ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਿਲ੍ਹਾ ਰੋਪੜ ਦੇ ਭੀੜ–ਭੜੱਕੇ ਵਾਲੇ ਸਾਰੇ ਕਾਰੋਬਾਰੀ ਅਦਾਰੇ ਬੰਦ

ਜ਼ਿਲ੍ਹਾ ਰੋਪੜ ਦੇ ਭੀੜ–ਭੜੱਕੇ ਵਾਲੇ ਸਾਰੇ ਕਾਰੋਬਾਰੀ ਅਦਾਰੇ ਬੰਦ

ਜਿਲ੍ਹਾ ਮੈਜਿਸਟ੍ਰੇਟ ਰੂਪਨਗਰ (ਰੋਪੜ) ਸ੍ਰੀਮਤੀ ਸੋਨਾਲੀ ਗਿਰੀ ਵਲੋਂ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਉਣ ਦੇ ਲਈ ਐਪੀਡੇਮਿਕ ਕੰਟਰੋਲ ਐਕਟ 1897 ਤਹਿਤ  ਨਵੇਂ ਸਥਾਨਕ ਬੱਸ ਅੱਡੇ ਨਜ਼ਦੀਕ ਬਣੀ ਮਿਲਟਰੀ ਕੰਟੀਨ ਨੂੰ 24 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ।

 

 

ਜਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪੈਂਦੇ ਸਾਰੇ ਪਾਰਲਰ, ਸੈਲੂਨ, ਨਾਈਆਂ ਦੀਆਂ ਦੁਕਾਨਾਂ, ਸਪਾ ਸੈਂਟਰਜ਼, ਸਿਨੇਮਾ ਘਰ, ਜਿਮ, ਸ਼ੌਪਿੰਗ ਮਾਲ, ਸਵੀਮਿੰਗ ਪੂਲ ਆਦਿ 31 ਮਾਰਚ ਤੱਕ ਬੰਦ ਅਤੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਹੀ ਕਿਸੇ ਪ੍ਰਕਾਰ ਦੇ ਸੋਸ਼ਲ ਤੇ ਰਲੀਜ਼ਸ ਫ਼ੰਕਸ਼ਨ/ਸੈਲੀਬਰੇਸ਼ਨ ਤੇ 20 ਵਿਅਕਤੀਆ ਤੋਂ ਜਿਆਦਾ ਦਾ ਇਕੱਠ ਕਰਨ ਤੇ ਪੂਰਨ ਤੋਰ ਤੇ ਪਾਬੰਦੀ ਲਗਾਉਣ  ਦੇ ਹੁਕਮ ਜਾਰੀ ਕੀਤੇ ਗਏ ਹਨ।

 

ਸ਼੍ਰੀ ਆਨੰਦਪੁਰ ਸਾਹਿਬ,20 ਮਾਰਚ 2020: ਸ਼੍ਰੀ ਆਨੰਦਪੁਰ ਸਾਹਿਬ ਸ਼ਹਿਰ ਨੂੰ ਕੱਲ੍ਹ ਸੀਲ ਕਰ ਦਿਤਾ ਗਿਆ ਅਤੇ ਕਿਸੇ ਨੂੰ ਵੀ ਸ਼ਹਿਰ ਵਿਚ ਆਉਣ-ਜਾਣ ਦੀ ਇਜ਼ਾਜ਼ਤ ਨਹੀਂ ਹੈ।

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਸ਼ਹਿਰ ਦੇ ਦਾਖਲੇ ਵਾਲੀਆਂ ਥਾਂਵਾਂ ਤੇ ਪੁਲਿਸ ਵਲੋਂ ਬੈਰੀਕੇਡ ਲਗਾ ਦਿਤੇ ਗਏ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਤੋਂ ਬਾਹਰ ਜਾਂ ਅੰਦਰ ਨਹੀਂ ਜਾਣ ਦਿਤਾ ਜਾ ਰਿਹਾ।ਸ਼ਹਿਰ ਅੰਦਰ ਅੱਜ ਕੈਮਿਸਟ ਤੇ ਕਰਿਆਣੇ ਦੀਆਂ ਦੁਕਾਨਾਂ ਨੁੰ ਛੱਡ ਕੇ ਸਭ ਦੁਕਾਨਾਂ ਬੰਦ ਹਨ ਪਰੰਤੂ ਇਨਾਂ ਦੁਕਾਨਾਂ ਤੇ ਵੀ ਕੋਈ ਖਰੀਦਦਾਰ ਨਹੀਂ ਆ ਰਹੇ ।

 

 

ਇਹ ਵੀ ਪਤਾ ਲੱਗਾ ਹੈ ਕਿ ਬੰਗਾ ਲਾਗਲੇ ਇੱਕ ਪਿੰਡ ਦੇ ਜਿਹੜੇ ਨਿਵਾਸੀ ਦੀ ਕੋਰੋਨਾ ਕਾਰਨ ਬੀਤੇ ਦਿਨੀਂ ਮੋਤ ਹੋ ਗਈ ਸੀ, ਹੋਲੇ ਮਹੱਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਵਿਚ ਰਹਿ ਕੇ ਗਿਆ ਹੈ ਜਿਸ ਦੇ ਮੱਦੇ ਨਜ਼ਰ ਸਿਹਤ ਵਿਭਾਗ ਦੀਆਂ 50 ਟੀਮਾ ਰਾਂਹੀਂ ਸ਼ਹਿਰ ਦੇ 13 ਵਾਰਡਾਂ ਦੇ 4000 ਘਰਾਂ ਵਿਚ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ,

 

 

ਇਨਾਂ 4000 ਘਰਾਂ ਵਿਚੋਂ 300 ਘਰਾਂ ਵਿਚ ਸਰਵੇ ਹੋ ਚੁਕਿਆ ਹੈ ਅਤੇ ਅੱਜੇ ਤੱਕ ਕਰੋਨਾ ਦਾ ਕੋਈ ਵੀ ਸ਼ਕੀ ਕੇਸ ਸਾਹਮਣੇ ਨਹੀਂ ਆਇਆ। ਲੋਕ ਸੰਪਰਕ ਦਫਤਰ ਦੀ ਸੂਚਨਾ ਅਨੁਸਾਰ ਇਹ ਕਰੋਨਾ ਸਬੰਧੀ ਮਾਕ ਡਰਿਲ ਚਲ ਰਹੀ ਹੈ।

 

 

ਸਥਾਨਕ ਐਸ.ਡੀ.ਐਮ.ਮੈਡਮ ਕਨੂੰ ਗਰਗ  ਨੇ ਦਸਿਆ ਕਿ ਇਹ ਕੇਵਲ ਮਾਕ ਡਰਿਲ ਹੀ ਹੈ ਜਿਸ ਤਹਿਤ ਸ਼ਹਿਰ ਵਾਸੀਆਂ ਨੁੰ ਘਰਾਂ ਵਿਚ ਰਹਿਣ ਲਈ ਕਿਹਾ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਸਰਵੇ ਕੀਤਾ ਜਾ ਰਿਹਾ ਹੈ।

   

 

ਦੂਜੇ ਪਾਸੇ ਅੱਜ ਨੰਗਲ ਸ਼ਹਿਰ ਵਿੱਚ ਵੀ ਕਰੋਨਾ ਨਾਲ ਸਬੰਧਤ ਤਿੰਨ ਸ਼ੱਕੀ ਮਰੀਜ਼ਾਂ ਨੂੰ ਅਜੋਲੀ ਮੋੜ ਤੋਂ ਕਾਬੂ ਕੀਤਾ ਗਿਆ ਹੈ ਸੂਤਰਾਂ ਅਨੁਸਾਰ ਇਹ ਤਿੰਨੋਂ ਮਰੀਜ਼ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ ਅਤੇ ਹੁਣ ਇਨ੍ਹਾਂ ਨੂੰ ਸਿਵਲ ਹਸਪਤਾਲ ਨੰਗਲ ਵਿੱਚ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prominent Business establishments of District Ropar closed