ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਹਿਰ `ਚ ‘ਸੁੱਕਾ ਕੈਮੀਕਲ` ਸੁੱਟਣ ਵਾਲੇ ਦੋ ਸਨਅਤਕਾਰਾਂ ਖਿ਼ਲਾਫ਼ ਜਾਂਚ ਸ਼ੁਰੂ

Probe Begins Against Two Businessmen

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਸ਼ਹਿਰ ਦੇ ਉਨ੍ਹਾਂ ਦੋ ਸਨਅਤਕਾਰਾਂ ਖਿ਼ਲਾਫ਼ ਜਾਂਚ ਸ਼ੁਰੂ ਕਰਵਾ ਦਿੱਤੀ ਹੈ, ਜਿਨ੍ਹਾਂ ਦੀ ਇੱਕ ਵਿਡੀਓ ਪਿੱਛੇ ਜਿਹੇ ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਸੀ। ਉਸ ਵਿਡੀਓ `ਚ ਇਹ ਦੋਵੇਂ ਸਨਅਤਕਾਰ ਦੋਰਾਹਾ ਵਿਖੇ ਪਹਿਲੀ ਪਟਿਆਲਾ ਫ਼ੀਡਰ ਨਹਿਰ ਵਿੱਚ ਬੋਰਿਆਂ `ਚੋਂ ਕਾਲੇ ਰੰਗ ਦੀ ਸਮੱਗਰੀ ਸੁੱਟਦੇ ਵਿਖਾ ਦੇ ਰਹੇ ਸਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਤੇ ਕਾਰਵਾਈ ਸ਼ੁਰੂ ਹੋ ਗਈ।
ਡਿਪਟੀ ਕਮਿਸ਼ਨਰਾਂ ਨੇ ਦੱਸਿਆ ਕਿ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਹ ਨਹਿਰ ਵਿੱਚ ਸੁਆਹ ਸੁੱਟ ਰਹੇ ਸਲ ਪਰ ਇਸ ਮਾਮਲੇ ਦੀ ਮੁਕੰਮਲ ਜਾਂਚ ਤੋਂ ਬਾਅਦ ਹੀ ਸਹੀ ਤੱਥ ਸਾਹਮਣੇ ਆ ਸਕਣਗੇ। ਉਨ੍ਹਾਂ ਕਿਹਾ ਕਿ ਫ਼ੈਕਟਰੀ ਵੀ ਚੈੱਕ ਕੀਤੀ ਜਾਵੇਗੀ। ਇਸ ਮਾਮਲੇ ਦੀ ਜਾਂਚ ਨਹਿਰੀ ਵਿਭਾਗ ਦੇ ਨਾਲ-ਨਾਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਰ ਰਿਹਾ ਹੈ।
ਵਿਡੀਓ ਬਣਾਉਣ ਵਾਲੇ ਵਿਅਕਤੀ ਨੇ ਦੋਵੇਂ ਸਨਅਤਕਾਰਾਂ ਨੂੰ ਪੁੱਛਿਆ ਵੀ ਸੀ ਕਿ ਉਹ ਨਹਿਰ ਵਿੱਚ ਕੀ ਸੁੱਟ ਰਹੇ ਹਨ ਪਰ ਦੋਵੇਂ ਕਾਰੋਬਾਰੀ ਜੈਨ ਭਰਾਵਾਂ ਨੇ ਉਸ ਨੂੰ ਜਵਾਬ ਦਿੱਤਾ ਸੀ,‘‘ਤੂੰ ਕੋਈ ਕਮਿਸ਼ਨਰ ਨਹੀਂ ਲੱਗਿਆ ਹੋਇਆ ਪੁੱਛਣ ਲਈ।``
ਉਂਝ ਦੋਵੇਂ ਸਨਅਤਕਾਰਾਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕੋਲੋਂ ਲਿਖਤੀ ਮੁਆਫ਼ੀ ਮੰਗ ਲਹੀ ਹੈ ਤੇ ਉਨ੍ਹਾਂ ਦਾਅਵਾ ਕੀਤਾ ਹੈ ਕਿ ਇੱਕ ਪੰਡਤ ਨੇ ਉਨ੍ਹਾਂ ਨੂੰ ਹਵਨ ਸਮੱਗਰੀ ਵਗਦੇ ਪਾਣੀ ਵਿੱਚ ਸੁੱਟਣ ਲਈ ਆਖਿਆ ਸੀ।
ਪਰ ਉਂਝ ਉਨ੍ਹਾਂ `ਤੇ ਦੋਸ਼ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਨਹਿਰ ਵਿੱਚ ‘ਸੁੱਕਾ ਰਸਾਇਣ` (ਡ੍ਰਾਈ ਕੈਮੀਕਲ) ਸੁੱਟਿਆ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Probe Against Two Businessmen Begins