ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਚਾਇਤੀ ਚੋਣਾਂ ਤੋਂ ਪਹਿਲਾਂ ਬਟਾਲਾ ’ਚ ਦੋ ਧੜਿਆਂ ਵਿਚਾਲੇ ਝੜਪ

ਬਟਾਲਾ ਨੇੜੇ ਪਿੰਡ ਆਲੀਵਾਲ ਚ ਨਾਮਜ਼ਦਗੀ ਪੱਤਰ ਭਰ ਕੇ ਪਰਤ ਰਹੇ ਪਿੰਡ ਚੱਠਾ ਦੇ 2 ਕਾਂਗਰਸੀ ਗੁਟਾਂ ਚ ਝੜਪ ਹੋ ਗਈ ਅਤੇ ਗੋਲੀਆਂ ਵੀ ਚੱਲੀਆਂ। ਇਸ ਦੌਰਾਨ ਇੱਕ ਧੜੇ ਦੇ ਵਿਅਕਤੀ ਦੇ ਪੈਰ ਚ ਗੋਲੀ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪੁੱਜ ਗਈ ਤੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।

 

ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਚ ਦਾਖਿਲ ਗੁਰਵਿੰਦਰ ਸਿੰਘ ਪੁੱਤਰ ਸੁਖਵੰਤ ਸਿੰਘ ਨਿਵਾਸੀ ਪਿੰਡ ਚੱਠਾ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੇ ਸਰਪੰਚੀ ਦੇ ਕਾਗਜ਼ ਜਮ੍ਹਾਂ ਕਰਵਾ ਕੇ ਪਰਤ ਰਿਹਾ ਸੀ ਕਿ ਪਿੰਡ ਦੇ ਦੂਜੇ ਧੜੇ ਦੇ ਵਿਅਕਤੀ ਹੈਰੀ ਚੱਠਾ ਆਪਣੇ ਦੋ ਸਾਥੀਆਂ ਨਾਲ ਆਇਆ ਤੇ ਮੇਰੇ ਗੋਲੀਆਂ ਚਲਾ ਦਿੱਤੀਆਂ । ਇਸ ਹਮਲੇ ਚ ਇੱਕ ਗੋਲੀ ਉਸਦੇ ਪੈਰ ਚ ਲੱਗ ਗਈ ਤੇ ਉਹ ਜ਼ਖਮੀ ਹੋ ਗਿਆ।

 

ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਹੋਣ ਦੀ ਹਾਲਤ ਵਿਚ ਉਸ ਨੂੰ ਉਸਦੇ ਸਾਥੀਆਂ ਨੇ ਸਿਵਲ ਹਸਪਤਾਲ ਚ ਭਰਤੀ ਕਰਵਾਇਆ। ਉਸਨੇ ਦੱਸਿਆ ਕਿ ਦੂਜੇ ਧੜੇ ਦੇ ਲੋਕ ਆਪਣੀ ਪਰਿਵਾਰ ਦੀ ਔਰਤ ਨੂੰ ਸਰਪੰਚ ਬਣਾਉਣਾ ਚਾਹੁੰਦੇ ਹਨ। ਜਿਸ ਕਾਰਨ ਉਸ ਤੇ ਹਮਲਾ ਕੀਤਾ ਗਿਆ।

 

ਦੱਸਣਯੋਗ ਹੈ ਕਿ ਗੈਂਗਸਟਰ ਹੈਰੀ ਚੱਠਾ ਦੀ ਮਾਂ ਪਿੰਡ ਚੱਠਾ ਤੋਂ ਪੰਚਾਇਤੀ ਚੋਣਾਂ ਲੜ ਰਹੀ ਹੈ। 

 

ਘਟਨਾ ਦੀ ਜਾਣਕਾਰੀ ਲੈਣ ਲਈ ਐਸਐਸਪੀ ਬਟਾਲਾ ਓੁਪਿੰਦਰਜੀਤ ਸਿੰਘ ਘੁੰਮਣ ਸਿਵਲ ਹਸਪਤਾਲ ਪਹੁੰਚ ਗਏ ਅਤੇ ਪੂਰੇ ਖੇਤਰ ਵਿੱਚ ਅਲਰਟ ਜਾਰੀ ਕਰਵਾ ਦਿੱਤਾ ਹੈ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Batala clashes between two factions before Panchayat elections