ੀਨ ਫ਼ਿੱਟ ਕਰ ਕੇ ਰੱਖੀ ਗਈ ਸੀ।

 

 

ਪਿਛਲੇ ਵਰ੍ਹੇ 2018 ’ਚ 12 ਫ਼ਰਵਰੀ ਨੂੰ ਜਦੋਂ ਅਹਿਮਦਗੜ੍ਹ ਦੇ ਉਦੋਂ ਦੇ ਐੱਸਡੀਐੱਮ ਪ੍ਰੀਤੀ ਯਾਦਵ ਨੇ ਜਿੱਤਵਾਲ ਕਲਾਂ ਦੇ ਇਸ ਸਰਕਾਰੀ ਸਕੂਲ ਦਾ ਨਿਰੀਖਣ ਕੀਤਾ ਸੀ; ਤਦ ਉਨ੍ਹਾਂ ਆਪਣੀ ਰਿਪੋਰਟ ਵਿੱਚ ਇਹ ਲਿਖਿਆ ਸੀ ਕਿ ਕੋਈ ਵਿਅਕਤੀ ਇਸ ਸਕੂਲ ਵਿੱਚ 10 ਮਿੰਟਾਂ ਤੋਂ ਵੱਧ ਖਲੋ ਨਹੀਂ ਸਕਦਾ। ਪੂਰੇ ਸਕੂਲ ਵਿੱਚ ਇਸ ਲਾਗਲੀ ਫ਼ੈਕਟਰੀ ਦੇ ਕਾਰਬਨ ਦੀ ਰਹਿੰਦ–ਖੂਹੰਦ ਫੈਲੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Power Connection of Industrial unit near Ahmedgarh cut due to excessive pollution