ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰੀ ਸਕੂਲਾਂ ‘ਚ ਢੁੱਕਵੇਂ ਬੁਨਿਆਦੀ ਢਾਂਚੇ ਨਾਲ ਵਿਦਿਆਰਥੀਆਂ ਦੀ ਵਧੇਗੀ ਗਿਣਤੀ : ਸਿੰਗਲਾ

ਸਕੂਲਾਂ ਲਈ ਕੰਪੋਜਿਟ ਗ੍ਰਾਂਟ ਵਜੋਂ 46.30 ਕਰੋੜ ਰੁਪਏ ਜਾਰੀ

 

ਸਰਕਾਰੀ ਸਕੂਲਾਂ ਵਿੱਚ ਢੁੱਕਵੇਂ ਬੁਨਿਆਦੀ ਢਾਂਚੇ ਨਾਲ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਣ ਦਾ ਦਾਅਵਾ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ 18,522 ਸਰਕਾਰੀ ਸਕੂਲਾਂ ਨੂੰ ਕੰਪੋਜਿਟ ਗ੍ਰਾਂਟ ਵਜੋਂ 46.30 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

 

ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਮੱਗਰ ਸਿੱਖਿਆ ਅਭਿਆਨ ਅਧੀਨ ਸਾਲ 2019-20 ਲਈ  ਸੂਬੇ ਵਿਚਲੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਲਈ ਪ੍ਰਤੀ ਸਕੂਲ 25,000 ਰੁਪਏ ਪ੍ਰਵਾਨ ਕੀਤੇ ਹਨ। 

 

ਇਹ ਗ੍ਰਾਂਟ ਬੰਦ ਪਏ ਉਪਕਰਨਾਂ ਨੂੰ ਤਬਦੀਲ ਕਰਦਿਆਂ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਖੇਡ ਸਮੱਗਰੀ, ਖੇਡਾਂ/ਲੈਬਾਰਟਰੀ ਦਾ ਸਾਜ਼ੋ-ਸਮਾਨ, ਅਧਿਆਪਨ ਸਮੱਗਰੀ ਆਦਿ ਖ਼ਰਚਿਆਂ ਲਈ ਹੈ। ਇਸ ਗ੍ਰਾਂਟ ਦੀ ਵਰਤੋਂ ਸਲਾਨਾ ਸਾਂਭ ਸੰਭਾਲ ਅਤੇ ਮੌਜੂਦਾ ਸਕੂਲੀ ਇਮਾਰਤਾਂ ਦੀ ਮੁਰੰਮਤ, ਪਖਾਨੇ, ਪੀਣ ਵਾਲੇ ਪਾਣੀ ਅਤੇ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਜਿਹੀਆਂ ਹੋਰਨਾਂ ਸਹੂਲਤਾਂ ਲਈ ਵੀ ਕੀਤੀ ਜਾ ਸਕਦੀ ਹੈ।

 

ਸ੍ਰੀ ਸਿੰਗਲਾ ਨੇ ਕਿਹਾ ਕਿ ਇਹ ਵੇਖਿਆ ਗਿਆ ਹੈ ਕਿ ਸਕੂਲਾਂ ਵਿੱਚ ਪਖ਼ਾਨਿਆਂ ਦੀ ਘਾਟ, ਸਕੂਲਾਂ ਵਿੱਚ ਲੜਕੀਆਂ ਦੇ ਦਾਖ਼ਲੇ ਵਿੱਚ ਕਮੀ ਦਾ ਕਾਰਨ ਬਣਦੀ ਹੈ। ਹੁਣ ਢੁਕਵੇਂ ਬੁਨਿਆਦੀ ਢਾਂਚੇ ਅਤੇ ਵਧੀਆ ਸਕੂਲੀ ਇਮਾਰਤਾਂ ਦੇ ਨਾਲ ਨਾਲ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਕਰਨ 'ਤੇ ਜ਼ਿਆਦਾ ਧਿਆਨ ਕੇਂਦਰਤਿ ਕਰਨ ਨਾਲ, ਇਨ੍ਹਾਂ ਸਕੂਲਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਣ ਦੀ ਆਸ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Proper infrastructure in the government schools will boost student enrolment-Singla