ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦਾ ਵਫਦ ਚੰਨੀ ਨੂੰ ਮਿਲਿਆ, ਦਿੱਤਾ ਅਹਿਮ ਪ੍ਰਸਤਾਵ

ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਚ ਭਾਗੀਦਾਰ ਬਣਨ ਲਈ ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਨੇ ਅੱਜ ਇਕ ਪ੍ਰਸਤਾਵ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਰੱਖਿਆ। ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਨੇ ਪ੍ਰਸਤਾਵ ਪੇਸ਼ ਕੀਤਾ ਹੈ ਕਿ ਫਾਂਉਡੇਸ਼ਨ ਇਨ੍ਹਾਂ ਸਮਾਗਮਾਂ ਵਿੱਚ ਨਿਰੋਲ ਧਾਰਮਿਕ ਅਤੇ ਬਾਬਾ ਨਾਨਕ ਜੀ ਦੀਆਂ ਸਿੱਖਿਆ ਦੇ ਆਧਾਰ ‘ਤੇ ਹੀ ਸੰਗੀਤਕ ਪੇਸ਼ਕਾਰੀਆਂ ਸਬੰਧੀ ਪ੍ਰੋਗਰਾਮ ਕਰਵਾਉਣਾ ਚਾਹੁੰਦੀ ਹੈ।

 

ਫਾਊਡੇਸ਼ਨ ਵੱਲੋਂ ਢਾਡੀ, ਕਵੀਸਰ, ਧਾਰਮਿਕ ਸੰਗੀਤ, ਧਾਰਮਿਕ ਨਾਟਕ ਅਤੇ ਬਾਬਾ ਨਾਨਕ ਜੀ ਦੇ ਜੀਵਨ ਅਧਾਰਤ ਪ੍ਰਦਰਸ਼ਨੀਆਂ ਲਾਈਆਂ ਜਾਣ ਬਾਰੇ ਪ੍ਰਸਤਾਵ ਪੇਸ਼ ਕੀਤਾ ਗਿਆ।

 

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਅਤੇ ਵਿਦੇਸ਼ਾਂ ਚ ਪੰਜਾਬੀ ਸਭਿਆਚਾਰ, ਸਾਹਿਤ, ਕਲਾ, ਗੀਤ ਸੰਗੀਤ ਲਈ ਯਤਨਸੀਲ ਸੰਸਥਾਵਾਂ ਜੇਕਰ ਇੱਕਠਿਆਂ ਹੋਕੇ ਇੱਕ ਮੰਚ ਕੰਮ ਕਰਨ ਤਾਂ ਅਸੀਂ ਪੰਜਾਬ ਨੂੰ ਹੋਰ ਚੜਦੀ ਕਲਾ ਵੱਲ ਲੈਜਾ ਸਕਦੇ ਹਾਂ। ਉਨ੍ਹਾਂ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਵੱਲੋਂ ਪੰਜਾਬ ਵਿੱਚ ਤੋਰੀ ਸਭਿਆਚਾਰਕ ਲਹਿਰ ਦੀ ਸਲਾਘਾ ਵੀ ਕੀਤੀ।

 

ਸ. ਚੰਨੀ ਨੇ ਇਸ ਪ੍ਰਸਤਾਵ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਫਾਂਉਡੇਸ਼ਨ ਵਲੋਂ ਦਿੱਤੇ ਗਏ ਪ੍ਰਸਤਾਵ ਨਾਲ ਉਹ ਮੁਢਲੇ ਰੂਪ ਚ ਸਹਿਮਤ ਹਨ, ਪਰ ਇਸ ਨੂੰ ਅਮਲੀ ਰੂਪ ਚ ਪ੍ਰਵਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਕਰਨ ਕਰਨ ਉਪਰੰਤ ਦਿੱਤੀ ਜਾਵੇਗੀ।

 

ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਸ. ਪ੍ਰਗਟ ਸਿੰਘ ਗਰੇਵਾਲ, ਸਕੱਤਰ ਜਨਰਲ ਪ੍ਰੋਫੈਸਰ ਨਿਰਮਲ ਜੌੜਾ, ਚੇਅਰਮੈਨ ਇੰਦਰਜੀਤ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਕੈਪਟਨ ਹਰਜਿੰਦਰ ਸਿੰਘ ਅਤੇ ਸਰਪੰਚ ਸ ਜਗਜਿੰਦਰਾ ਸਿੰਘ ਨੇ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੇ ਕੈਂਪ ਦਫਤਰ ਵਿਖੇ ਅੱਜ ਇਹ ਮੁਲਾਕਾਤ ਕੀਤੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Professor Mohan Singh Foundation meets Channi given the key proposal