ਅਗਲੀ ਕਹਾਣੀ

ਕਿਤੇ ਨਹੀਂ ਦਿਸ ਰਹੀ ਲੁਧਿਆਣਾ ਦੇ ‘ਸਮਾਰਟ ਸਿਟੀ’ ਬਣਨ ਦੀ ਪ੍ਰਗਤੀ

ਕਿਤੇ ਨਹੀਂ ਦਿਸ ਰਹੀ ਲੁਧਿਆਣਾ ਦੇ ‘ਸਮਾਰਟ ਸਿਟੀ’ ਬਣਨ ਦੀ ਪ੍ਰਗਤੀ

ਲੁਧਿਆਣਾ ਨੂੰ ‘ਸਮਾਰਟ ਸਿਟੀ’ ਬਣਾਉਣ ਦਾ ਪ੍ਰੋਜੈਕਟ ਹੁਣ ਭਾਵੇਂ ਚੌਥੇ ਸਾਲ ਵਿੱਚ ਦਾਖ਼ਲ ਹੋ ਗਿਆ ਹੈ ਪਰ ਇਸ ਮਾਮਲੇ ਵਿੱਚ ਹਾਲੇ ਵਿਖਾਉਣ ਲਈ ਪ੍ਰਸ਼ਾਸਨ ਕੋਲ ਕੁਝ ਵੀ ਨਹੀਂ ਹੈ। ਜਨਵਰੀ 2016 ਦੌਰਾਨ ਦੇਸ਼ ਦੇ ਪਹਿਲੇ 20 ਪ੍ਰਸਤਾਵਿਤ ‘ਸਮਾਰਟ ਸਿਟੀਜ਼’ ਵਿੱਚ ਲੁਧਿਆਣਾ ਦਾ ਨਾਂਅ ਵੀ ਬੋਲਿਆ ਸੀ ਤੇ ਸਾਲ 2020–2021 ਤੱਕ ਸ਼ਹਿਰ ਨੂੰ ਸਮਾਰਟ ਬਣਾਉਣ ਦੀ ਗੱਲ ਆਖੀ ਗਈ ਸੀ।

 

 

ਇਸ ਮਾਮਲੇ ਵਿੱਚ ਹਾਲੇ ਕਿਤੇ ਕੋਈ ਪ੍ਰਗਤੀ ਵਿਖਾਈ ਨਹੀਂ ਦੇ ਰਹੀ। ਪਿਛਲੇ ਤਿੰਨ ਸਾਲਾਂ ਦੌਰਾਨ 2.99 ਕਰੋੜ ਰੁਪਏ ਦੇ ਦੋ ਪ੍ਰੋਜੈਕਟ ਜ਼ਰੂਰ ਮੁਕੰਮਲ ਹੋਏ ਹਨ।

 

 

ਲੁਧਿਆਣਾ ਸਮਾਰਟ ਸਿਟੀ ਲਿਮਿਟੇਡ ਦਾ ਦਾਅਵਾ ਹੈ ਕਿ ਅਗਲੇ ਸਾਲ ਤੱਕ ਨਿਵਾਸੀਆਂ ਦਾ ਨਜ਼ਰੀਆ ਵੀ ਤਬਦੀਲ ਹੋ ਜਾਵੇਗਾ ਕਿਉ਼ਕਿ ਅਗਲੇ ਵਰ੍ਹੇ ਤੋਂ 336.12 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਹੋਣ ਜਾ ਰਹੇ ਹਨ।

 

 

ਉਂਝ ਭਾਵੇਂ ਲੁਧਿਆਣਾ ਨੂੰ ਇੱਕ ਨਿਸ਼ਚਤ ਸਮਾਂ–ਸੀਮਾ ਅੰਦਰ ‘ਸਮਾਰਟ ਸਿਟੀ’ ਬਣਾਉਣ ਦਾ ਟੀਚਾ ਹੈ ਪਰ ਅਜਿਹਾ ਤਦ ਹੋਵੇਗਾ ਜੇ LSCL ਆਪਣਾ ਵਾਅਦਾ ਪੂਰਾ ਕਰੇਗਾ।

 

 

ਪਹਿਲਾਂ 200 ਕਰੋੜ ਰੁਪਏ ਖ਼ਰਚ ਕਰਨ ਦਾ ਟੀਚਾ ਮਿੱਥਿਆ ਗਿਅ ਸੀ ਤੇ 50 ਫ਼ੀ ਸਦੀ ਯੋਗਦਾਨ ਸੂਬਾ ਸਰਕਾਰ ਨੇ ਹਰ ਸਾਲ ਪਾਉਣਾ ਸੀ। LSCL ਨੇ ਹਾਲੇ 194 ਕਰੋੜ ਰੁਪਏ ਵਿੱਚੋਂ ਸਿਰਫ਼ 40 ਕਰੋੜ ਰੁਪਏ ਹੀ ਖ਼ਰਚ ਕੀਤੇ ਹਨ। ਇਸ ਸਭ ਵਿੱਚ ਦੇਰੀ ਦਾ ਕਾਰਨ ਸੂਬਾ ਪੱਧਰ ਉੱਤੇ ਪ੍ਰੋਜੈਕਟਾਂ ਦੀ ਡਿਜ਼ਾਇਨਿੰਗ ਨੂੰ ਮਨਜ਼ੂਰ ਕਰਵਾਉਣ ਤੇ ਇਕਹਿਰੀ ਬੋਲੀ ਵਾਲੀ ਟੈਂਡਰ–ਪ੍ਰਕਿਰਿਆ ਨੂੰ ਦੱਸਿਆ ਜਾ ਰਿਹਾ ਹੈ।

[ ਇਸ ਤੋਂ ਅੱਗੇ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Progress is nowhere in case of making Ludhiana Smart