ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਉਂਦੇ ਮਾਰਚ ਤੋਂ ਪੰਜਾਬ ਦੇ ਜੈਤੋ 'ਚ ਬਣੇਗੀ ਝੋਨੇ ਦੀ ਪਰਾਲੀ ਤੋਂ ਬਿਜਲੀ

ਜੈਤੋ 'ਚ ਬਣੇਗੀ ਝੋਨੇ ਦੀ ਪਰਾਲੀ ਤੋਂ ਬਿਜਲੀ

ਫਰੀਦਕੋਟ ਦੇ ਜੈਤੂ 'ਚ ਇੱਕ ਪ੍ਰਾਈਵੇਟ ਪਲਾਂਟ ਅਗਲੇ ਸਾਲ ਮਾਰਚ ਤੋਂ ਝੋਨੇ ਦੀ ਪਰਾਲੀ ਤੋਂ ਬਿਜਲੀ ਪੈਦਾ ਕਰਨ ਲਈ ਤਿਆਰ ਹੈ।

 

ਇਹ 18 ਮੈਗਾਵਾਟ ਪਲਾਂਟ, ਕੇਂਦਰ ਸਰਕਾਰ ਦੀ "ਮੇਕ ਇੰਨ ਇੰਡੀਆ" ਸਕੀਮ ਤਹਿਤ ਸਥਾਪਤ ਕੀਤੀ ਜਾ ਰਹੀ ਹੈ, ਇੱਥੇ ਬਾਲਣ ਦੇ ਤੌਰ ਤੇ ਤੂੜੀ ਦੀ ਵਰਤੋਂ ਨਾਲ ਬਿਜਲੀ ਪੈਦਾ ਹੋਵੇਗੀ। ਇਸ ਤਰ੍ਹਾਂ ਪੈਦਾ ਹੋਣ ਵਾਲੀ ਪਾਵਰ ਨੂੰ  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀ.ਐਸ.ਪੀ.ਸੀ.ਐਲ.) ਨੂੰ ਵੇਚਿਆ ਜਾਵੇਗਾ, ਜਿਸ ਲਈ ਇੱਕ ਸਮਝੋਤੇ 'ਤੇ ਦਸਤਖਤ ਕੀਤੇ ਗਏ ਹਨ।

 

ਪਲਾਂਟ ਪ੍ਰਸ਼ਾਸਨ ਨੇ 3000 ਤੋਂ 3,500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਤੋਂ 15,000 ਟਨ ਪਰਾਲੀ ਦੀ ਖਰੀਦ ਕੀਤੀ ਹੈ। ਫਿਰੋਜ਼ਪੁਰ ਆਧਾਰਤ ਫਰਮ ਸੁਖਬੀਰ ਐਗਰੋ ਐਨਰਜੀ ਲਿਮਟਿਡ ਨੇ ਫਰੀਦਕੋਟ ਜ਼ਿਲੇ ਵਿੱਚ ਬਾਜਖਾਨਾ-ਜੈਤੋ ਰੋਡ 'ਤੇ ਇਸ ਪਲਾਂਟ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ।

 

ਪ੍ਰਾਜੈਕਟ ਮੈਨੇਜਰ ਕਰਮਜੀਤ ਸਿੰਘ ਨੇ ਕਿਹਾ ਕਿ ਅਸੀਂ ਇਸ ਸੀਜ਼ਨ 'ਚ ਇੱਕ ਲੱਖ ਟਨ ਝੋਨੇ ਦੀ ਪਰਾਲੀ ਦੀ ਖਰੀਦ ਦਾ ਟੀਚਾ ਰੱਖਿਆ ਹੈ ਤੇ ਅਗਲੇ ਸਾਲ ਪਲਾਂਟ ਚਾਲੂ ਹੋਣ ਤੋਂ ਬਾਅਦ ਦੁੱਗਣੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਫਰੀਦਕੋਟ, ਮੁਕਤਸਰ ਤੇ ਬਠਿੰਡਾ ਦੇ ਕਿਸਾਨ ਪਰਾਲੀ ਵੇਚਣ ਲਈ ਅੱਗੇ ਆ ਰਹੇ ਹਨ।

 

ਮੁਕਤਸਰ ਦੇ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀ ਮਸ਼ੀਨ ਦੇ ਮਾਲਕ ਗੁਰਦਿੱਤ ਸਿੰਘ ਨੇ ਕਿਹਾ ਕਿ ਉਸ ਨੇ ਫਰਮ ਨੂੰ 700 ਟਨ ਪਰਾਲੀ ਵੇਚੀ ਹੈ। ਇੱਕ ਹੋਰ ਕਿਸਾਨ ਬਲਦੇਵ ਸਿੰਘ ਨੇ ਕਿਹਾ ਕਿ 100 ਕਿਲੋ ਝੋਨੇ ਦੀ ਤੂੜੀ ਨੂੰ ਗੰਢਾਂ 'ਚ ਬਦਲਣ ਦੀ ਕੀਮਤ 50- 60 ਰੁਪਏ ਵਿਚਾਲੇ ਹੈ। ਸਾਨੂੰ ਤੂੜੀ ਦੀਆਂ ਗੱਢਾਂ ਲਈ ਪ੍ਰਤੀ ਕੁਇੰਟਲ 120 ਰੁਪਏ ਮਿਲਦੇ ਹਨ। ਇਹ ਸਾਡੇ ਲਈ ਮੁਨਾਫ਼ੇ ਵਾਲੀ ਸਥਿਤੀ ਹੈ। "

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:private plant is all set to generate power from paddy stubble from March next year in Jaitu of Faridkot