ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਦੀਆਂ ਨੂੰ ਸਾਹਿਤ ਨਾਲ ਜੋੜਨ ਲਈ ਬਰਨਾਲਾ ਜੇਲ੍ਹ 'ਚ ਸਮਾਗਮ

ਜ਼ਿਲ੍ਹਾ ਜੇਲ੍ਹ ਬਰਨਾਲਾ ਵਿੱਚ ਜੇਲ ਸੁਪਰਡੈਂਟ ਬਲਵੀਰ ਸਿੰਘ ਦੀ ਰਹਿਨੁਮਾਈ ਹੇਠ ਕੈਦੀਆਂ ਨੂੰ ਚੰਗੀਆਂ ਪੁਸਤਕਾਂ, ਸਾਹਿਤ ਨਾਲ ਜੋੜਨ ਲਈ ਸਮਾਗਮ ਕੀਤਾ ਗਿਆ। ਇਸ ਵਿੱਚ ਸ਼ਹੀਦ ਭਗਤ ਸਿੰਘ ਪੁਸਤਕ ਸੱਥ ਦੀਵਾਨਾ ਵੱਲੋਂ ਵਰਿੰਦਰ ਦੀਵਾਨਾ ਤੇ ਪਰਦੀਪ ਦੀਵਾਨਾ ਹਾਜ਼ਰ ਹੋਏ। 

 

ਹਾਲ ਵਿੱਚ ਹਾਜ਼ਰ ਕੈਦੀਆਂ ਨੂੰ ਸੰਬੋਧਨ ਕਰਦਿਆਂ ਵਰਿੰਦਰ ਦੀਵਾਨਾ ਨੇ ਕਿਹਾ ਕਿ ਸਾਨੂੰ ਔਖੇ ਸਮੇਂ ਦਾ ਠਰੰਮੇ ਨਾਲ, ਧੀਰਜ ਨਾਲ ਸਾਹਮਣਾ ਕਰਨਾ ਚਾਹੀਦਾ ਹੈ। ਨਸ਼ਿਆਂ ਅਤੇ ਹੋਰ ਸਮਾਜਿਕ ਅਲਾਮਤਾਂ ਬਾਰੇ ਗੱਲਬਾਤ ਕੀਤੀ। ਸ਼ਬਦਾਂ , ਪੁਸਤਕਾਂ ਦੀ ਇਨਸਾਨ ਦੀ ਜ਼ਿੰਦਗੀ 'ਚ ਮਹੱਤਤਾ ਤੇ ਜ਼ੋਰ ਦਿੰਦਿਆਂ ਦੱਸਿਆ ਕਿ ਨਾਵਲ, ਸਫ਼ਰਨਾਮੇ, ਕਵਿਤਾ, ਕਹਾਣੀਆਂ, ਟੈਕਨਾਲੋਜੀ, ਸਿਹਤ ਸਬੰਧੀ ਪੁਸਤਕਾਂ ਕਿਵੇਂ ਸਾਡੇ ਬਹੁਪੱਖੀ ਵਿਕਾਸ ਵਿੱਚ ਯੋਗਦਾਨ ਪਾਉਂਦੀਆਂ ਹਨ। 

 

ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਕੈਦੀਆਂ ਨੂੰ ਪੁਸਤਕਾਂ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਪੁਸਤਕਾਂ ਜਾਰੀ ਕਰਨ ਸਬੰਧੀ ਹਦਾਇਤਾਂ ਦਿੱਤੀਆਂ। ਮਾਨਯੋਗ ਜੇਲ ਸੁਪਰਡੈਂਟ ਨੇ ਸ਼ਹੀਦ ਭਗਤ ਸਿੰਘ ਪੁਸਤਕ ਸੱਥ ਦੀਵਾਨਾ ਦੇ ਵਰਿੰਦਰ ਦੀਵਾਨਾ ਤੇ ਪਰਦੀਪ ਦੀਵਾਨਾ ਦਾ ਇਥੇ ਆ ਕੇ ਪੁਸਤਕਾਂ ਭੇਟ ਕਰਨ ਲਈ ਅਤੇ ਪੁਸਤਕਾਂ ਬਾਰੇ ਕੈਦੀਆਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ ਗਿਆ। ਹਾਜ਼ਰ ਕੈਦੀਆਂ ਨੇ ਆਪਣੀਆਂ ਪਸੰਦੀਦਾ ਪੁਸਤਕਾਂ ਦੀ ਮੰਗ ਵੀ ਕੀਤੀ ।

 

ਇਸ ਸਮਾਗਮ ਮੌਕੇ ਸਹਾਇਕ ਜੇਲ ਸੁਪਰਡੈਂਟ ਪੁਨੀਤ ਗਰਗ ਅਤੇ ਹੋਰ ਜੇਲ ਅਧਿਕਾਰੀ ਵੀ ਹਾਜ਼ਰ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:programme in Barnala Jail to connect prisoners with literature