ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਕਾਸ਼ ਸਿੰਘ ਬਾਦਲ ਨੇ ਦਿੱਲੀ ਹਿੰਸਾ ‘ਤੇ ਕਿਹਾ- ਇਥੇ ਨਾ ਤਾਂ ਧਰਮ ਨਿਰਪੱਖਤਾ ਹੈ ਅਤੇ ਨਾ ਹੀ ਸਮਾਜਵਾਦ

ਉੱਤਰ-ਪੂਰਬੀ ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਇਹ ਵੱਡਾ ਬਿਆਨ ਆਇਆ ਹੈ। ਪਰਕਾਸ਼ ਸਿੰਘ ਬਾਦਲ ਨੇ ਦਿੱਲੀ ਹਿੰਸਾ ਨੂੰ ਮੰਦਭਾਗਾ ਦੱਸਿਆ ਹੈ।

 

ਬਾਦਲ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿਧਾਨ ਵਿੱਚ ਤਿੰਨ ਚੀਜ਼ਾਂ ਲਿਖੀਆਂ ਗਈਆਂ ਹਨ, ਜੋ ਧਰਮ ਨਿਰਪੱਖਤਾ, ਸਮਾਜਵਾਦ ਅਤੇ ਲੋਕਤੰਤਰ ਹੈ। ਇਥੇ ਨਾ ਤਾਂ ਧਰਮ ਨਿਰਪੱਖਤਾ ਹੈ ਅਤੇ ਨਾ ਹੀ ਸਮਾਜਵਾਦ। ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ, ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ। ਲੋਕਤੰਤਰ ਵੀ ਸਿਰਫ ਦੋ ਪੱਧਰਾਂ ਉੱਤੇ ਰਿਹਾ ਹੈ, ਇੱਕ ਹੈ ਲੋਕ ਸਭਾ ਚੋਣਾਂ ਅਤੇ ਦੂਜਾ ਰਾਜ ਚੋਣਾਂ, ਬਾਕੀ ਕੁਝ ਨਹੀਂ।

 

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਫਿਰਕੂ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 42 ਹੋ ਗਈ। ਇਹ ਜਾਣਕਾਰੀ ਦਿੱਲੀ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦਿੱਤੀ। ਉੱਤਰ-ਪੂਰਬੀ ਦਿੱਲੀ ਦੇ ਦੰਗਾ ਪ੍ਰਭਾਵਤ ਇਲਾਕਿਆਂ ਵਿੱਚ ਦੁਕਾਨਾਂ ਖੁੱਲ੍ਹਣ ਨਾਲ ਹਾਲਾਤ ਆਮ ਵਾਂਗ ਹੋਣੇ ਸ਼ੁਰੂ ਹੋ ਗਏ ਹਨ।

ਸੋਮਵਾਰ ਤੋਂ ਉੱਤਰ-ਪੂਰਬੀ ਜ਼ਿਲ੍ਹੇ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਲਗਭਗ 7,000 ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਸ਼ਾਂਤੀ ਬਣਾਈ ਰੱਖਣ ਲਈ ਦਿੱਲੀ ਪੁਲਿਸ ਦੇ ਸੈਂਕੜੇ ਕਰਮਚਾਰੀ ਡਿਊਟੀ 'ਤੇ ਹਨ। ਚਾਰ ਦਿਨ ਪਹਿਲਾਂ ਸ਼ੁਰੂ ਹੋਈਆਂ ਫਿਰਕੂ ਝੜਪਾਂ ਵਿੱਚ 200 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਸ ਹਿੰਸਾ ਤੋਂ ਪ੍ਰਭਾਵਤ ਖੇਤਰਾਂ ਵਿੱਚ ਜ਼ਫਰਾਬਾਦ, ਮੌਜਪੁਰ, ਚਾਂਦਬਾਗ, ਖੁਰੇਜੀ ਖਾਸ ਅਤੇ ਭਜਨਪੁਰਾ ਸ਼ਾਮਲ ਹਨ।
 

ਅਕਾਲੀ ਦਲ ਨੇਤਾ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ

ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਬੇਟੇ ਅਤੇ ਅਕਾਲੀ ਦਲ ਦੇ ਨੇਤਾ ਨਰੇਸ਼ ਗੁਜਰਾਲ ਨੇ ਚਿੱਠੀ ਵਿੱਚ ਦਿੱਲੀ ਪੁਲਿਸ ਦੀ ਉਦਾਸੀਨਤਾ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ। ਨਰੇਸ਼ ਗੁਜਰਾਲ ਨੇ ਕਿਹਾ ਸੀ ਕਿ ਹਰ ਵਾਰ ਘੱਟ ਗਿਣਤੀਆਂ ਨੂੰ ਹੀ ਹਿੰਸਾ ਵਿੱਚ ਨਿਸ਼ਾਨਾ ਬਣਾਉਣਾ ਮੰਦਭਾਗਾ ਹੈ।

 

ਪਿਛਲੀ ਵਾਰ ਇਹ ਸਿੱਖ ਸਨ ਅਤੇ ਇਸ ਵਾਰ ਉਹ ਮੁਸਲਮਾਨ 

ਅਕਾਲੀ ਦਲ ਦੇ ਨੇਤਾ ਨਰੇਸ਼ ਗੁਜਰਾਲ ਨੇ ਕਿਹਾ ਕਿ ਮੈਂ 1984 ਨੂੰ ਮੁੜ ਤੋ ਹੁੰਦਾ ਹੋਇਆ ਨਹੀ ਵੇਖਣਾ ਚਾਹੁੰਦਾ ਹਾਂ। ਮੈਨੂੰ ਦਿੱਲੀਵਾਲੀ ਦਾ ਹੋਣ 'ਤੇ ਮਾਣ ਹੈ। ਪਿਛਲੀ ਵਾਰ ਉਹ ਸਿੱਖ ਸਨ ਅਤੇ ਇਸ ਵਾਰ ਉਹ ਮੁਸਲਮਾਨ ਹਨ। ਬਦਕਿਸਮਤੀ ਨਾਲ, ਹਰ ਵਾਰ ਘੱਟਗਿਣਤੀ ਭਾਈਚਾਰੇ ਦੇ ਹਮਲੇ ਹੁੰਦੇ ਹਨ। 1984 ਵਿੱਚ ਸਿੱਖ ਵਿਰੋਧੀ ਦੰਗੇ ਹੋਏ ਸਨ। ਉਸ ਸਮੇਂ ਦੌਰਾਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:prakash singh badal says Delhi Violence is very unfortunate no socialism secularism