ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ: ਟਿੱਪਰ ਨਾਲ ਟਕਰਾਈ ਪਾਈਵੇਟ ਬੱਸ, 15 ਜ਼ਖ਼ਮੀ

ਲੁਧਿਆਣਾ ਤੋਂ ਅਬੋਹਰ ਜਾ ਰਹੀ ਨਿੱਜੀ ਕੰਪਨੀ ਦੀ ਬੱਸ ਜਗਰਾਉਂ ਕੋਲ ਬੁੱਧਵਾਰ ਸਵੇਰੇ 7.45 ਵਜੇ ਸੜਕ ਕਿਨਾਰੇ ਖੜੇ ਟਿੱਪਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। 16 ਯਾਤਰੀ ਜ਼ਖਮੀ ਹੋਏ। ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ ਪੁੱਤਰ ਅਜੈਬ ਸਿੰਘ, ਵਾਸੀ ਪਿੰਡ ਪੰਨੇਚਾਂ (ਫਤਿਹਗੜ੍ਹ ਸਾਹਿਬ) ਵਜੋਂ ਹੋਈ ਹੈ।
 

ਟੱਕਰ ਇੰਨੀ ਗੰਭੀਰ ਸੀ ਕਿ ਬਹੁਤੇ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਵਿੱਚ ਜ਼ਖ਼ਮੀ ਹੋਏ ਛੇ ਯਾਤਰੀਆਂ ਦੀ ਹਾਲਤ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ ਕਿਉਂਕਿ ਹਾਲਤ ਵਧੇਰੇ ਗੰਭੀਰ ਬਣੀ ਹੋਈ ਹੈ। 

 

ਪੁਲਿਸ ਨੇ ਮੌਕੇ ਹੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਜਗਰਾਉਂ ਸਿਟੀ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।

 

ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਇੱਕ ਨਿੱਜੀ ਕੰਪਨੀ ਦੀ ਬੱਸ ਲੁਧਿਆਣਾ ਤੋਂ ਅਬੋਹਰ ਲਈ ਰਵਾਨਾ ਹੋਈ। ਜਿਵੇਂ ਹੀ ਬੱਸ ਜਗਰਾਉਂ ਤੋਂ ਬਾਅਦ ਗੁਰਦੁਆਰਾ ਬੇਗਮਪੁਰਾ ਸਾਹਿਬ ਕੋਲ ਪੁੱਜੀ ਤਾਂ ਸੜਕ ਦੇ ਕਿਨਾਰੇ ਇੱਕ ਖਰਾਬ ਟਿੱਪਰ ਖੜਾ ਸੀ। 

 

ਤੇਜ਼ ਰਫਤਾਰ ਅਤੇ ਧੁੰਦ ਕਾਰਨ ਬੱਸ ਚਾਲਕ ਉਸ ਨੂੰ ਵੇਖ ਨਹੀਂ ਸਕਿਆ ਅਤੇ ਬੱਸ ਸਿੱਧੀ ਟਿੱਪਰ ਨਾਲ ਟਕਰਾ ਗਈ ਅਤੇ ਪਲਟ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਏ ਸ਼ਰਧਾਲੂ ਮੌਕੇ 'ਤੇ ਪਹੁੰਚੇ।  ਉਨ੍ਹਾਂ ਨੇ ਕੁਝ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਸਿਵਲ ਹਸਪਤਾਲ ਜਗਰਾਉਂ ਵਿਖੇ ਦਾਖ਼ਲ ਕਰਵਾਇਆ ਗਿਆ।

 

ਇਨ੍ਹਾਂ ਨੂੰ ਕੀਤਾ ਗਿਆ ਰੈਫਰ
ਅਸ਼ਰਫ ਪੁੱਤਰ ਅਤੁੱਲ ਸ਼ਰਮਾ, ਰਚਨਾ ਧੀ ਅਜੇ ਕੁਮਾਰ, ਜੋਤਜੀਤ ਪੁੱਤਰੀ ਅਮਰਜੀਤ ਸਿੰਘ,  ਅਵਿਨਾਸ਼ ਕੁਮਾਰ ਪੁੱਤਰ ਸੁਰੇਂਦਰ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Private bus hit by tipper at ludhiana 15 injured