ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ (Gurdaspur) ਦੇ ਬਟਾਲਾ (Batala)ਵਿਖੇ ਅੱਜ ਬੁੱਧਵਾਰ ਨੂੰ ਇਕ ਪਟਾਕਾ ਫ਼ੈਕਟਰੀ ਚ ਜ਼ਬਰਦਸਤ ਧਮਾਕਾ ਹੋ ਗਿਆ। ਤਾਜ਼ਾ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਡੀਪੀਆਰਓ ਕਮਲਜੀਤ ਸਿੰਘ ਕਲਸੀ ਨੇ ਇਸ ਹਾਦਸੇ ਚ 23 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ ਜਦਕਿ ਹਾਦਸੇ ਚ ਕਈ ਲੋਕਾਂ ਦੇ ਗ਼ੰਭੀਰ ਜ਼ਖ਼ਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪੀੜਤਾਂ ਦਾ ਅੰਮ੍ਰਿਤਸਰ ਕੇ ਗੁਰੂ ਨਾਨਕ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਇਸ ਤੋਂ ਪਹਿਲਾਂ ਆਈਜੀ ਬਾਰਡਰ ਸੁਰਿੰਦਰਪਾਲ ਸਿੰਘ ਪਰਮਾਰ ਨੇ ਐਸਐਸਪੀ ਬਟਾਲਾ ਤੋਂ ਮਿਲੀ ਰਿਪੋਰਟ ਦੇ ਹਵਾਲੇ ਤੋਂ ਇਸ ਹਾਦਸੇ ਚ ਘਟੋ ਘੱਟ 10 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਧਮਾਕਾ ਸ਼ਾਮ 4 ਵਜੇ ਦੇ ਨੇੜੇ ਹੋਇਆ ਤੇ ਹਾਦਸੇ ਚ ਮਰਨ ਵਾਲਿਆਂ ਚ ਜ਼ਿਆਦਾਤਰ ਮਜ਼ਦੂਰ ਹਨ। ਇਸ ਤੋਂ ਇਲਾਵਾ ਮਲਬੇ ਚ ਕਈ ਲੋਕਾਂ ਦੇ ਦਬੇ ਹੋਣ ਕਾਰਨ ਗੰਭਰ ਜ਼ਖਮੀ ਹੋਣ ਦਾ ਸਮਾਚਾਰ ਹੈ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਨੁਕਸਾਨੇ ਗਈ ਇਸ ਪਟਾਕਾ ਫ਼ੈਕਟਰੀ ਚ ਹੁਣ ਵੀ ਰੁਕ-ਰੁਕ ਕੇ ਧਮਾਕੇ ਹੋ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਦੀਵਾਲੀ ਦੀ ਆਮਦ ਨੂੰ ਲੈ ਕੇ ਇਸ ਫ਼ੈਕਟਰੀ ਚ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ ਤੇ ਕਈ ਥਾਂਈ ਅੱਗ ਲੱਗ ਗਈ। ਧਮਾਕੇ ਮਗਰੋ ਮੌਕੇ ’ਤੇ ਮੌਜੂਦ ਲੋਕਾਂ ਚ ਭਾਜੜਾਂ ਪੈ ਗਈਆਂ ਤੇ ਲੋਕ ਜਾਨ ਬਚਾਉਣ ਲਈ ਇੱਧਰ ਉਧਰ ਭੱਜਣ ਲੱਗ ਪਏ।
ਸਥਾਨਕ ਲੋਕਾਂ ਮੁਤਾਬਕ ਇਸ ਪਟਾਕਾ ਫ਼ੈਕਟਰੀ ਚ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਫ਼ੈਕਟਰੀ ਦੇ ਨਾਲ ਲੱਗਦੀਆਂ ਹੋਰਨਾਂ ਘਟੋ ਘੱਟ 10 ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ। ਮਲਬੇ ਚ ਦਬੇ ਪੀੜਤਾਂ ਨੂੰ ਕੱਢ ਕੇ ਤੁਰੰਤ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਹਾਦਸੇ ਦੀ ਸੂਚਨਾ ਮਿਲਣ ਮਗਰੋਂ ਸਥਾਨਕ ਪੁਲਿਸ ਪ੍ਰਸ਼ਾਸਨ, ਫ਼ਾਇਰ ਬ੍ਰਿਗੇਡ, ਸਿਵਲ ਡਿਫੈਂਸ, ਪੰਜਾਬ ਹੋਮਗਾਰਡ ਦੇ ਜਵਾਨਾਂ, ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ, ਸਥਾਨਕ ਲੋਕਾਂ ਸਮੇਤ ਐੱਨ.ਡੀ.ਆਰ.ਐੱਫ ਦੀ ਟੀਮ ਪੀੜਤ ਲੋਕਾਂ ਨੂੰ ਮਲਬੇ ਚੋਂ ਬਾਹਰ ਕੱਢਣ ਚ ਬਚਾਅ ਕਾਰਜਾਂ ਚ ਰੁੱਝੇ ਹੋਏ ਹਨ। ਹਾਦਸੇ ਦੇ ਅਸਲ ਕਾਰਨ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ।
ਦੱਸਣਯੋਗ ਹੈ ਕਿ 5 ਸਤੰਬਰ ਵੀਰਵਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਬਟਾਲਾ ਵਿਖੇ ਪੁੱਜ ਰਹੀ ਹੈ। ਇਸ ਲਈ ਪੁਲਿਸ ਅਤੇ ਹੋਰ ਸੁਰੱਖਿਆ ਬਲ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਇਸੇ ਲਈ ਅਜਿਹੇ ਮੌਕੇ ਇਨ੍ਹਾਂ ਧਮਾਕਿਆਂ ਪਿੱਛੇ ਕਿਸੇ ਦੀ ਸਾਜਿਸ਼ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

.