ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐੱਨਕੇ ਸ਼ਰਮਾ ਤੇ ਕੁਲਜੀਤ ਨਾਗਰਾ ਦੀਆਂ ਜਾਇਦਾਦਾਂ ਦੀ ਜਾਂਚ ਦੇ ਹੁਕਮ

ਐੱਨਕੇ ਸ਼ਰਮਾ ਤੇ ਕੁਲਜੀਤ ਨਾਗਰਾ ਦੀਆਂ ਜਾਇਦਾਦਾਂ ਦੀ ਜਾਂਚ ਦੇ ਹੁਕਮ

ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਅੱਜ ਤੀਜੇ ਦਿਨ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੌਰਾਨ ਅੱਜ ਸਪੀਕਰ ਨੇ ਇੱਕ ਹੁਕਮ ਜਾਰੀ ਕੀਤਾ। ਉਨ੍ਹਾਂ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਡੇਰਾ ਬੱਸੀ ਹਲਕੇ ਤੋਂ ਅਕਾਲੀ ਵਿਧਾਇਕ ਐੱਨ.ਕੇ. ਸ਼ਰਮਾ ਵੱਲੋਂ ਪਿਛਲੇ 10 ਸਾਲਾਂ ਦੋਰਾਨ ਖ਼ਰੀਦੀਆਂ ਜਾਇਦਾਦਾਂ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

 

 

ਬਿਜਲੀ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸੁਝਾਅ ਦਿੱਤਾ ਕਿ ਸ੍ਰੀ ਮਨਪ੍ਰੀਤ ਬਾਦਲ ਤੇ ਸ੍ਰੀ ਸੁਖਬੀਰ ਬਾਦਲ ਵੱਲੋਂ ਖ਼ਰੀਦੀਆਂ ਜਾਇਦਾਦਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ।

 

 

ਪੰਜਾਬ ਦੀ ਸਿਆਸਤ ਦੇ ਮੱਦੇਨਜ਼ਰ ਸਪੀਕਰ ਦਾ ਇਹ ਹੁਕਮ ਬੇਹੱਦ ਅਹਿਮ ਹੈ। ਦਰਅਸਲ, ਕਾਂਗਰਸ ਪਾਰਟੀ ਹੁਣ ਇਹ ਵਿਖਾਉਣਾ ਚਾਹੁੰਦੀ ਹੈ ਕਿ ਸ੍ਰੀ ਮਨਪ੍ਰੀਤ ਬਾਦਲ ਦੇ ਮੁਕਾਬਲੇ ਸੁਖਬੀਰ ਬਾਦਲ ਦੀ ਜਾਇਦਾਦ ਇੰਨੀ ਜ਼ਿਆਦਾ ਕਿਵੇਂ ਵਧ ਗਈ। ਸ੍ਰੀ ਮਨਪ੍ਰੀਤ ਬਾਦਲ ਖ਼ੁਦ ਵੀ ਪਹਿਲਾਂ ਇਹੋ ਸੁਆਲ ਆਪਣੇ ਭਾਸ਼ਣਾਂ ਦੌਰਾਨ ਉਠਾਉਂਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Properties of NK Sharma and Kuljit Nagra be investigated