ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਐਚਯੂ ਦੇ ਪ੍ਰੋਂ ਰਾਜ ਕੁਮਾਰ ਹੋਣਗੇ ਪੀਯੂ ਦੇ ਨਵੇਂ ਵੀਸੀ

ਪ੍ਰੋਂ ਰਾਜ ਕੁਮਾਰ ਹੋਣਗੇ ਪੀਯੂ ਦੇ ਨਵੇਂ ਵੀਸੀ

ਪ੍ਰੋਫੈਸਰ ਰਾਜ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਵੇਂ ਵਾਈਸ ਚਾਂਸਲਰ ਹੋਣਗੇ। ਉਹ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਦੇ ਇੰਸਟੀਚਿਊਟ ਮੈਨੇਜਮੈਂਟ ਸਟੱਡੀ ਦੇ ਡੀਨ ਤੇ ਮੁੱਖੀ ਪ੍ਰੋਫੈਸਰ ਹਨ।ਉਹ ਪੰਜਾਬ ਯੂਨੀਵਰਸਿਟੀ ਦੇ 13ਵੇਂ ਵਾਈਸ ਚਾਂਸਲਰ ਹੋਣਗੇ। 


ਪ੍ਰੋਫੈਸਰ ਕੁਮਾਰ ਨੇ ਕਿਹਾ ਕਿ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਵੀ ਸੀ ਲਗਾਏ ਜਾਣ ਉਤੇ ਖੁਸ਼ੀ ਹੈ। ਉਨ੍ਹਾਂ ਕਿਹਾ ਮੇਰੀ ਇੰਟਰਵਿਊ ਚੰਗੀ ਹੋਈ ਸੀ। ਉਨ੍ਹਾਂ ਕਿਹਾ ਕਿ ਬੀਐਚਯੂੂ ਵਿਚ ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਹ ਵੀ ਸੀ ਦਾ ਅਹੁਦਾ ਸੰਭਾਲ ਲੈਣਗੇ।ਪ੍ਰੋ. ਕੁਮਾਰ ਨੂੰ 3 ਸਾਲ ਦੇ ਲਈ ਨਿਯੁਕਤ ਕੀਤਾ ਗਿਆ ਹੈ। ਭਾਰਤ ਦੇ ਉਪ ਰਾਸ਼ਟਰਪਤੀ ਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਐਮ ਵੈਂਕਈਆ ਨਾਇਡੂ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ। ਕਮੇਟੀ ਨੇ ਸ਼ਾਰਟਲਿਸਟ ਲਿਸਟ ਤਿਆਰ ਕਰਨ ਤੋਂ ਬਾਅਦ 10 ਉਮੀਦਵਾਰਾਂ ਦੀ ਲਿਸਟ, ਯੂਨੀਵਰਸਿਟੀ ਦੇ ਚਾਂਸਲਰ ਨੂੰ ਸੌਂਪੀ ਗਈ ਸੀ।


ਪ੍ਰੋ. ਕੁਮਾਰ ਮੈਨੇਜਮੈਂਟ ਵਿਚ ਪੀਐਚਡੀ ਤੇ ਡੀ ਲਿਟ ਹਨ। ਉਨ੍ਹਾਂ ਦਾ 35 ਸਾਲ ਦਾ ਅਧਿਆਪਨ ਅਤੇ ਖੋਜ਼ ਦਾ ਤਜਰਬਾ ਹੈ।ਉਨ੍ਹਾਂ ਵੱਲੋਂ ਹੁਣ ਤੱਕ 9 ਕਿਤਾਬਾਂ ਲਿਖੀਆਂ ਗਈਆਂ ਹਨ, ਜਦੋਂ ਕਿ 130 ਤੋਂ ਵੱਧ ਖੋਜ਼ ਪੱਤਰ ਪ੍ਰਕਾਸਿ਼ਤ ਹੋ ਚੁੱਕੇ ਹਨ। ਉਹ ਆਲ ਇੰਡੀਆ ਕਾਮਰਸ ਐਸੋਸੀਏਸ਼ਨ ਦੇ ਮੈਂਬਰ ਹੋਣ ਤੋਂ ਇਲਾਵਾ ਆਖਿਲ ਭਾਰਤੀ ਲੇਖਾ ਐਸੋਸੀਏਸ਼ਨ ਦੇ ਜੀਵਨ ਮੈਂਬਰ ਵੀ ਹਨ।


ਜਿ਼ਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਰੁਣ ਕੇ ਗਰੋਵਰ ਦਾ 6 ਸਾਲ ਬਾਅਦ ਐਤਵਾਰ ਨੂੰ ਕਾਰਜਕਾਲ ਖਤਮ ਹੋ ਰਿਹਾ ਹੈ। ਉਹ 23 ਜੁਲਾਈ 2012 ਤੋਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Professor Raj Kumar appointed Panjab University 13th vice chancellor